ਜਗਦੀਸ਼ ਕੁਮਾਰ ਜੱਗਾ ਦੇ ਨਵੇਂ ਲੋਕ ਭਲਾਈ ਸੁਵਿਧਾ ਕੇਂਦਰ ਦਾ ਰਾਜਪੁਰਾ 'ਚ ਹੋਇਆ ਉਦਘਾਟਨ

ਰਾਜਪੁਰਾ,1 ਫਰਵਰੀ (ਰਾਜੇਸ਼ ਡਾਹਰਾ)ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋਂ ਬਣਾਏ ਗਏ ਲੋਕ ਭਲਾਈ ਸੁਵਿਧਾ ਕੇਂਦਰ ਨੂੰ ਅੱਜ ਟਰੱਸਟ ਦੇ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਦੀ ਅਗਵਾਈ ਹੇਠ ਰਾਜਪੁਰਾ ਇਲਾਕੇ ਦੀ ਜਨਤਾ ਦੇ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਸੁਵਿਧਾ ਕੇਂਦਰ ਦਾ ਉਦਘਾਟਨ ਮਹੰਤ ਸ਼੍ਰੀ ਲਾਲ ਗਿਰੀ ਮਹਾਰਾਜ ਜੀ ਪੀਠਾਧੀਸ਼ਵਰ (ਨਲਾਸ ਵਾਲੇ ਬਾਬਾ) ਵੱਲੋ ਕੀਤਾ ਗਿਆ । ਇਸ ਮੌਕੇ 'ਤੇ ਭਾਰਤੀ ਬਹਾਵਲਪੁਰ ਮਹਾਂਸੰਘ ਦੇ ਚੇਅਰਮੈਨ ਗਿਆਨ ਚੰਦ ਕਟਾਰੀਆ ਵਿਸ਼ੇਸ਼ ਮਹਿਮਾਨ ਦੇ ਰੂਪ ਤੇ ਪਹੁੰਚੇ ਸਨ।ਇਸ ਮੋਕੇ ਗੁਰਦੀਪ ਸਿੰਘ ਸਰਪੰਚ, ਕੁਲਜੀਤ ਸਿੰਘ ਸਰਪੰਚ, ਪ੍ਰਵੀਨ ਛਾਬੜਾ (ਸਾਬਕਾ ਪ੍ਰਧਾਨ ਮਿਉਸੀਪਲ ਕੌਂਸਲ, ਰਾਜਪੁਰਾ)  ਜਗਦੀਸ ਬੁਧੀਰਾਜਾ, ਅਸ਼ਵਨੀ ਵਰਮਾ,ਵਿਦਿਆ ਰਤਨ ਆਰਿਆ, ਅਸ਼ੋਕ ਚੱਕਰਵਰਤੀ ਸਹਿਤ ਭਾਜਪਾ ਅਤੇ ਆਪ ਪਾਰਟੀ ਦੇ ਕਈ ਨੇਤਾਵਾਂ ਸਹਿਤ ਵਡੀ ਸਖੀਆਂ ਵਿਚ ਇਲਾਕਾ ਨਿਵਾਸੀਆਂ ਦਾ ਹਜੂਮ ਸੀ।ਇਸ ਮੱਕੇ ਤੇ ਨਲਾਸ ਵਾਲੇ ਬਾਬਾ ਜੀ ਨੇ ਆਪਣਾ ਆਸ਼ੀਰਵਾਦ ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਇਸ ਪਹਿਲਕਦਮੀ ਦੇ ਲਈ ਜਗਦੀਸ਼ ਕੁਮਾਰ ਜੱਗਾ ਅਤੇ ਲੋਕ ਭਲਾਈ ਚੈਰੀਟੇਬਲ ਟਰੱਸਟ ਵੱਲੋ ਲੋਕ ਭਲਾਈ ਦੇ ਖੇਤਰ 'ਚ ਕੀਤੇ ਜਾ ਰਹੇ ਉਦਮਾਂ ਦੀ ਸ਼ਲਾਘਾ ਕੀਤੀ ।ਪ੍ਰੋਗਰਾਮ ਦੇ ਦੌਰਾਨ ਆਪਣੇ ਸੰਬੋਧਨ 'ਚ ਜਨਸੇਵਾ ਨੂੰ ਪ੍ਰਾਥਮਿਕਤਾ ਦੱਸਦੇ ਹੋਏ ਟਰੱਸਟ ਦੇ ਚੇਅਰਮੈਨ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਇਸ ਸੁਵਿਧਾ ਕੇਂਦਰ ਦਾ ਮਕਸਦ ਵਿਭਿੰਨ ਪ੍ਰਕਾਰ ਦੀਆ ਸਿਹਤ ਤੇ ਹੋਰ ਸੁਵਿਧਾਵਾਂ ਨੂੰ ਸਹੀ ਸਮੇਂ ਅਤੇ ਘੱਟ ਕੀਮਤ 'ਤੇ ਜਨਤਾ ਤੱਕ ਪਹੁੰਚਾਉਣਾ ਹੈ । ਸੁਵਿਧਾ ਕੇਂਦਰ ਤੋਂ ਪ੍ਰਾਪਤ ਹੋਣ ਵਾਲੀ ਸੇਵਾ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਇਸ ਕੇਂਦਰ 'ਚ ਆਧੁਨਿਕ ਤਕਨੀਕ ਨਾਲ ਲੈਸ ਲੈਬ ਅਤੇ ਉਪਕਰਣ ਹਨ, ਜਿੰਨ੍ਹਾਂ ਦੀ ਉਪਲੱਬਧਤਾ ਦੇ ਚੱਲਦੇ ਮਰੀਜ਼ਾਂ ਨੂੰ ਬਿਨ੍ਹਾਂ ਸਮਾਂ ਗਵਾਏ ਸਹੀ ਤੇ ਸੁਲਭ ਇਲਾਜ ਕਰਵਾਉਣ 'ਚ ਅਸਾਨੀ ਹੋਵੇਗੀ ਅਤੇ ਆਉਣ ਵਾਲੇ ਦਿਨਾਂ 'ਚ ਟਰੱਸਟ ਵੱਲੋਂ ਰਾਜਪੁਰਾ ਵਾਸੀਆ ਦੀ ਸਹੂਲਤ ਲਈ ਨਵੀਆ ਯੋਜਨਾਵਾਂ ਵੀ ਲਿਆਦੀਆ  ਜਾਣਗੀਆ ਅਤੇ ਨਾਲ ਹੀ ਜਗਦੀਸ਼ ਕੁਮਾਰ ਜੱਗਾ ਨੇ ਪ੍ਰੋਗਰਾਮ 'ਚ ਹਾਜਰ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੁਵਿਧਾ ਕੇਂਦਰ ਦੀਆ ਸੇਵਾਵਾਂ ਦੀ ਜਾਣਕਾਰੀ ਆਪਣੇ ਦੋਸਤਾਂ, ਰਿਸ਼ਤੇਦਾਰਾਂ ਤੇ ਰਾਜਪੁਰਾ ਦੇ ਹੋਰਨਾਂ ਲੋਕਾਂ ਤੱਕ ਵੀ ਪਹੁੰਚਾਈ ਜਾਵੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਦਾ ਲਾਭ ਲੈ ਸਕਣ ।