ਧਰਮਵੀਰ ਨਾਦਾਨ ਦਾ ਸਿੰਗਲ ਟਰੈਕ ' ਵਸਦਾ ਰੱਖੀ ਮੌਲਾ' ੨੦ ਨੂੰ ਹੋਵੇਗਾ ਰਿਲੀਜ਼

ਜਲੰਧਰ (ਅਮਰੀਸ਼ ਆਨੰਦ ) ਧਰਮਵੀਰ ਨਾਦਾਨ ਦਾ ਨਵਾਂ ਸਿੰਗਲ ਟਰੈਕ 'ਵਸਦਾ ਰੱਖੀ ਮੌਲਾ' ੨੦ ਜੁਲਾਈ ਨੂੰ ਪੇਸ਼ਕਾਰ ਕੁਲਵਿੰਦਰ ਸਰਘੀ ਤੇ ਕੰਪਨੀ ਸਰਘੀ ਰਿਕਾਡਸ ਵਲੋਂ ਰਿਲੀਜ਼ ਕੀਤਾ ਜਾ ਰਿਹਾ ਹੈ ਜਾਣਕਾਰੀ ਦਿੰਦਿਆਂ ਪੇਸ਼ਕਾਰ ਕੁਲਵਿੰਦਰ ਸਰਘੀ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਜਯੰਤ ਪਟਨਾਇਕ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਨੂੰ ਕੁਲਵਿੰਦਰ ਸਰਘੀ ਨੇ ਖੁਦ ਕਲਮਬੰਧ ਕੀਤਾ ਹੈ ਜੋ ਕਿ ੨੦ ਜੁਲਾਈ ਨੂੰ ਸਰਘੀ ਰਿਕਾਰਡ ਦੇ ਯੂ ਟਿਊਬ ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ.