-
ਸਾਡਾ ਸੱਭਿਆਚਾਰ
-
Sat Aug,2021
ਦੋਰਾਹਾ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਸਨਾਤਨ ਧਰਮ ਮੰਦਿਰ ਤੇ ਸ਼ਿਵ ਮੰਦਿਰ ਨੇ ਸਾਂਝੇ ਤੌਰ ਤੇ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ,ਧਾਰਮਿਕ ਸੰਸਥਾਵਾਂ ਦੇ ਪੂਰੇ ਸਹਿਯੋਗ ਨਾਲ ਸਾਂਝੇ ਤੌਰ ਤੇ ਵਿਸ਼ਾਲ ਸੋਭਾ ਯਾਤਰਾ ਕੱਢੀ ਗਈ ,ਜਿਸ ਵਿਚ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਸੁੰਦਰ ਪਾਲਕੀ ਵਿਚ ਸਜਾਇਆ ਗਿਆ, ਇਹ ਸੋਭਾ ਯਾਤਰਾ ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ,ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਸਮਾਪਤ ਹੋਈ, ਇਸ ਸੋਭਾ ਯਾਤਰਾ ਵਿਚ ਪੰਜਾਬ ਦੇ ਮਸ਼ਹੂਰ ਆਰਟਿਸਟਾਂ ਵਲੋਂ ਸ਼੍ਰੀ ਰਾਧਾ ਕ੍ਰਿਸ਼ਨ ਦੇ ਜੀਵਨ ਸਬੰਧੀ ਸੁੰਦਰ ਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆ, ਇਸ ਧਾਰਮਿਕ ਸੋਭਾ ਯਾਤਰਾ ਵਿਚ ਕ੍ਰਿਸ਼ਨ ਭਗਤਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਣ ਕੀਤਾ ,ਸ਼੍ਰੀ ਕ੍ਰਿਸ਼ਨ ਭਗਤਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ,ਇਸ ਧਾਰਮਿਕ ਯਾਤਰਾ ਵਿਚ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ, ਇਸ ਮੌਕੇ ਦੋਰਾਹਾ ਨਗਰ ਕਾਉਂਸਿਲ ਦੇ ਸਾਬਕਾ ਪ੍ਰਧਾਨ ਚੇਅਰਮੈਨ ਬੰਤ ਸਿੰਘ ਦੋਬੁਰਜੀ, ਨਗਰ ਕਾਉਂਸਿਲ ਦੇ ਪ੍ਰਧਾਨ ਸ਼੍ਰੀ ਸੁਦਰਸ਼ਨ ਕੁਮਾਰ ਪੱਪੂ, ਸਨਾਤਨ ਮੰਦਿਰ ਦੇ ਪ੍ਰਧਾਨ ਡਾ.ਜੇ ਐਲ ਆਨੰਦ, ਏ.ਕੇ.ਟੰਡਨ ਆਲ ਟਰੇਡ ਦੇ ਪ੍ਰਧਾਨ ਰਾਜਵੀਰ ਸਿੰਘ ਰੂਬਲ, ਰਾਜਿੰਦਰ ਸਿੰਘ ਗਹਿਰ, ਕੁਲਵੰਤ ਸਿੰਘ, ਨਵਜੀਤ ਸਿੰਘ ਨਾਇਬ (ਕੌਂਸਲਰ)ਸ਼ਹਿਰੀ ਪ੍ਰਧਾਨ ਬੌਬੀ ਤਿਵਾੜੀ, ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਦੇ ਪ੍ਰਧਾਨ ਅਨੀਸ਼ ਅਬਲਿਸ਼, ਸੋਸ਼ਲ ਵਰਕਰ ਯੂਥ ਆਗੂ ਰਿੱਕੀ ਬੈਕਟਰ,ਕ੍ਰਿਸ਼ਨ ਵਿਨਾਇਕ, ਰਾਜੇਸ਼ ਅਬਲਿਸ਼, ਕ੍ਰਿਸ਼ਨ ਆਨੰਦ (ਗਾਊ ਸੇਵਕ )ਨਿਰਦੋਸ਼ ਕੁਮਾਰ ਨੋਸ਼ਾ,ਨਵਰੀਤ ਕੌਸ਼ਲ, ਹਰਿੰਦਰ ਹਿੰਦ,ਜਸਮਿੰਦਰ ਸਿੰਘ,ਗੁਰਨਾਮ ਸਿੰਘ (ਸਾਰੇ ਸਾਬਕਾ ਕੌਂਸਲਰ )ਅਵਤਾਰ ਮਠਾੜੂ ,ਕੀਮਤੀ ਲਾਲ, ਬਬਲੀ ਸ਼ਰਮਾ, ਮੋਹਨ ਲਾਲ ਪਾਂਡੇ ਸਤਿੰਦਰਪਾਲ ਸ਼ੁਕਲਾ,ਡਾ.ਨਰਿੰਦਰ ਅੰਗਰਿਸ਼, ਨਰਿੰਦਰ ਨੰਦਾ,ਵਿਜੈ ਮਕੋਲ,ਸੁਰੇਸ਼ ਆਨੰਦ, ਅਨੂਪ ਬੈਕਟਰ, ਰਮਨ ਮਹਿਤਾ,ਸ਼ੇਖਰ ਜਿੰਦਲ ,ਸੰਜੀਵ ਬਾਂਸਲ,ਪੰਡਿਤ ਰਾਮ ਮਨੋਹਰ ਤਿਵਾੜੀ ਭਗਵਾਨ ਪੰਡਿਤ, ਸੁਰਜੀਤ ਸਿੰਘ, ਲਾਲੀ ਬੈਕਟਰ ਤੇ ਪੰਡਿਤ ਕਿਰਪਾ ਸ਼ੰਕਰ ਮੌਜੂਦ ਸਨ