ਸਰਕਾਰੀ ਹਾਈ ਸਕੂਲ ਨਸੀਬਪੁਰਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਸਲਾਨਾ ਸਮਾਗਮ

ਸਰਕਾਰੀ ਹਾਈ ਸਕੂਲ ਨਸੀਬਪੁਰਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ ਸਲਾਨਾ ਸਮਾਗਮ

ਬਠਿੰਡਾ, 22 ਮਾਰਚ (ਬੁੱਟਰ )ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਨਸੀਬਪੁਰਾ(ਬਠਿੰਡਾ) ਵਿਖੇ ਮਿਤੀ 22 ਮਾਰਚ 2025 ਨੂੰ ਬੜੇ ਹੀ ਸੁਚੱਜੇ ਢੰਗ ਨਾਲ ਮੁੱਖ ਅਧਿਆਪਕਾ ਸ੍ਰੀਮਤੀ ਨਿਧੀ ਸਿੰਗਲਾ ਦੀ ਸੁਯੋਗ ਅਗਵਾਈ ਵਿੱਚ ਸਲਾਨਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿੱਚ ਜਿੱਥੇ ਵਿਦਿਆਰਥੀਆਂ ਨੇ ਸਹਿ ਅਕਾਦਮਿਕ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਆਪਣੀ ਕਲਾ ਦੇ ਝੰਡੇ ਗੱਡੇ ਉੱਥੇ ਹੀ ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪਿੰਡ ਦੀ ਪੰਚਾਇਤ, ਸਰਪੰਚ ਮਨਪ੍ਰੀਤ ਸਿੰਘ ਅਤੇ ਮੁੱਖ ਅਧਿਆਪਕਾ ਦੁਆਰਾ ਇਨਾਮ ਵੰਡੇ ਗਏ। ਸਕੂਲ ਸਹਿਯੋਗੀ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਪ੍ਰੀਤਪਾਲ ਚੇਅਰਮੈਨ ਐਸ.ਐਮ.ਸੀ. ਦੀ ਅਗਵਾਈ ਵਿੱਚ ਸਾਰੀ ਐਸ.ਐਮ.ਸੀ. ਕਮੇਟੀ ਹਾਜ਼ਰ ਸੀ। ਸਕੂਲ ਦੇ ਸਾਰੇ ਸਟਾਫ ਦੀ ਮਿਹਨਤ ਨਾਲ਼ ਇਹ ਸਮਾਗਮ ਯਾਦਗਾਰ ਹੋ ਨਿੱਬੜਿਆ । ਵਿਦਿਆਰਥੀਆਂ ਦੇ ਮਾਪਿਆਂ ਨੇ ਸਮਾਗਮ ਦੇ ਅੰਤ ਤੇ ਸਮਾਗਮ ਨੂੰ ਬਹੁਤ ਸਲਾਹਿਆ। ਸਟੇਜ ਦੀ ਕਾਰਵਾਈ ਹਰਜੀਤ ਸਿੰਘ ਹਿੰਦੀ ਮਾਸਟਰ ਅਤੇ ਹਰਦੇਵ ਸਿੰਘ ਸ.ਸ. ਮਾਸਟਰ ਨੇ ਸੰਭਾਲੀ ।