ਅਧਿਆਪਕ ਦੀ ਮਹਤਤਾ - ਡਾ ਸੁਮਨ ਡਡਵਾਲ

ਅਧਿਆਪਕ ਦੀ ਮਹਤਤਾਭਾਰਤੀ ਸਮਾਜ ਵਿਚ ਸਦੀਆਂ ਤੋਂ ਹੀ ਸਿਖਿਆ ਅਤੇ ਅਧਿਆਪਕਾਂ ਦੀ ਖਾਸ ਮਹਤਤਾ ਅਤੇ ਜਗ੍ਹਾ ਰਹੀ ਹੈ ਅਤੇ ਮਜੂਦਾ ਭਾਰਤ ਦੀ ਤਕਦੀਰ ਉਸਦੇ ਕਲਾਸਰੂਮ ਵਿੱਚ ਬਣ ਰਹੀ ਹੈ ਜਿਸਦੇ ਜ਼ਿੰਮੇਵਾਰ ਡਿਜ਼ਾਈਨਰ ਅਤੇ ਆਰਕੀਟੈਕਟ ਅਧਿਆਪਕ ਹਨ।"ਕਾਮਨਵੇਲਥ ਕਾਨਫਰੰਸ 1974 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਚ ਹੈ ਕਿ ਪੂਰੀ ਸਿੱਖਿਆ ਪ੍ਰਣਾਲੀ ਦੀ ਸਫਲਤਾ ਬਹੁਤ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਇੱਕ ਅਧਿਆਪਕ ਆਪਣੇ ਗਿਆਨ,ਹੁਨਰ,ਉਚਿਤ ਸਿੱਖਣ ਦੇ ਤਰੀਕਿਆਂ ਨੂੰ ਕਿੰਨਾ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਦਾ ਹੈ,ਉਸਦਾ ਸੋਚਣ ਦਾ ਤਰੀਕਾ,ਉਸਦੀ ਸਕਾਰਾਤਮਕ ਸੋਚ,ਉਸਦੀ ਰੁਚੀ, ਲੋਕਾਂ ਅਤੇ ਕਮਿਊਨਿਟੀ ਪ੍ਰਤੀ ਉਸਦੀ ਚਿੰਤਾ,ਉਸਦੀ ਸਬਰ,ਮਾਰਗਦਰਸ਼ਨ ਅਤੇ ਸਕੂਲ ਅਤੇ ਕਲਾਸ ਵਿੱਚ ਉਸਦੀ ਵਫ਼ਾਦਾਰੀ ਕਿੰਨੀ ਹੈ।"ਅਧਿਆਪਕ ਦੀ ਭੂਮਿਕਾ: ਡਾ. ਏ. ਪੀ. ਜੇ ਅਬਦੁਲ ਕਲਾਮ ਕਹਿੰਦੇ ਹਨ:ਅਧਿਆਪਕ ਦੀ ਭੂਮਿਕਾ ਉਸ ਪੌੜੀ ਵਾਂਗ ਹੈ,ਜਿਸਨੂੰ ਹਰ ਕੋਈ ਆਪਣੀ ਜ਼ਿੰਦਗੀ ਵਿੱਚ ਉੱਤੇ ਨੂੰ ਵਧਣ ਲਈ ਵਰਤਦਾ ਹੈ,ਪਰ ਪੌੜੀ ਆਪਣੀ ਜਗ੍ਹਾ 'ਤੇ ਹੀ ਰਹਿੰਦੀ ਹੈ।ਅਧਿਆਪਕਾਂ ਦੀ ਮਹੱਤਤਾ ਸਮਾਜ ਅਤੇ ਵਿਦਿਆਰਥੀਆਂ ਦੇ ਜੀਵਨ ਵਿੱਚ ਬੇਹੱਦ ਮਹੱਤਵਪੂਰਨ ਹੈ।ਅਧਿਆਪਕ ਦੀਆਂ ਜ਼ਿੰਮੇਵਾਰੀਆਂ ਬਹੁਤ ਵਿਆਪਕ ਅਤੇ ਅਹਿਮ ਹੁੰਦੀਆਂ ਹਨ। ਉਹ ਸਮਾਜ ਦੇ ਨਿਰਮਾਤਾ ਅਤੇ ਸੰਸਕਾਰ ਦੇ ਪਹਿਰੇਦਾਰ ਵੀ ਹੁੰਦੇ ਹਨ। ਅਧਿਆਪਕ ਦੀ ਭੂਮਿਕਾ ਕਲਾਸ ਰੂਮ ਵਿਚ ਸਿਰਫ ਪਾਠਕ੍ਰਮ ਖਤਮ ਤੱਕ ਸੀਮਿਤ ਨਹੀਂ ਹੈ; ਉਹ ਇਕ ਮਾਰਗਦਰਸ਼ਕ,ਪ੍ਰੇਰਕ,ਜੀਵਨ ਦੀਆਂ ਮੁਲ-ਵਰਤੀਆਂ ਸਿਖਾਉਣ ਵਾਲੇ ਅਤੇ ਵਿਦਿਆਰਥੀ ਦੇ ਜੀਵਨ ਦੇ ਸਫਰ ਦਾ ਅਹਿਮ ਹਿੱਸਾ ਹੁੰਦੇ ਹਨ।ਉਹ ਵਿਦਿਆਰਥੀਆਂ ਦੇ ਮਨ ਵਿੱਚ ਸੁਪਨੇ ਬੀਜਦੇ ਹਨ ਅਤੇ ਉਹਨਾਂ ਨੂੰ ਉਸ ਰਾਹ 'ਤੇ ਚਲਣ ਲਈ ਪ੍ਰੇਰਿਤ ਕਰਦੇ ਹਨ, ਜਿੱਥੇ ਉਹ ਆਪਣੇ ਸੁਪਨੇ ਸਾਕਾਰ ਕਰ ਸਕਣ।ਉਹ ਵਿਦਿਆਰਥੀਆਂ ਨੂੰ ਇੱਕ ਚੰਗਾ ਨਾਗਰਿਕ ਬਣਨ ਲਈ ਤਿਆਰ ਕਰਦੇ ਹਨ,ਜੋ ਸਮਾਜ ਵਿੱਚ ਆਪਣਾ ਯੋਗਦਾਨ ਪਾ ਸਕਣ। ਅਧਿਆਪਕ ਸਮਾਜ ਦੇ ਨਿਰਮਾਤਾ ਹੁੰਦੇ ਹਨ ਕਿਉਂਕਿ ਉਹ ਆਪਣੇ ਵਿਦਿਆਰਥੀਆਂ ਵਿੱਚ ਭਵਿੱਖ ਦੇ ਨਾਇਕ ਤਿਆਰ ਕਰਦੇ ਹਨ। ਉਹ ਵਿਦਿਆਰਥੀਆਂ ਦੀਆਂ ਕਮਜ਼ੋਰੀਆਂ ਨੂੰ ਸਮਝਦੇ ਹਨ ਅਤੇ ਉਹਨਾਂ ਨੂੰ ਸਿਖਣ ਲਈ ਪ੍ਰੇਰਿਤ ਕਰਦੇ ਹਨ। ਇੱਕ ਚੰਗਾ ਅਧਿਆਪਕ ਵਿਦਿਆਰਥੀ ਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ, ਉਸਦੇ ਸੁਪਨਿਆਂ ਨੂੰ ਅਸਲੀਅਤ ਵਿੱਚ ਬਦਲ ਸਕਦਾ ਹੈ।ਅਧਿਆਪਕ ਇੱਕ ਚਾਨਣ ਮੁਨਾਰਾ ਹੁੰਦਾ ਹੈ ਜੋ ਵਿਦਿਆਰਥੀਆਂ ਨੂੰ ਜੀਵਨ ਦੇ ਅੰਧੇਰਿਆਂ ਵਿੱਚ ਸਹੀ ਦਿਸ਼ਾ ਦਿਖਾਉਂਦਾ ਹੈ। ਉਹ ਸਿਰਫ ਸਿੱਖਿਆ ਹੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਨੂੰ ਸਫਲਤਾ ਦੇ ਰਸਤੇ 'ਤੇ ਚਲਣ ਲਈ ਪ੍ਰੇਰਿਤ ਕਰਦਾ ਹੈ। ਅਧਿਆਪਕ ਵਿਦਿਆਰਥੀ ਦੇ ਜੀਵਨ ਵਿੱਚ ਸਮਰਪਿਤ ਮਾਰਗਦਰਸ਼ਕ ਬਣਕੇ, ਉਸਦੀ ਹਰ ਅਸਮਭਵ ਲਗਣ ਵਾਲੀ ਯਾਤਰਾ ਨੂੰ ਸੰਭਵ ਬਣਾਉਂਦਾ ਹੈ। ਉਹਨਾਂ ਦੀ ਮਿਹਨਤ, ਪ੍ਰੇਰਨਾ ਅਤੇ ਸਨੇਹਾ ਵਿਦਿਆਰਥੀ ਦੇ ਭਵਿੱਖ ਨੂੰ ਸਵਾਰਦੇ ਹਨ।ਇੱਕ ਚੰਗੇ ਅਧਿਆਪਕ ਦੇ ਗੁਣ: ਚੰਗਾ ਸੱਭਿਆਚਾਰਕ ਪਿਛੋਕੜ ਹੋਵੇ, ਵਿਸ਼ੇ ਦੀ ਚੰਗਾ ਗਿਆਨ ਹੋਵੇ, ਪੇਸ਼ੇਵਰ ਅਭਿਆਸ ਅਤੇ ਤਕਨੀਕਾਂ ਦਾ ਚੰਗਾ ਗਿਆਨ,ਮਨੁੱਖੀ ਵਿਕਾਸ ਅਤੇ ਸਿੱਖਣ ਦਾ ਚੰਗਾ ਗਿਆਨ,ਬੋਲੀ ਅਤੇ ਲਿਖਤੀ ਭਾਸ਼ਾ ਦੀ ਵਰਤੋਂ ਵਿੱਚ ਮਹਾਰਤ, ਮਨੁੱਖੀ ਸੰਬੰਧਾਂ ਵਿੱਚ ਮਹਾਰਤ, ਸਿੱਖਿਆ ਸੰਬੰਧੀ ਸਮੱਸਿਆਵਾਂ ਵਿੱਚ ਖੋਜ ਕਰਨ ਦੀ ਮਹਾਰਤ,ਪ੍ਰਭਾਵਸ਼ਾਲੀ ਕੰਮ ਦੀਆਂ ਆਦਤਾਂ, ਵੱਧ ਪੇਸ਼ੇਵਰ ਵਿੱਚ ਰੁਚੀ, ਸਕੂਲ ਅਤੇ ਕਮਿਊਨਿਟੀ ਵਿੱਚ ਰੁਚੀ,ਪੇਸ਼ੇਵਰ ਸਹਿਯੋਗ ਵਿੱਚ ਰੁਚੀ,ਸਿੱਖਿਆ ਵਿੱਚ ਰੁਚੀ, ਵਿਸ਼ੇ ਵਿੱਚ ਰੁਚੀ, ਲੋਕਾਂ ਦਾ ਗਿਆਨ,ਮਨੋਵਿਗਿਆਨ ਦਾ ਗਿਆਨ,ਚੰਗੀ ਸਿਹਤ,ਸੁਹਾਵਣਾ ਵਿਅਕਤੀਗਤ , ਬਿਨਾ ਗੁੱਸੇ ਦਾ ਸੁਭਾਵ,ਵਿਦਿਆਰਥੀਆਂ ਨਾਲ ਚੰਗੇ ਸੰਬੰਧ ਬਣਾਉਣ ਵਾਲਾ,ਵਿਗਿਆਨਕ ਸੋਚ, ਵੱਖ-ਵੱਖ ਸਿੱਖਣ ਵਾਲੇ ਸਾਧਨਾਂ ਦਾ ਗਿਆਨ, ਖੋਜੀ ਕੰਮ ਵਿੱਚ ਰੁਚੀ ਆਦਿ ।ਸਮਾਜ ਵਿੱਚ ਅਧਿਆਪਕਾਂ ਦੀ ਇੱਜਤ:ਅੱਜਕਲ, ਭਾਵੇਂ ਲੋਕ ਮੰਨਦੇ ਹਨ ਕਿ ਸਮਾਜ ਵਿੱਚ ਅਧਿਆਪਕਾਂ ਦੀ ਇੱਜਤ ਹੌਲੀ-ਹੌਲੀ ਘਟ ਰਹੀ ਹੈ, ਪਰ ਅਧਿਆਪਕਾਂ ਦੀ ਮਹੱਤਤਾ ਅਤੇ ਉਨ੍ਹਾਂ ਦੀ ਭੂਮਿਕਾ ਕਦੇ ਵੀ ਘਟ ਨਹੀਂ ਸਕਦੀ।ਅਧਿਆਪਕ ਸਾਡੀ ਆਗਲੀ ਪੀੜ੍ਹੀ ਨੂੰ ਸਿੱਖਾਉਣ ਅਤੇ ਨਿਰਮਾਣ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੀ ਮਿਹਨਤ,ਸਿਖਿਆ ਅਤੇ ਸਮਰਪਣ ਨਾਲ ਹੀ ਸਾਡਾ ਭਵਿੱਖ ਤਿਆਰ ਹੁੰਦਾ ਹੈ। ਸਮਾਜ ਨੂੰ ਇਸ ਤੱਥ ਨੂੰ ਸਮਝਣਾ ਅਤੇ ਅਧਿਆਪਕਾਂ ਦੀ ਇੱਜਤ ਵਧਾਉਣ ਦੀ ਲੋੜ ਹੈ, ਤਾਂ ਜੋ ਉਹ ਆਪਣੇ ਕੰਮ ਨੂੰ ਸ਼ਾਨਦਾਰ ਢੰਗ ਨਾਲ ਕਰ ਸਕਣ।ਪਰ ਇਸਦੇ ਨਾਲ ਹੀ ਇਹ ਗੱਲ ਵੀ ਨਹੀਂ ਭੁਲਣੀ ਚਾਹੀਦੀ ਕਿ ਸਮਾਜ ਇੱਕ ਚੰਗੇ ਅਧਿਆਪਕ ਨੂੰ ਹਮੇਸ਼ਾ ਯਾਦ ਰੱਖਦਾ ਹੈ, ਚਾਹੇ ਉਹ ਚਾਣਕਯ ਹੋਵੇ ਜਿਸਨੇ ਚੰਦ੍ਰਗੁਪਤ ਨੂੰ ਪੂਰੇ ਭਾਰਤ ਦਾ ਰਾਜਾ ਬਣਾਇਆ ਜਾਂ ਦ੍ਰੋਣਾਚਾਰ੍ਯ ਜੋ ਅਰਜੁਨ ਦੇ ਸ਼ਿਖਸ਼ਕ ਰਹੇ।ਚਾਣਕਯ ਦੀ ਸਿੱਖਿਆ ਅਤੇ ਮਾਰਗਦਰਸ਼ਨ ਨੇ ਚੰਦ੍ਰਗੁਪਤ ਮੌਰਿਆ ਨੂੰ ਮਹਾਨ ਸਰਕਾਰ ਦੇ ਰੂਪ ਵਿੱਚ ਉਭਾਰਿਆ, ਜਿਸ ਦੀ ਕਦਰ ਸਦੀਆਂ ਤੋਂ ਕੀਤੀ ਆ ਰਹੀ ਹੈ। ਇਸੇ ਤਰ੍ਹਾਂ, ਮਹਾਭਾਰਤ ਦੇ ਮਿਆਰ ਵਿੱਚ ਦ੍ਰੋਣਾਚਾਰ੍ਯ ਦਾ ਨਾਮ ਅਰਜੁਨ ਨਾਲ ਜੁੜਿਆ ਰਹਿੰਦਾ ਹੈ।ਦ੍ਰੋਣਾਚਾਰ੍ਯ ਨੇ ਅਰਜੁਨ ਨੂੰ ਤਲਵਾਰ ਅਤੇ ਤੀਰ ਵਿੱਚ ਮਹਾਨਤਾ ਦੀ ਉਚਾਈ ਤੱਕ ਪਹੁੰਚਾਇਆ, ਜਿਸ ਲਈ ਉਹ ਹਮੇਸ਼ਾ ਯਾਦ ਰਹਿਣਗੇ।ਇਹ ਰਿਸ਼ਤਾ ਵਿਦਿਆਰਥੀ ਅਤੇ ਅਧਿਆਪਕ ਦੇ ਪਵਿੱਤਰ ਸੰਬੰਧ ਦੀ ਸੱਚਾਈ ਨੂੰ ਦਰਸਾਉਂਦਾ ਹੈ।ਅਧਿਆਪਕ ਦੀਆਂ ਜ਼ਿੰਮੇਵਾਰੀਆਂ: ਅਧਿਆਪਕ ਦੀ ਜ਼ਿੰਮੇਵਾਰੀ ਵਿਦਿਆਰਥੀਆਂ ਨੂੰ ਗਿਆਨ ਦੇਣ ਦੀ ਹੁੰਦੀ ਹੈ। ਉਹ ਵਿਦਿਆਰਥੀਆਂ ਨੂੰ ਸਿਰਫ ਸਿਲੇਬਸ ਹੀ ਨਹੀਂ ਪੜ੍ਹਾਉਂਦੇ,ਸਗੋਂ ਵਿਭਿੰਨ ਵਿਸ਼ਿਆਂ ਅਤੇ ਜੀਵਨ ਦੇ ਕੌਸ਼ਲਾਂ 'ਤੇ ਵੀ ਧਿਆਨ ਦਿੰਦੇ ਹਨ। ਉਹਨਾਂ ਦਾ ਕੰਮ ਵਿਦਿਆਰਥੀਆਂ ਦੇ ਦਿਮਾਗ ਨੂੰ ਖੋਲ੍ਹ ਕੇ, ਉਹਨਾਂ ਵਿੱਚ ਸੋਚਣ ਦੀ ਯੋਗਤਾ ਵਿਕਸਿਤ ਕਰਨਾ ਹੈ, ਇੱਕ ਮੁਨਾਸਿਬ ਅਤੇ ਸੁਰੱਖਿਅਤ ਮਹੌਲ ਬਣਾਉਣਾ,ਜਿੱਥੇ ਉਹ ਆਸਾਨੀ ਨਾਲ ਸਿੱਖ ਸਕਣ ਅਤੇ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰ ਸਕਣ।ਅਧਿਆਪਕ ਵਿਦਿਆਰਥੀਆਂ ਨੂੰ ਸਿਰਫ ਵਿਦਿਆ ਦਾ ਹੀ ਸਬਕ ਨਹੀਂ ਸਿਖਾਉਂਦੇ, ਸਗੋਂ ਮਨੁੱਖੀ ਮੁੱਲਾਂ ਜਿਵੇਂ ਇਮਾਨਦਾਰੀ,ਸਹਿਯੋਗ, ਸੰਯਮ ਅਤੇ ਜ਼ਿੰਮੇਵਾਰੀ ਦਾ ਮਤਲਬ ਵੀ ਸਿਖਾਉਂਦੇ ਹਨ।ਉਹ ਵਿਦਿਆਰਥੀਆਂ ਨੂੰ ਇੱਕ ਚੰਗਾ ਨਾਗਰਿਕ ਬਣਨ ਲਈ ਤਿਆਰ ਕਰਦੇ ਹਨ। ਅਧਿਆਪਕ ਉਹ ਮਾਰਗਦਰਸ਼ਕ ਹੁੰਦੇ ਹਨ ਜਿੰਨਾ ਦੀਆਂ ਦਿੱਤੀਆਂ ਸਿਖਿਆਵਾਂ ਵਿਦਿਆਰਥੀ ਦੇ ਜੀਵਨ ਵਿੱਚ ਵੱਖ-ਵੱਖ ਮੋੜਾਂ ਤੇ ਉਹਨਾਂ ਦੀ ਮਦਦ ਕਰਦਿਆਂ ਹਨ।ਉਹ ਵਿਦਿਆਰਥੀ ਦੇ ਸੁਪਨਿਆਂ ਨੂੰ ਸਮਝਦੇ ਹਨ ਅਤੇ ਉਹਨਾਂ ਨੂੰ ਹਾਸਿਲ ਕਰਨ ਲਈ ਸਹੀ ਰਸਤਾ ਦਿਖਾਉਂਦੇ ਹਨ।ਅਧਿਆਪਕ ਵਿਦਿਆਰਥੀਆਂ ਨੂੰ ਨੈਤਿਕ ਮੁੱਲ ਸਿਖਾਉਂਦੇ ਹਨ, ਜਿਵੇਂ ਸਹਿਨਸ਼ੀਲਤਾ, ਸਹਿਯੋਗ, ਆਦਰ, ਅਤੇ ਦੂਜੇ ਪ੍ਰਤਿ ਸਹਿਯੋਗ ਦੀ ਭਾਵਨਾ।ਇਹ ਮੁੱਲ ਵਿਦਿਆਰਥੀਆਂ ਦੇ ਜੀਵਨ ਦੇ ਅਹਿਮ ਅੰਗ ਬਣਦੇ ਹਨ।ਅਧਿਆਪਕ ਵਿਦਿਆਰਥੀਆਂ ਨੂੰ ਅਨੁਸਾਸਨ ਸਿੱਖਾਉਂਦੇ ਹਨ, ਉਹ ਅਨੁਸਾਸਿਤ ਜੀਵਨ ਦੀ ਮਹੱਤਤਾ ਅਤੇ ਗਲਤੀਆਂ ਤੋਂ ਸਿੱਖਣ ਅਤੇ ਹਿਮਤ ਨਾਲ ਅੱਗੇ ਵਧਣ ਲਈ ਸਮਝਾਉਂਦੇ ਹਨ।ਅਧਿਆਪਕ ਸਿਰਫ ਬਚੇ ਦੇ ਬੋਧਿਕ ਵਿਕਾਸ ਤੱਕ ਸੀਮਿਤ ਨਹੀਂ ਹੁੰਦੇ ਉਹਨਾਂ ਨੂੰ ਵਿਦਿਆਰਥੀਆਂ ਦੇ ਸ਼ਾਰੀਰੀਕ, ਮਾਨਸਿਕ, ਅਤੇ ਨੈਤਿਕ ਵਿਕਾਸ ਦੀ ਵੀ ਦੇਖਭਾਲ ਵੀ ਕਰਦੇ ਹਨ।ਅਧਿਆਪਕ ਵਿਦਿਆਰਥੀਆਂ ਦੇ ਜੀਵਨ ਦੇ ਹਰ ਪਹਲੂ ਵਿੱਚ ਪ੍ਰੇਰਕ ਬਣਦੇ ਹਨ। ਉਹ ਆਪਣੀ ਪ੍ਰੇਰਣਾ ਦੇ ਨਾਲ ਵਿਦਿਆਰਥੀਆਂ ਨੂੰ ਆਪਣੇ ਸੁਪਨਿਆਂ ਦੀ ਪੂਰੀ ਸਮਭਾਵਨਾ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਦੇ ਹਨ। ਅਧਿਆਪਕ ਦੀ ਇਹਨਾਂ ਜ਼ਿੰਮੇਵਾਰੀਆਂ ਨਾਲ ਹੀ ਸਮਾਜ ਦੀ ਪ੍ਰਗਤੀ ਸੰਭਵ ਹੈ, ਕਿਉਂਕਿ ਉਹ ਆਪਣੇ ਵਿਦਿਆਰਥੀਆਂ ਨੂੰ ਸਿਰਫ ਰਸ਼ਮੀ ਵਿਦਿਆ ਹੀ ਨਹੀਂ, ਸਗੋਂ ਚੰਗੇ ਆਦਮੀ ਬਣਨ ਦੀ ਪ੍ਰੇਰਨਾ ਵੀ ਦਿੰਦੇ ਹਨ।ਸਮਾਜ ਨੂੰ ਇਹ ਵੀ ਕਦੀ ਨਹੀਂ ਭੁਲਣਾ ਚਾਹੀਦਾ ਕਿ ਯੁਗ ਜਿਹੜਾ ਮਰਜੀ ਹੋਵੇ,ਅਧਿਆਪਕ ਦੀ ਜਰੂਰਤ ਹਮੇਸ਼ਾ ਬਣੀ ਰਹੇਗੀ।ਭਾਵੇਂ ਯੁਗ ਕੋਈ ਵੀ ਹੋਵੇ, ਤਕਨੀਕਾਂ ਅਤੇ ਸਿੱਖਿਆ ਦੇ ਤਰੀਕੇ ਬਦਲਦੇ ਰਹਿੰਦੇ ਹਨ,ਪਰ ਇੱਕ ਅਧਿਆਪਕ ਦੀ ਸਹਾਇਤਾ ਅਤੇ ਮਦਦ ਸਦਾ ਲੋੜ ਹਮੇਸ਼ਾ ਬਣੀ ਰਹੇਗੀ ਅਤੇ ਅਧਿਆਪਕਾਂ ਦੀ ਮੂਲ ਭੂਮਿਕਾ ਨੂੰ ਬਦਲਿਆ ਨਹੀਂ ਜਾ ਸਕਦਾ।ਉਹ ਸਿੱਖਿਆ ਦੇ ਖੇਤਰ ਵਿੱਚ ਸਿਰਮੌਰ ਹਨ, ਅਤੇ ਉਨ੍ਹਾਂ ਦੀ ਅਹਮ ਭੂਮਿਕਾ ਅਟਲ ਰਹੇਗੀ।