ਪਿੰਡ ਅਜਨੋਦ ਨੇੜੇ ਦੋਰਾਹਾ ਵਿਖੇ 73ਵਾਂ ਸਲਾਨਾ ਜੋੜ ਮੇਲਾ 9 ਮਾਰਚ ਨੂੰ ਦੋਰਾਹਾ ਵਿਖੇ
- ਪੰਜਾਬ
- 04 Mar,2025

ਦੋਰਾਹਾ, 3 ਮਾਰਚ - ਗੁਰਦੁਆਰਾ ਬਾਬੇ ਸ਼ਹੀਦਾਂ, ਪਿੰਡ ਅਜਨੋਦ ਨੇੜੇ ਦੋਰਾਹਾ ਵਿਖੇ 73ਵਾਂ ਸਲਾਨਾ ਜੋੜ ਮੇਲਾ (ਫੱਗਣ ਦੀ ਦਸਮੀ) ਮਿਤੀ 9 ਮਾਰਚ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੁਖਜਿੰਦਰ ਸਿੰਘ ਸੁੱਖੀ ਨੇ ਦੱਸਿਆ ਕਿ ਮੇਲੇ ਦੌਰਾਨ ਮਹਾਨ ਖੁਨਦਾਨ ਕੈਂਪ ਅਤੇ ਫ੍ਰੀ ਮੈਡੀਕਲ ਜਾਂਚ ਕੈਂਪ ਲਗਾਇਆ ਜਾਵੇਗਾ, ਜਿਸਦਾ ਲਾਭ ਆਉਣ ਵਾਲੀ ਸੰਗਤ ਪ੍ਰਾਪਤ ਕਰ ਸਕੇਗੀ। ਇਸ ਮੌਕੇ ਸਮੂਹ ਸਾਧ ਸੰਗਤ, ਗ੍ਰਾਮ ਪੰਚਾਇਤ, ਇਲਾਕਾ ਨਿਵਾਸੀਆਂ ਅਤੇ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮਹਿਲਾ ਭਾਵਨਾ ਦਾ ਲਾਹਾ ਲਿਆ ਜਾਵੇ।
ਸੰਗਤਾਂ ਦੀ ਸਹੂਲਤ ਲਈ ਵਿਸ਼ੇਸ਼ ਤੌਰ 'ਤੇ ਫ੍ਰੀ ਬੱਸ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਰਾਹੀਂ ਸ਼ਰਧਾਲੂ ਆਸਾਨੀ ਨਾਲ ਮੇਲੇ ਵਿੱਚ ਸ਼ਾਮਲ ਹੋ ਸਕਣ। ਇਸ ਪਾਵਨ ਮੌਕੇ 'ਤੇ ਪੰਜਾਬ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥੇ ਆਪਣੇ ਗਾਇਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ।
Posted By:

Leave a Reply