ਭਨੋਟ ਫੋਕ ਡਾਂਸ ਅਕੈਡਮੀ ਦੇ ਬੱਚਿਆਂ ਨੇ ਲਿਆ ਅੰਤਰਰਾਸਟਰੀ ਔਨਲਾਈਨ ਭੰਗੜਾ ਕੰਪੀਟੀਸ਼ਨ ਚ ਭਾਗ
- ਮਨੋਰੰਜਨ
- 18 Jul,2020
 
              
  
      ਦੋਰਾਹਾ 18 ਜੁਲਾਈ (ਅਮਰੀਸ਼ ਆਨੰਦ) ਅੰਤਰਰਾਸਟਰੀ ਪ੍ਰਸਿੱਧ ਭੰਗੜਾ ਕੋਚ ਅਨੀਸ਼ ਭਨੋਟ ਦੀ ਭਨੋਟ ਫੋਕ ਡਾਂਸ ਅਕੈਡਮੀ ਦੇ ਹੋਣਹਾਰ ਬੱਚਿਆਂ ਵਲੋਂ ' ਸ਼ਾਨ ਏ ਪੰਜਾਬ ਆਰਟਸ ਕਲੱਬ' ਸਰੀ, ਵੈਨਕੂਵਰ  ਕੈਨੇਡਾ ਵਿਖੇ ਅਕੈਡਮੀ ਦੇ ਡਾਇਰੈਕਟਰ  ਜਤਿੰਦਰ ਸਿੰਘ ਰੰਧਾਵਾ, ਮਨਦੀਪ ਸਿੰਘ ਸਰਕਾਰੀਆ ,ਪੁਸ਼ਪਿੰਦਰ ਸਿੰਘ ਸਿੱਧੂ ਦੁਆਰਾ ਚਲਾਏ ਜਾ ਰਹੇ ਔਨਲਾਈਨ ਭੰਗੜਾ ਕੰਪੀਟੀਸ਼ਨ  ਵਿਚ  ਭਾਗ ਲਿਆ, ਓਹਨਾ ਦੱਸਿਆ ਕੈਰੋਨਾ ਦੀ ਬਿਮਾਰੀ ਕਰਕੇ ਅੱਜਕਲ ਭੰਗੜਾ ਕੰਪੀਟੀਸ਼ਨ ਆਨਲਾਈਨ ਹੀ  ਚਲ ਰਹੇ ਹਨ, ਕੈਨੇਡਾ ਦੀ 'ਸ਼ਾਨ ਏ ਪੰਜਾਬ ਆਰਟਸ ਕਲੱਬ' ਵਲੋਂ  ਚੱਲ ਰਹੇ ਔਨਲਾਈਨ ਭੰਗੜਾ ਕੰਪੀਟੀਸ਼ਨ ਵਿਚ ਭਨੋਟ ਫੋਕ ਡਾਂਸ ਅਕੈਡਮੀ ਦੇ ਵਿਦਿਆਰਥੀਆਂ  ਜਿਹਨਾਂ ਵਿੱਚੋ  ਮਨਕਿਰਤ ਸਿੰਘ,  ਮਿਨਾਜ਼ ਸਿੰਘ ,ਜਸ਼ਨਪ੍ਰੀਤ ਸਿੰਘ, ਪਾਹੁਲ ਸਿੰਘ ,ਗੁਰਕਰਨ ਸਿੰਘ  ਵਲੋਂ ਭਾਗ ਲਿਆ  ਅਕੈਡਮੀ ਦੇ ਬੱਚਿਆਂ ਨੇ  ਚੱਲ ਰਹੇ  ਕੰਪੀਟੀਸ਼ਨ ਵਿਚ ਆਪਣੀ  ਕਲਾ  ਦੇ ਜੌਹਰ ਦਿਖਾਕੇ ਆਪਣੇ ਮਾਪਿਆ ਦਾ ਹੀ ਨਹੀਂ ਸਗੋਂ ਆਪਣੇ ਸ਼ਹਿਰ ਦੋਰਾਹੇ ਦਾ ਤੇ ਸਮੁੱਚੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ ਓਹਨਾ ਦਸਿਆ  ਕਿ ਇਸ ਕੰਪੀਟੀਸ਼ਨ ਵਿਚ ਦੇਸ਼ਾਂ ਵਿਦੇਸ਼ਾਂ ਤੋਂ ਵੱਖ ਵੱਖ ਅਕੈਡਮੀਆਂ ਦੇ ਬੱਚੇ ਹਿੱਸਾ ਲੈ ਰਹੇ ਹਨ.
  
                        
            
                          Posted By:
 Amrish Kumar Anand
                    Amrish Kumar Anand
                  
                
              