ਵਿਧਾਇਕ ਨੇ ਕਰਵਾਈ ਵਿਕਾਸ ਕਾਰਜਾਂ ਦੀ ਸ਼ੁਰੂਆਤ
- ਪੰਜਾਬ
- 06 Feb,2020
ਧੂਰੀ, 6 ਫਰਵਰੀ (ਮਹੇਸ਼ ਜਿੰਦਲ) - ਅੱਜ ਵਿਧਾਇਕ ਦਲਵੀਰ ਸਿੰਘ ਗੋਲਡੀ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ’ਚ ਕਰੀਬ 1 ਕਰੋੜ 4 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ। ਸ਼ਹਿਰ ਅੰਦਰ ਵਿਕਾਸ ਕਾਰਜਾਂ ਸੰਬੰਧੀ 9 ਥਾਵਾਂ ’ਤੇ ਰੱਖੇ ਗਏ ਉਦਘਾਟਨੀ ਸਮਾਗਮਾਂ ਦੌਰਾਨ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਪਾਸ ਹੋਏ ਲੱਗਪਗ ਸਵਾ ਚਾਰ ਕਰੋੜ ਰੁਪਏ ਦੇ ਟੈਂਡਰਾਂ ਵਿਚੋਂ ਇੱਕ ਕਰੋੜ ਚਾਰ ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅੱਜ ਕਰਵਾ ਦਿੱਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਬਾਕੀ ਰਹਿੰਦੇ ਵਿਕਾਸ ਕਾਰਜਾਂ ਦਾ ਕੰਮ ਵੀ ਜਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਨਾਂ ਦੱਸਿਆ ਕਿ ਅੱਜ ਵਾਰਡ ਨੰਬਰ 3, ਵਾਰਡ ਨੰਬਰ 5, ਵਾਰਡ ਨੰਬਰ 7, ਵਾਰਡ ਨੰਬਰ 11, ਵਾਰਡ ਨੰਬਰ 12, ਵਾਰਡ ਨੰਬਰ 15 ਅਤੇ ਵਾਰਡ ਨੰਬਰ 20 ਦੇ ਵੱਖ-ਵੱਖ ਇਲਾਕਿਆਂ ’ਚ ਇੰਟਰਲਾਕ ਟਾਈਲਾਂ ਅਤੇ ਸਾਈਡਾਂ ’ਤੇ ਬਰਮਾਂ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਅਤੇ ਇਨਾਂ ਵਿਕਾਸ ਕਾਰਜਾਂ ਦੇ ਕੰਮਾਂ ਦੀ ਰਫ਼ਤਾਰ ’ਚ ਤੇਜ਼ੀ ਲਿਆਉਣ ਲਈ ਉਨਾਂ ਦੀ ਟੀਮ ਵੱਲੋਂ ਇਨਾਂ ਕੰਮਾਂ ਦੀ ਨਿਗਰਾਨੀ ਕੀਤੀ ਜਾਵੇਗੀ। ਇਸ ਮੌਕੇ ਕੌਂਸਲ ਪ੍ਰਧਾਨ ਸੰਦੀਪ ਤਾਇਲ, ਪੁਸ਼ਪਿੰਦਰ ਸ਼ਰਮਾ, ਅਸ਼ਵਨੀ ਧੀਰ, ਦਰਸ਼ਨ ਕੁਮਾਰ (ਤਿੰਨੋਂ ਕੌਂਸਲਰ), ਰਾਮ ਨਾਥ ਸਾਰਸ ਸਾਬਕਾ ਕੌਂਸਲ ਪ੍ਰਧਾਨ, ਹਨੀ ਤੂਰ, ਕੁਨਾਲ ਗਰਗ, ਐਡਵੋਕੇਟ ਕੋਮਲ ਬਦੇਸਾਂ, ਗਗਨਦੀਪ, ਨਰਪਿੰਦਰ ਸਿੰਘ, ਬਲਵੰਤ ਸਿੰਘ, ਕਾਕਾ ਤੂਰ ਤੇ ਰਿੰਕੂ ਬਾਂਸਲ ਵੀ ਹਾਜ਼ਰ ਸਨ।