ਲੁਧਿਆਣਾ ਦੇ ਸਰਕਟ ਹਾਊਸ ਵਿਖੇ ਖੱਤਰੀ ਮਹਾਸਭਾ ਪੰਜਾਬ (ਲੁਧਿਆਣਾ ਇਕਾਈ) ਦੀ ਇੱਕ ਮੀਟਿੰਗ ਹੋਈ,
- ਪੰਜਾਬ
- 19 Nov,2025
34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਹੋਈਆਂ ਵਿਚਾਰਾਂ
18 ਨਵੰਬਰ ਦੋਰਾਹਾ (ਅਮਰੀਸ਼ ਆਨੰਦ)ਲੁਧਿਆਣਾ ਦੇ ਸਰਕਟ ਹਾਊਸ ਵਿਖੇ ਖੱਤਰੀ ਮਹਾਸਭਾ ਪੰਜਾਬ (ਲੁਧਿਆਣਾ ਇਕਾਈ) ਦੀ ਇੱਕ ਮੀਟਿੰਗ ਸਭਾ ਦੀ ਹਾਈ ਕਮਾਂਡ ਸ਼੍ਰੀ ਅਸ਼ੋਕ ਥਾਪਰ ਜੀ ਅਤੇ ਸਭਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੇ ਧੀਰ ਐਡਵੋਕੇਟ ਮੋਗਾ ਦੀ ਰਹਿਨੁਮਾਈ ਵਿੱਚ ਹੋਈ, ਜਿਸ ਵਿੱਚ ਪੰਜਾਬ ਦੇ ਕੋਨੇ ਕੋਨੇ ਤੋਂ ਸਭਾ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਬਹੁਤ ਵੱਡੀ ਗਿਣਤੀ ਹਿੱਸਾ ਲਿਆ,ਮੀਟਿੰਗ ਦੇ ਇਜੰਡੇ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵਸਦੇ 34 ਲੱਖ ਖੱਤਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਲਈ ਗਹਿਨ ਵਿਚਾਰਾਂ ਹੋਈਆਂ ਅਤੇ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਖੱਤਰੀ ਮਹਾਂ ਸਭਾ ਲੁਧਿਆਣਾ ਨੂੰ ਹੋਰ ਮਜਬੂਤ ਕੀਤਾ ਗਿਆ। ਇਸ ਮੀਟਿੰਗ ਵਿੱਚ ਸ੍ਰੀ ਅਸ਼ੋਕ ਥਾਪਰ ਹਾਈ ਕਮਾਂਡ ਖੱਤਰੀ ਮਹਾਂ ਸਭਾ ਪੰਜਾਬ ਅਤੇ ਸਭਾ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਵਿਜੇ ਧੀਰ ਮੋਗਾ ਨੇ ਆਪਣੇ ਵਿਚਾਰ ਰੱਖੇ। ਸਾਬਕਾ ਡੀ.ਐਸ.ਪੀ ਰਾਜਿੰਦਰ ਪਾਲ ਆਨੰਦ ਨੇ ਵੀ ਖੱਤਰੀ ਮਹਾਸਭਾ ਪੰਜਾਬ ਨੂੰ ਹੋਰ ਮਜਬੂਤ ਕਰਨ ਲਈ ਮੀਟਿੰਗ ਵਿੱਚ ਹਾਜ਼ਰੀਨ ਨਾਲ ਆਪਣੇ ਵਿਚਾਰ ਸਾਂਝੇ ਕੀਤੇ।ਮੀਟਿੰਗ ਵਿੱਚ ਇਹ ਵੀ ਵਿਚਾਰਾਂ ਹੋਈਆਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਵੱਸਦੇ 34 ਲੱਖ ਖੱਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਸਰਕਾਰ ਨਾਲ ਤਾਲਮੇਲ ਕਰਕੇ ਕਿਵੇਂ ਕਰਵਾਇਆ ਜਾ ਸਕਦਾ ਹੈ ਇਸ ਮੌਕੇ ਸ੍ਰੀ ਅਸ਼ੋਕ ਥਾਪਰ ਹਾਈ ਕਮਾਂਡ ਖੱਤਰੀ ਮਹਾਂ ਸਭਾ ਪੰਜਾਬ ਅਤੇ ਸਭਾ ਦੇ ਪ੍ਰਧਾਨ ਐਡਵੋਕੇਟ ਸ਼੍ਰੀ ਵਿਜੇ ਧੀਰ ਮੋਗਾ,ਸਾਬਕਾ ਡੀ.ਐਸ.ਪੀ ਰਾਜਿੰਦਰ ਪਾਲ ਆਨੰਦ ਤੋਂ ਇਲਾਵਾ ਖੱਤਰੀ ਮਹਾਸਭਾ ਪੰਜਾਬ ਦੇ ਵੱਖ ਵੱਖ ਜਿਲਿਆਂ ਤੋਂ ਆਏ ਅਹੁਦੇਦਾਰ, ਲੁਧਿਆਣਾ ਦੀ ਦੀ ਇਕਾਈ ਦੇ ਮੇਂਬਰ ਹਾਜ਼ਿਰ ਸਨ
Posted By:
Amrish Kumar Anand