ਵੀਰਵਾਰ ਨੂੰ ਸਾਰਾ ਦਿਨ ਪਈ ਬਾਰਿਸ਼ ਸ਼ੁਕਰਵਾਰ ਨੂੰ ਵੀ ਜਾਰੀ ਰਹਿਣ ਦੀ ਸੰਭਾਵਨਾ

ਵੀਰਵਾਰ ਨੂੰ ਪੰਜਾਬ ਤੇ ਹਰਿਆਣਾ ਵਿਚ ਲਗਾਤਾਰ ਸਾਰਾ ਦਿਨ ਭਰਵੀਂ ਬਾਰਿਸ਼ ਹੁੰਦੀ ਰਹੀ ਜਿਸ ਨਾਲ ਤਾਪਮਾਨ ਵਿਚ ਹੋਰ ਗਿਰਾਵਟ ਆਈ ਹੈ । ਅੱਜ ਅੰਮ੍ਰਿਤਸਰ ਵਿਖੇ ਸਾਰਾ ਦਿਨ ਭਾਰੀ ਬਾਰਿਸ਼ ਹੁੰਦੀ ਰਹੀ ਜਿਸ ਕਾਰਨ ਸੜਕਾਂ ਤੇ ਵੀ ਆਵਾਜਾਈ ਘਟ ਹੀ ਰਹੀ l ਮੌਸਮ ਵਿਭਾਗ ਅਨੁਸਾਰ ਸ਼ੁਕਰਵਾਰ ਨੂੰ ਵੀ ਸਾਰਾ ਦਿਨ ਲਗਾਤਾਰ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਅਤੇ ਤਾਪਮਾਨ 15 ਡਿਗਰੀ ਤੋ 10 ਡਿਗਰੀ ਦੇ ਵਿਚ ਰਹਿਣ ਦੀ ਸੰਭਾਵਨਾ ਹੈ l ਵੀਰਵਾਰ ਸਵੇਰੇ ਸ਼ੁਰੂ ਹੋਈ ਬਾਰਿਸ਼ ਦੇਰ ਰਾਤ ਤੱਕ ਜਾਰੀ ਰਹੀ ਅਤੇ ਬਾਰਿਸ਼ ਕਾਰਨ ਜਗ੍ਹਾ-ਜਗ੍ਹਾ ਤੇ ਪਾਣੀ ਖੜ੍ਹਾ ਹੋ ਗਿਆ ਜਿਸ ਕਾਰਨ ਆਮ ਜਨਤਾ ਨੂੰ ਦਿਕਤਾਂ ਦਾ ਸਾਹਮਣਾ ਕਰਨਾ ਪਿਆ ।