ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਭਾਰਤ ਨੇ ਸੀਰੀਜ਼ 'ਤੇ ਕੀਤਾ ਕਬਜ਼ਾ

ਭਾਰਤ ਅਤੇ ਵੈਸਟ ਇੰਡੀਜ਼ ਵਿਚਾਲੇ ਚਲ ਰਹੀ ਕ੍ਰਿਕਟ ਸੀਰੀਜ਼ ਦੌਰਾਨ ਅੱਜ ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿੱਤਾ ਹੈ l ਅੱਜ ਦੇ ਮੈਚ ਦੌਰਾਨ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦੇ ਹੋਏ 20 ਉਵਰਾਂ ਵਿਚ 3 ਵਿਕਟਾਂ ਦੇ ਨੁਕਸਾਨ ਨਾਲ 240 ਦੌੜਾਂ ਬਨਾਈਆਂ l ਇਸ ਦੌਰਾਨ ਕੇ.ਐਲ. ਰਾਹੁਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 56 ਗੇਂਦਾਂ ਵਿਚ 91 ਦੌੜਾਂ ਬਨਾਈਆਂ ਅਤੇ ਰੋਹਿਤ ਸ਼ਰਮਾ ਨੇ 34 ਗੇਂਦਾਂ ਵਿਚ 71 ਦੌੜਾਂ ਬਨਾਈਆਂ l ਟੀਮ ਦੇ ਕਪਤਾਨ ਵਿਰਾਟ ਕੋਹਲੀ ਤੁਫਾਨੀ ਪਾਰੀ ਖੇਡਦੇ ਹੋਏ 29 ਗੇਂਦਾਂ ਵਿਚ ਨਾਬਾਦ 70 ਦੌੜਾਂ ਬਨਾਈਆਂ l ਇਸ ਉਪਰੰਤ ਬੱਲੇਬਾਜੀ ਕਰਨ ਆਈ ਵੈਸਟ ਇੰਡੀਜ਼ ਦੀ ਟੀਮ 20 ਓਵਰ ਸਮਾਪਤ ਹੋਣ ਤੇ 8 ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਹੀ ਬਣਾ ਪਾਈ ਅਤੇ ਇਹ ਮੈਚ ਨੂੰ ਜਿਤਦੇ ਹੋਏ ਭਾਰਤੀ ਟੀਮ ਨੇ ਇਸ ਸੀਰੀਜ਼ 'ਤੇ 2-1 ਨਾਲ ਕਬਜ਼ਾ ਕਰ ਲਿੱਤਾ ਹੈ l ਇਸ ਸ਼ਾਨਦਾਰ ਜਿਤ ਨੂੰ ਲੈ ਕੇ ਭਾਰਤੀ ਕ੍ਰਿਕਟ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੀ ਲਹਿਰ ਹੈ l