ਰਾਜਪੁਰਾ,9 ਫਰਵਰੀ (ਰਾਜੇਸ਼ ਡਾਹਰਾ)ਅੱਜ ਆਮ ਆਦਮੀ ਪਾਰਟੀ ਦੀ ਹਲਕਾ ਰਾਜਪੁਰਾ ਦੀ ਉਮੀਦਵਾਰ ਨੀਨਾ ਮਿੱਤਲ ਦੇ ਨਿਵਾਸ ਤੇ 'ਆਪ' ਪਾਰਟੀ ਦੇ ਦਿੱਲੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਦੀ ਅਗੁਵਾਈ ਵਿੱਚ ਪਿੰਡ ਧਮੋਲੀ ਦੇ ਜਗਤਾਰ ਸਿੰਘ ਸਮੇਤ ਕਈ ਨੌਜਵਾਨ ਆਪ ਪਾਰਟੀ ਵਿਚ ਸ਼ਾਮਿਲ ਹੋਏ।ਇਸ ਮੌਕੇ ਸ਼੍ਰੀ ਸੁਸ਼ੀਲ ਗੁਪਤਾ ਨੇ ਪਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਆਪ ਪਾਰਟੀ ਦਾ ਪਰਿਵਾਰ ਦਿਨੋ ਦਿਨ ਵੱਧ ਰਿਹਾ ਹੈ ਅਤੇ ਹਰ ਰੋਜ ਕਈ ਪਰਿਵਾਰ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਅਤੇ ਭਗਵੰਤ ਮਾਨ ਜੀ ਦੇ ਪੰਜਾਬ ਮੁਖਮੰਤਰੀ ਐਲਾਨੇ ਜਾਣ ਤੇ ਆਪ ਪਾਰਟੀ ਵਿਚ ਸ਼ਾਮਿਲ ਹੋ ਰਹੇ ਹਨ ਕਿਉਂਕਿ ਪੰਜਾਬ ਵਾਸੀਆਂ ਨੂੰ ਪਤਾ ਹੈ ਕਿ ਪੰਜਾਬ ਦਾ ਵਿਕਾਸ ਸਿਰਫ ਆਪ ਪਾਰਟੀ ਹੀ ਕਰ ਸਕਦੀ ਹੈ।ਉਹਨਾਂ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਤੱਕ ਪਿੰਡ ਧਮੋਲੀ ਵਿਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋਇਆ ਜਿਸ ਤੇ ਮਜਬੂਰ ਹੋ ਕੇ ਪਿੰਡ ਦੇ ਲੋਕ ਕਾਂਗਰਸ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।ਇਸ ਮੌਕੇ ਤੇ ਉਹਨਾਂ ਨਾਲ ਸ਼ਾਮ ਸੁੰਦਰ ਵਧਵਾ,ਅੱਜੇ ਮਿੱਤਲ,ਅਮਨ ਮਿੱਤਲ ਅਤੇ ਹੋਰ ਕਈ ਪਾਰਟੀ ਵਰਕਰ ਮੌਜੂਦ ਸਨ।