-
ਪੰਥਕ ਮਸਲੇ ਅਤੇ ਖ਼ਬਰਾਂ
-
Wed Oct,2023
ਨਵਾਂਸ਼ਹਿਰ, 18 ਅਕਤੂਬਰ (ਦਵਿੰਦਰ ਕੁਮਾਰ) - ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਅੱਜ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ , ਬੰਗਾ ਰੋਡ, ਨਵਾਂਸ਼ਹਿਰ ਵਿਖੇ ਸਿੱਖ ਸਦਭਾਵਨਾ ਦਲ ਦੇ ਕੌਮੀ ਪ੍ਰਧਾਨ ਭਾਈ ਸਾਹਿਬ ਬਲਦੇਵ ਸਿੰਘ ਵਡਾਲਾ ਜੀ ਦੀ ਅਗਵਾਈ ਵਿੱਚ ਪੰਥਕ ਇਕੱਤਰਤਾ ਸੰਬੰਧੀ ਅਹਿਮ ਮੀਟਿੰਗ ਕੀਤੀ ਗਈ । ਇਸ ਮੌਕੇ ਉਹਨਾਂ ਕਿਹਾ 328 ਪਾਵਨ ਸਰੂਪਾ ਦੇ ਇਨਸਾਫ ਲਈ ਅਸੀਂ 36 ਮਹੀਨਿਆਂ ਤੋਂ ਤੰਬੂ ਲਾ ਕੇ ਸਰਕਾਰ ਤੋਂ ਇਨਸਾਫ ਮੰਗ ਰਹੇ ਹਾਂ ਕਿ ਲਾਪਤਾ 328 ਪਾਵਨ ਸਰੂਪਾਂ ਦਾ ਇਨਸਾਫ ਕਰੋ ਦੋਸ਼ੀਆਂ ਖਿਲਾਫ ਕਾਰਵਾਈ ਕਰੋ । ਪਰ ਸਰਕਾਰ ਜਿਹੜੀ ਉਹ ਚੋਰਾਂ ਦਾ ਸਾਥ ਦੇ ਰਹੀ ਹੈ ਪ੍ਰਸ਼ਾਸਨ ਸਰਕਾਰ ਦੇ ਮੂੰਹ ਵੱਲ ਵੇਖ ਰਿਹਾ ਹੈ, ਅਦਾਲਤਾਂ ਤਰੀਕਾ ਤੋਂ ਸਵਾਏ ਸਾਨੂੰ ਕੁਝ ਨਹੀਂ ਦੇ ਰਹੀਆਂ । ਉਸ ਨੂੰ ਸਫਲ ਕਰਨ ਲਈ ਇਨਸਾਫ ਲੈਣ ਲਈ ਅਸੀਂ 4 ਨਵੰਬਰ ਨੂੰ ਇੱਕ ਵਿਸ਼ਾਲ ਪੰਥਕ ਇਕੱਠ ਰੱਖਿਆ ਹੈ । ਜਿਸ ਲਈ ਅਸੀਂ ਅੱਜ ਸੰਗਤ ਨੂੰ ਅਪੀਲ ਕਰਨ ਆਏ ਹਾਂ ਕਿ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਸੰਗਤਾਂ ਸਮੇਤ ਪਰਿਵਾਰਾ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ ਤਾਂ ਕਿ ਅਗਲਾ ਜਿਹੜਾ ਪ੍ਰੋਗਰਾਮ ਉਹ ਦਿੱਤਾ ਜਾ ਸਕੇ ਕਿ ਜੇ ਸਰਕਾਰਾਂ ਨੇ ਥਾਣ ਲਈ ਹੈ ਅਸੀਂ ਇਨਸਾਫ ਨਹੀਂ ਕਰਨਾ ਸਰਕਾਰਾਂ ਕੇਵਲ ਨੋਟ ਤੇ ਵੋਟ ਨੂੰ ਵੇਖ ਕੇ ਫੈਸਲੇ ਲੈ ਰਹੀਆਂ ਨੇ ਤੇ ਫਿਰ ਉਹਨਾਂ ਨੂੰ ਉਹਨਾਂ ਦੀ ਬੋਲੀ ਵਿੱਚ ਸਮਝਾਉਣ ਵਾਸਤੇ ਅਸੀਂ ਚਾਰ ਨਵੰਬਰ ਦੇ ਇਕੱਠ ਵਾਸਤੇ ਅੱਜ ਇਥੇ ਨਵਾਂ ਸ਼ਹਿਰ ਵਿਖੇ ਪਹੁੰਚੇ ਆ ਤੇ ਬੇਨਤੀ ਕਰਦੇ ਆਂ ਸਮੁੱਚੀਆਂ ਸੰਗਤਾਂ ਨੂੰ ਇਥੋਂ ਨਵੇਂ ਸ਼ਹਿਰ ਤੋਂ ਵੀ ਬਾਕੀ ਵੀ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਕਿ ਚਾਰ ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪੰਥਕ ਹੋਕੇ ਵਿੱਚ ਆਪਣੀ ਹਾਜ਼ਰੀ ਯਕੀਨਨ ਬਣਾਓ ਸਮੁੱਚੀਆਂ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਜਿਹੜੇ ਜਿਹੜੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਿਆਰ ਕਰਦੇ ਨੇ ਖੰਡੇ ਦੀ ਪਾਹੁਲ ਤੇ ਭਰੋਸਾ ਰੱਖਦੇ ਨੇ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਉਹ ਚਾਰ ਨਵੰਬਰ ਨੂੰ ਪਰਿਵਾਰਾਂ ਸਮੇਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ ਤਾਂ ਕਿ 328 ਪਾਵਨ ਸਰੂਪਾਂ ਦਾ ਇਨਸਾਫ ਲਿਆ ਜਾ ਸਕੇ ਅਤੇ ਸਦੀਵੀ ਹੱਲ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਕਰਵਾਈ ਜਾ ਸਕੇ । ਇਸ ਮੌਕੇ ਸੁਖਵਿੰਦਰ ਸਿੰਘ ਥਾਂਦੀ, ਇਕਬਾਲ ਸਿੰਘ, ਰਾਜਵੰਤ ਸਿੰਘ, ਅਮਰਜੀਤ ਸਿੰਘ, ਪ੍ਰੀਤਪਾਲ ਸਿੰਘ ਹਵੇਲੀ, ਮਨਜੀਤ ਕੌਰ, ਜਸਵਿੰਦਰ ਸਿੰਘ ਕਾਹਮਾ, ਹਰਵਿੰਦਰ ਸਿੰਘ, ਆਜ਼ਾਦ, ਮੋਹਿੰਦਰ ਕੌਰ, ਦਰਸ਼ਨ ਕੌਰ ਆਦਿ ਹਾਜ਼ਰ ਸਨ ।