ਨਗਰ ਕੌਂਸਲ ਦੀਆਂ ਚੋਣਾਂ ਫਰਵਰੀ ਦੇ ਮੱਧ ਵਿਚ ਹੋਣ ਦੀ ਉਮੀਦ

ਰਾਜਪੁਰਾ,10 ਜਨਵਰੀ( ਰਾਜੇਸ਼ ਡਾਹਰਾ)ਦੇਰ ਸ਼ਾਮ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਨਗਰ ਕੌਂਸਲ ਦੀਆਂ ਚੋਣਾਂ ਲਈ ਕਾਂਗਰਸ ਪਾਰਟੀ ਦੇ ਲਈ ਉਮੀਦਵਾਰਾਂ ਨੂੰ ਜਾਣਕਾਰੀ ਦੇਣ ਲਈ ਇਕ ਪ੍ਰੋਗਰਾਮ ਰੱਖਿਆ ਗਿਆ।ਜਿੱਥੇ ਮੁੱਖ ਮਹਿਮਾਨ ਦੇ ਤੋਰ ਤੇ ਨਗਰ ਕੌਂਸਲ ਦੇ ਚੋਣਾਂ ਵਾਸਤੇ ਪੰਜਾਬ ਸਰਕਾਰ ਵੱਲੋਂ ਰਾਜਪੁਰਾ ਲਈ ਬਣਾਏ ਗਏ ਚੋਣ ਇੰਚਾਰਜ ਹਰਿੰਦਰ ਸਿੰਘ ਭਾੱਮਬਰੀ ਵਿਸ਼ੇਸ਼ ਤੌਰ ਤੇ ਪੁਜੇ ।ਇਸ ਸਮਾਗਮ ਵਿਚ ਸੈਂਕੜੇ ਦੀ ਤਦਾਤ ਵਿੱਚ ਸ਼ਹਿਰ ਵਾਸੀਆਂ ਵਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿਚ ਸਟੇਜ ਸੰਭਾਲਣ ਦੀ ਜਿੰਮੇਵਾਰੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਭੁਪਿੰਦਰ ਸੈਣੀ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ ਨੇ ਨਿਭਾਈ।ਇਸ ਮੌਕੇ ਤੇ ਯੂਥ ਕਾਂਗਰਸ ਪਾਰਟੀ ਦੇ ਜ਼ਿਲਾ ਦਿਹਾਤੀ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਨਗਰ ਕੌਂਸਲ ਵਲੋਂ ਪਿਛਲੇ ਸਮੇਂ ਕੀਤੇ ਗਏ ਕਮਾਂ ਬਾਰੇ ਜਾਣਕਾਰੀ ਦਿਤੀ।ਇਸ ਮੌਕੇ ਤੇ ਸ਼੍ਰੀ ਹਰਿੰਦਰ ਸਿੰਘ ਭਾੱਮਬਰੀ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਅਗਲੇ ਮਹੀਨੇ ਫਰਵਰੀ ਦੇ ਦੂਜੇ ਜਾਂ ਤੀਜੇ ਹਫਤੇ ਵਿਚ ਹੋਣ ਦੀ ਸੰਭਾਵਨਾ ਹੈ ਅਤੇ ਉਹਨਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਜਨਰਲ ਕੈਟਾਗਿਰੀ ਦੇ ਇੱਛੁਕ ਉਮੀਦਵਾਰ ਦੱਸ ਹਜਾਰ ਰੁਪਏ ਦਾ ਡ੍ਰਾਫ਼੍ਟ ਬਣਾ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ,ਚੰਡੀਗੜ੍ਹ ਦੇ ਨਾਮ ਦੇ ਕੇ ਆਪਣੇ ਫਾਰਮ ਭਰ ਕੇ 12 ਜਨਵਰੀ ਤੱਕ ਐਮ ਐਲ ਏ ਸਾਹਬ ਦੀ ਕੋਠੀ ਵਿਚ ਜਮਾ ਕਰਵਾ ਸਕਦਾ ਹੈ। ਇਸ ਮੌਕੇ ਤੇ ਵਿਧਾਇਕ ਕੰਬੋਜ ਨੇ ਕਿਹਾ ਕਿ ਕੈਪਟਨ ਸਾਹਬ ਨੇ ਨਗਰ ਕੌਂਸਲ ਦੀਆਂ ਚੋਣਾਂ ਲੜਨ ਲਈ ਔਰਤਾਂ ਵਾਸਤੇ ਸੀਟਾਂ 33% ਤੋਂ ਵਧਾ ਕੇ 50% ਤੱਕ ਕਰ ਆਪਣਾ ਵਾਅਦਾ ਨਿਭਾਇਆ ਹੈ।ਹੁਣ ਰਾਜਪੁਰਾ ਵਿਚ 31 ਵਾਰਡਾਂ ਵਿਚੋਂ 16 ਵਾਰਡ ਔਰਤਾਂ ਵਾਸਤੇ ਰੱਖੇ ਗਏ ਹਨ ਜੋ ਕਿ ਇਕ ਸ਼ਲਾਘਾਯੋਗ ਕਦਮ ਹੈ ਅਤੇ ਉਹਨਾਂ ਸਾਰੀਆਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਪਾਰਟੀ ਵਲੋਂ ਚੁਣੇ ਗਏ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਤੋਂ ਜਿਤਾਉਣ ਦੀ ਅਪੀਲ ਕੀਤੀ।ਇਸ ਮੌਕੇ ਤੇ ਸਾਬਕਾ ਕੌਂਸਲ ਪ੍ਰਧਾਨ ਸ਼੍ਰੀ ਨਰਿੰਦਰ ਸ਼ਾਸਤਰੀ,ਗੁਰਿੰਦਰ ਸਿੰਘ ਦੁਆ,ਭੁਪਿੰਦਰ ਸੈਣੀ,ਸ਼੍ਰੀ ਵਿਨੈ ਨਿਰੰਕਾਰੀ,ਪ੍ਰਮੋਦ ਬੱਬਰ,ਅਮਨਦੀਪ ਨਾਗੀ,ਨਰਿੰਦਰ ਸੋਨੀ,ਯੋਗੇਸ਼ ਗੋਲਡੀ,ਸੁਰਿੰਦਰ ਸ਼ਰਮਾ ਸਹਿਤ ਵੱਡੀ ਗਿਣਤੀ ਵਿਚ ਯੂਥ ਕਾਂਗਰਸ ਦੇ ਵਰਕਰਾਂ ਨਾਲ ਸ਼ਹਿਰ ਵਾਸੀ ਮੌਜੂਦ ਸਨ।