ਰਾਜਪੁਰਾ (ਰਾਜੇਸ਼ ਡੇਹਰਾ)ਰਾਜਪੁਰਾ ਦੇ ਕਈ ਸਕੂਲਾਂ ਵਿਚ ਪਰਮਵੀਰ ਪਬਲੀਕੇਸ਼ਨਜ ਦੀਆਂ ਕਿਤਾਬਾਂ ਲੱਗੀਆਂ ਹਨ ਜਿਨ੍ਹਾਂ ਵਿਚ ਬਹੁਤ ਗਲਤੀਆਂ ਹਨ ਇੱਥੋਂ ਤੱਕ ਕਿ ਪਰਮਵੀਰ ਪੰਜਾਬੀ ਭਾਸ਼ਾ ਦਾ ਵਿਆਕਰਣ-6 ਵਿੱਚ ਬਹੁਤ ਗਲਤੀਆਂ ਦੇ ਨਾਲ ਸਰਕਾਰ ਨੂੰ ਵੀ ਚੈਲੰਜ ਕੀਤਾ ਹੋਇਆ ਹੈ । ਇਸੇ ਤਰ੍ਹਾਂ ਇਸ ਪਬਲਿਸ਼ਰ ਦੀਆਂ ਕਿਤਾਬਾਂ ਵਿਚ ਹੋਰ ਵੀ ਸ਼ਬਦਾਂ ਵਿੱਚ ਬਹੁਤ ਸਾਰੀਆਂ ਗਲਤੀਆਂ ਹਨ । ਜਿਸ ਨਾਲ ਬੱਚਿਆਂ ਨੂੰ ਗਲਤ ਜਾਣਕਾਰੀ ਦੇਣ ਨਾਲ ਬੱਚਿਆਂ ਦੀ ਸਿੱਖਿਆ ਤੇ ਮਾੜਾ ਅਸਰ ਪੈ ਰਿਹਾ ਹੈ ਇਸ ਬਾਰੇ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਇਕ ਪਤਰਕਾਰ ਵਾਰਤਾ ਵਿਚ ਦੱਸਿਆ।ਉਹਨਾਂ ਕਿਹਾ ਕਿ ਇਸ ਉਤੇ ਅੱਜ ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਵਲੋਂ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਸੁਰਿੰਦਰ ਸਿੰਘ ਬੰਟੀ ਖਾਨਪੁਰ,ਮਨੀਸ਼ ਕੁਮਾਰ ਬੱਤਰਾ, ਸੁਖਜਿੰਦਰ ਸਿੰਘ ਸੁੱਖੀ, ਗੁਰਜੀਤ ਸਿੰਘ ਬਿੱਟੂ, ਬਲਜਿੰਦਰ ਸਿੰਘ ਸੰਧੂ ਅਬਦਲਪੁਰ, ਕਮਲ ਮੱਟੂ, ਕੀਰਤ ਸਿੰਘ ਸੇਹਰਾ , ਰਵਿੰਦਰ ਪਾਲ ਸਿੰਘ ਬਿੰਦਰਾ,ਵਿਕਰਮਜੀਤ ਸਿੰਘ ਨਲਾਸ ਰੋਡ ਦੀ ਅਗਵਾਈ ਹੇਠ ਇੰਡੀਪੈਂਡਟ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਧਰਮਪਾਲ ਵਰਮਾ ਜੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪਰਮਵੀਰ ਪਬਲੀਕੇਸ਼ਨਜ ਜਲੰਧਰ ਵਲੋਂ ਰਾਜਪੁਰਾ ਦੇ ਕਈ ਸਕੂਲਾਂ ਵਿਚ ਪੜਾਈ ਜਾ ਰਹੀ ਕਿਤਾਬਾਂ ਨੂੰ ਬੰਦ ਕੀਤਾ ਜਾਵੇ ਤਾਂ ਕਿ ਮਾਪੇ ਹਰ ਸਾਲ ਆਪਣੇ ਬੱਚਿਆਂ ਦੀ ਪੜਾਈ ਤੇ ਹਜਾਰਾਂ ਰੁਪਏ ਤੱਕ ਖਰਚਾ ਕਰਦੇ ਹਨ ਜਦ ਉਨਾਂ ਦੇ ਬੱਚਿਆਂ ਨੂੰ ਗਲਤੀਆਂ ਵਾਲੀਆਂ ਕਿਤਾਬਾਂ ਪੜਾਈਆਂ ਜਾਣਗੀਆਂ ਤਾਂ ਉਹ ਆਈ ਏ ਐਸ ,ਪੀ ਸੀ ਐਸ ਜਾਂ ਹੋਰ ਟੈਸਟ ਕਿਵੇਂ ਕਲੀਅਰ ਕਰਨਗੇ ਜਿਸ ਕਰਕੇ ਮਾਪਿਆਂ ਵਿੱਚ ਭਾਰੀ ਰੋਸ ਤੇ ਨਿਰਾਸ਼ਾ ਪਾਈ ਜਾ ਰਹੀ ਹੈ ਉਨਾਂ ਮੰਗ ਕੀਤੀ ਕਿ ਜਿਸ ਕਿਤਾਬਾਂ ਵਿਚ ਗਲਤੀਆਂ ਹਨ ਉਨ੍ਹਾਂ ਨੂੰ ਬਦਲਿਆ ਜਾਵੇ ਤਾਂ ਜੋ ਬੱਚਿਆਂ ਦੀ ਪੜਾਈ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ ।ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕਿਹਾ ਕਿ ਜਿਸ ਵੀ ਪਬਲੀਕੇਸ਼ਨਜ ਦੀਆਂ ਕਿਤਾਬਾਂ ਵਿਚ ਗਲਤੀਆਂ ਹਨ ਉਨ੍ਹਾਂ ਨੂੰ ਬਦਲਿਆ ਜਾਵੇ ਅਤੇ ਨਵੀਆਂ ਬਗੈਰ ਗਲਤੀਆਂ ਤੋਂ ਕਿਤਾਬਾਂ ਬੱਚਿਆਂ ਨੂੰ ਸਕੂਲ ਜਾਂ ਪਬਲੀਕੇਸ਼ਨਜ ਆਪਣੇ ਖਰਚ ਤੇ ਬਦਲ ਕੇ ਦੇਣ ਤਾਂ ਜੋ ਸਾਡੇ ਬੱਚੇ ਸਹੀ ਕਿਤਾਬਾਂ ਪੜ ਸਕਣ ਜੇਕਰ ਸਕੂਲ ਗਲਤੀਆਂ ਵਾਲੀਆਂ ਕਿਤਾਬਾਂ ਨਹੀਂ ਬਦਲਦਾ ਤਾਂ ਇਸ ਸਬੰਧੀ ਮੁੱਖ ਮੰਤਰੀ, ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਸੰਘਰਸ਼ ਪੂਰੇ ਪੰਜਾਬ ਕੀਤਾ ਜਾਵੇਗਾ। ਪਰਮਵੀਰ ਪਬਲੀਕੇਸ਼ਨਜ ਦੀ ਪੰਜਾਬੀ ਭਾਸ਼ਾ ਦਾ ਵਿਆਕਰਣ ਤੀਜੀ ਕਲਾਸ ਵਾਸਤੇ ਜੇਕਰ ਡੀ ਏ ਵੀ ਪਬਲਿਕ ਸਕੂਲ ਦਾ ਵਿਦਿਆਰਥੀ ਖਰੀਦਦਾ ਹੈ ਤਾਂ 105 ਰੁਪਏ ਦੀ ਹੈ ਅਤੇ ਜੇਕਰ ਸਕਾਲਰ ਪਬਲਿਕ ਸਕੂਲ ਦਾ ਖਰੀਦਦਾ ਹੈ ਤਾਂ 165 ਰੁਪਏ ਦੀ ਹੈ ਇਸ ਵਿੱਚ ਲੁੱਟ ਕਿਉਂ ਹੋ ਰਹੀ ਹੈ ਇਸ ਸਬੰਧੀ ਵੀ ਸਕਾਲਰ ਪਬਲਿਕ ਸਕੂਲ ਅਤੇ ਪਬਲੀਕੇਸ਼ਨਜ ਜਵਾਬ ਦੇਵੇ ।