ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਨੇ ਸਕੂਲੀ ਬੱਚਿਆਂ ਦੇ ਬੈਠਣ ਲਈ ਦਿੱਤੇ ਬੈਂਚ ਰਾਜਪੁਰਾ ਵਿਚ ਆਏ 7 ਕੋਵਿਡ ਪੋਜ਼ਿਟਿਵ ਮਾਮਲੇ

ਰਾਜਪੁਰਾ: 11 ਅਗਸਤ (ਰਾਜੇਸ਼ ਡਾਹਰਾ ) ਅੱਜ ਸਰਕਾਰੀ ਐਲੀਮੈਂਟਰੀ ਮਿਰਜਾਂਪੁਰ ਬਲਾਕ ਡਾਹਰੀਆਂ ਵਿਚ ਬੱਚਿਆ ਦੇ ਬੈਠਣ ਲਈ ਰੋਟਰੀ ਕਲੱਬ ਰਾਜਪੁਰਾ ਗ੍ਰੇਟਰ ਵੱਲੋਂ ਸਕੂਲ ਦੀ ਮੁੱਖ ਅਧਿਆਪਕਾ ਸ੍ਰੀਮਤੀ ਸਪਨਾ ਗੁਪਤਾ ਦੀ ਹਾਜਰੀ ਵਿਚ ਬੈਂਚ ਦਿੱਤੇ ਗਏ।ਇਸ ਮੋਕੇ ਕਲੱਬ ਦੇ ਸਰਪ੍ਰਸਤ ਸ੍ਰੀ ਵਿਜੈ ਗੁਪਤਾ ਅਤੇ ਪ੍ਰਧਾਨ ਸ੍ਰੀ ਸੁਨੀਲ ਚੌਧਰੀ ਨੇ ਦੱਸਿਆ ਕੇ ਉਨਾ ਦੇ ਕਲੱਬ ਵੱਲੋਂ ਸਮੇਂ ਸਮੇਂ ਤੇ ਸਰਕਾਰੀ ਸਕੂਲਾਂ ਵਿਚ ਪੜ੍ਹ ਰਹੇ ਬੱਚਿਆ ਲਈ ਉਪਰਾਲੇ ਕੀਤੇ ਜਾਦੇ ਹਨ।ਉਨਾ ਦੱਸਿਆ ਕੇ ਉਨਾ ਦੇ ਕਲੱਬ ਵੱਲੋਂ ਵੱਖ ਵੱਖ 60 ਸਕੂਲਾਂ ਨੂੰ 600 ਬੈਂਚ ਦਿੱਤੇ ਜਾ ਰਹੇ ਹਨ।ਇਸ ਮੋਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਸਪਨਾ ਗੁਪਤਾ ਨੇ ਕਲੱਬ ਦੇ ਸਾਰੇ ਆਹੁਦੇਦਾਰਾ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੋਕੇ ਕਲੱਬ ਦੇ ਪ੍ਰਧਾਨ ਸੁਨੀਲ ਚੌਧਰੀ, ਵਿਜੈ ਗੁਪਤਾ ਸਰਪ੍ਰਸਤ, ਜੇ.ਕੇ. ਭੁਟਾਨੀ ਸਕੱਤਰ, ਡਾ: ਵਿਜੈ ਪਾਲ ਪ੍ਰੋਜੇਕਟ ਚੇਅਰਮੈਨ, ਸੋਹਨ ਸਿੰਘ,ਮਾਨ ਸਿੰਘ, ਰਤਨ ਸ਼ਰਮਾ ਸਮੇਤ ਸਕੂਲ ਦਾ ਸਟਾਫ ਹਾਜਰ ਸੀ। ਰਾਜਪੁਰਾ 3 ਅਗਸਤ (ਰਾਜੇਸ਼ ਡਾਹਰਾ ) ਜਿਲੇ ਵਿਚ 51 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 625 ਰਿਪੋਰਟ ਵਿਚੋ 51 ਕੋਵਿਡ ਪੋਜਟਿਵ ਪਾਏ ਗਏ ਹਨ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 1967 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 43 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 51 ਕੇਸਾਂ ਵਿਚੋ 26 ਪਟਿਆਲਾ ਸ਼ਹਿਰ, 07 ਰਾਜਪੁਰਾ, 04 ਨਾਭਾ, 08 ਸਮਾਣਾ ਅਤੇ 06 ਵੱਖ ਵੱਖ ਪਿੰਡਾਂ ਤੋਂ ਹਨ।ਰਾਜਪੁਰਾ ਤੋਂ ਆਉਣ ਵਾਲੇ ਕੇਸਾਂ ਵਿਚੋਂ ਜੈਨ ਨਗਰ ਭੇਡਵਾਲ ਤੋਂ ਤਿੰਨ, ਪੰਜੀਰੀ ਪਲਾਟ, ਨੇੜੇ ਐਨ.ਟੀ.ਸੀ. ਸਕੂਲ, ਪ੍ਰੇਮ ਨਗਰ, ਕੇ.ਐਸ.ਐਮ ਰੋਡ ਤੋਂ ਇੱਕ-ਇੱਕ ਕੇਸ ਆਇਆ ਹੈ।