ਸ਼ਿਵਾਲਿਕ ਕੋਨਵੈਂਟ ਸਕੂਲ ਵੱਲੋਂ ਸਕੂਲ ਦਾ ਸਲਾਨਾ ਦਿਵਸ ਮਨਾਇਆ ਗਿਆ

ਰਾਜਪੁਰਾ 10 ਦਸੰਬਰ(ਰਾਜੇਸ਼ ਡਾਹਰਾ) ਸ਼ਿਵਾਲਿਕ ਕੋਨਵੈੰਟ ਸਕੂਲ ਬਨੂੜ ਵੱਲੋਂ ਆਪਣਾ ਸਾਲਾਨਾ ਦਿਵਸ (ਆਗਾਜ਼ 2022,ਇਕ ਨਵਾਂ ਅਧਿਆਏ) ਦੇ ਤਹਿਤ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਹਲਕਾ ਵਿਧਾਇਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਤੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੇ ਸਨਮਾਨਿਤ ਮਹਿਮਾਨ ਸਿਟੀ ਕੋਡੀਨੇਟਰ (ਮੋਹਾਲੀ) ਸੀ ਬੀ ਐੱਸ ਈ ਤੋ ਸ੍ਰੀਮਤੀ ਇੰਦਰਜੀਤ ਕੌਰ ਸੰਧੂ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾਈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਹੈਵਨ ਰਿਜੋਰਟ ਵਿੱਚ ਅੱਜ ਦਾ ਪ੍ਰੋਗਰਾਮ ਰੱਖਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੀਪ ਉਜਵਲ ਕਰ ਕੇ ਤੇ ਸ੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ| ਇਸ ਤੋਂ ਬਾਅਦ ਬੱਚਿਆਂ ਨੇ ਆਪਣੇ ਅੰਦਾਜ ਵਿੱਚ ਪੰਜਾਬ ਦਾ ਲੋਕ ਨਾਚ ਭੰਗੜਾ, ਗਿੱਧਾ ਤੇ ਵੱਖ ਵੱਖ ਪ੍ਰਸਤੂਤਿਆਂ ਦੇ ਕੇ ਆਏ ਹੋਏ ਮਹਿਮਾਨਾਂ ਦਾ ਮਨ ਮੋਹ ਲਿਆ । ਇਸੇ ਦੌਰਾਨ ਇਸ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਚੀਨੂੰ ਸ਼ਰਮਾ ਨੇ ਆਪਣੇ ਸਕੂਲ ਦੀ ਸਲਾਨਾ ਰਿਪੋਰਟ ਬੱਚਿਆਂ ਤੇ ਉਨ੍ਹਾਂ ਦੇ ਮਾਂ-ਬਾਪ ਸਮੇਤ ਆਏ ਹੋਏ ਮਹਿਮਾਨਾਂ ਨੂੰ ਪੜ੍ਹ ਕੇ ਸੁਣਾਈ ਤੇ ਪੜ੍ਹਾਈ ਵਿਚ ਵਧੀਆ ਪਰਫਾਰਮ ਕਰਨ ਵਾਲੇ ਬੱਚਿਆਂ ਨੂੰ ਸਟੇਜ ਤੇ ਸਨਮਾਨਿਤ ਕੀਤਾ ਗਿਆ| ਇਸਦੇ ਤਹਿਤ ਵਿਧਾਇਕ ਨੀਨਾ ਮਿੱਤਲ ਤੇ ਸਿਟੀ ਕੋਡੀਨੇਟਰ ਮੋਹਾਲੀ(ਸੀ ਬੀ ਅੇਸ ਈ) ਇੰਦਰਜੀਤ ਕੌਰ ਸੰਧੂ ਨੇ ਸਕੂਲ ਦੇ ਸਮੂਹ ਸਟਾਫ ਪ੍ਰਿੰਸੀਪਲ ਚੀਨੂੰ ਸ਼ਰਮਾ,ਡਾਇਰੈਕਟਰ ਆਸ਼ੂਤੋਸ਼ ਭਾਰਦਵਾਜ, ਚੇਅਰਮੈਨ ਰਮੇਸ਼ ਭਾਰਦਵਾਜ ਸਮੇਤ ਭਾਰਦਵਾਜ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਦੇ ਮਾਂ-ਬਾਪ ਸਮੇਤ ਆਮ ਆਦਮੀ ਪਾਰਟੀ ਦੇ ਸਟੇਟ ਸਪੋਕਸਮੈਨ ਅੈਡਵੋਕੇਟ ਵਿਕਰਮਜੀਤ ਪਾਸੀ,'ਬਨੂੜ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ ਅਤੇ ਸ਼ਿਵਾਲਿਕ ਕੋੰਨਵੇੰਟ ਸਕੂਲ ਦੇ ਸਿੱਖਿਆ ਦੇ ਸਤਰ ਤੇ ਅੱਜ ਦੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ।