ਕਰਫਿੳੂ ਦੀ ਉਲੰਘਣਾ ਕਰ ਕੇ ਮਹਿੰਗੇ ਭਾਅ ਸਬਜੀ ਵੇਚਣ ਵਾਲੇ ਮੋਹਤਬਰ ਖਿਲਾਫ ਪਰਚਾ ਦਰਜ
- ਪੰਜਾਬ
- 30 Mar,2020
ਧੂਰੀ, 29 ਮਾਰਚ (ਮਹੇਸ਼ ਜਿੰਦਲ) - ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲਗਾਏ ਗਏ ਕਰਫਿੳੂ ਦੌਰਾਨ ਸਰਕਾਰੀ ਹੁਕਮਾਂ ਦੀ ਉਲੰਘਣਾ ਕਰ ਕੇ ਬਾਜਿਵ ਰੇਟਾਂ ਤੋਂ ਵਧੇਰੇ ਰੇਟਾਂ ’ਤੇ ਸਮਾਨ ਵੇਚਣ ਵਾਲੇ ਇਕ ਵਿਅਕਤੀ ਖਿਲਾਫ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਥਾਣਾ ਸਿਟੀ ਧੂਰੀ ਦੇ ਸਹਾਇਕ ਥਾਣੇਦਾਰ ਗਿਆਨ ਸਿੰਘ ਨੂੰ ਲਾਕਡਾੳੂਨ ਕਰਫਿੳੂ ਦੌਰਾਨ ਚੈਕਿੰਗ ਕਰਦੇ ਸਮੇਂ ਇਤਲਾਹ ਮਿਲੀ ਕਿ ਸ਼ਹਿਰ ਦੇ ਮੁਹੱਲਾ ਸ਼ਿਵਪੁਰੀ ਅੰਦਰ ਇਕ ਵਿਅਕਤੀ ਵੱਲੋਂ ਕਰਫਿੳੂ ਦੀ ਉਲੰਘਣਾ ਕਰ ਕੇ ਸਸਤੇ ਭਾਅ ਸਬਜੀ ਲਿਆ ਕੇ ਮਹਿੰਗੇ ਭਾਅ ਵੇਚ ਕੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਇਤਲਾਹ ਦੇ ਆਧਾਰ ’ਤੇ ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਦਰਸ਼ਨ ਸਿੰਘ ਵਾਸੀ ਧੂਰੀ ਨਾਮੀ ਵਿਅਕਤੀ ਨੂੰ ਗਿ੍ਰਫਤਾਰ ਕਰ ਕੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਉਪਰੰਤ ਬਰ-ਜਮਾਨਤ ਰਿਹਾਅ ਕਰ ਦਿੱਤਾ ਗਿਆ। ਜਿਕਰਯੋਗ ਹੈ ਕਿ ਉਕਤ ਸ਼ਹਿਰ ਦੇ ਮੌਹਤਬਰ ਵਿਅਕਤੀ ਦੀ ਕਾਲਾਬਾਜਾਰੀ ਸੰਬੰਧੀ ਵੀਡੀਉ ਸੋਸ਼ਲ ਮੀਡੀਆ ’ਤੇ ਧੜੱਲੇ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਅੱਜ ਫਿਰ ਸਵਰਣਕਾਰੀ ਦਾ ਕੰਮ ਕਰਨ ਵਾਲੇ ਉਕਤ ਵਿਅਕਤੀ ਵੱਲੋਂ ਕਰਫਿੳੂ ਦੌਰਾਨ ਮੁਹੱਲਾ ਵਾਸੀਆਂ ਦਾ ਭਾਰੀ ਇਕੱਠ ਕਰ ਕੇ ਮਹਿੰਗੇ ਭਾਅ ਸਬਜੀਆਂ ਵੇਚਣ ਦਾ ਖੰਡਣ ਕਰਦਿਆਂ ਕਿਹਾ ਗਿਆ ਕਿ ਉਹ ਤਾਂ ਲੋਕ ਸੇਵਾ ਕਰ ਰਹੇ ਹਨ।