ਅੱਜ ਭੋਗ 'ਤੇ ਵਿਸ਼ੇਸ਼ : ਬੜ੍ਹੇ ਹੀ ਮਿਲਾਪੜੇ ਅਤੇ ਨੇਕ ਸੁਭਾਅ ਦੇ ਮਾਲਕ ਸਨ: ਨਰੇਸ਼ ਧੀਰ

ਪਟਿਆਲਾ,ਨਰੇਸ਼ ਧੀਰ ਦਾ ਜਨਮ 14,ਅਕਤੂਬਰ,1952 ਨੂੰ ਨਾਭਾ ਜਿਲਾ ਪਟਿਆਲਾ ਵਿਖੇ ਪਿਤਾ ਜਗਨਨਾਥ ਦੇ ਘਰ ਮਾਤਾ ਵਿਦਿਆ ਵਤੀ ਦੀ ਕੁੱਖੋਂ ਹੋਇਆ | ਉਨਾਂ ਨੇ ਮੁੱਢਲੀ ਸਿੱਖਿਆ ਨਾਭੇ ਦੇ ਸਰਕਾਰੀ ਮਿਡਲ ਸਕੂਲ ਵਿਖੇ ਪ੍ਰਾਪਤ ਕੀਤੀ,23- ਜਨਵਰੀ,ਸੰਨ 1980 ਨੂੰ ਸ਼੍ਰੀਮਤੀ ਸ਼ਿਮਲਾ ਦੇਵੀ ਸਪੁੱਤਰੀ ਬਾਬੂ ਰਾਮ ਭੁਵਾਨੀਗੜ੍ਹ ਦੇ ਕਾਕੜਾ ਨਾਲ ਵਿਆਹ ਕਾਰਜ ਹੋਇਆ | ਉਨ੍ਹਾਂ ਦੇ ਘਰ ਦੋ ਬੇਟੇ ਤੇ 1 ਬੇਟੀ ਨੇ ਜਨਮ ਲਿਆ | ਨਰੇਸ਼ ਧੀਰ ਨੇ ਜਿੱਥੇ ਸਮਾਜਿਕ, ਧਾਰਮਿਕ, ਜਿੰਮੇਵਾਰੀਆਂ ਨਿਭਾਈਆਂ, ਉਥੇ ਪਰਿਵਾਰਕ ਜ਼ਿੰਮੇਵਾਰੀ ਨੂੰੰ ਵੀ ਬਾਖੂਬੀ ਨਿਭਾਇਆ | ਪਰਿਵਾਰਿਕ ਜਿੰਮੇਵਾਰੀਆਂ ਨਿਬਾਉਣ ਮਗਰੋਂ ਪਰਿਵਾਰ ਸਮੇਤ ਨਾਭੇ ਤੋਂ ਪਟਿਆਲਾ ਦੇ ਆਨੰਦ ਨਗਰ ਏ ਵਿਖੇ ਸ਼ਿਫਟ ਹੋ ਗਏ ,ਨਰੇਸ਼ ਧੀਰ ਨੇ ਸਾਰੀ ਉਮਰ ਸਾਦਾ ਜੀਵਨ ਜਿਊਣ ਨੂੰ ਤਰਜੀਹ ਦਿੱਤੀ ਅਤੇ ਇਸਦੇ ਨਾਲ-ਨਾਲ ਉਹ ਸਦਾ ਹੀ ਆਪਣੇ ਸਾਇਕਲ ਨਾਲ ਘੁੰਮਦੇ ਵੇਖੇ ਜਾਂਦੇ ਸਨ। ਬੀਤੇ ਕੁੱਝ ਸਮੇਂ ਤੋਂ ਉਹ ਬਿਮਾਰ ਚੱਲ ਆ ਰਹੇ ਸਨ, ਜੋ 68 ਸਾਲ ਦੀ ਉਮਰ ਵਿੱਚ ਅਖੀਰ 17 ਮਈ, ਦਿਨ ਸੋਮਵਾਰ ਨੂੰ ਉਹ ਅਚਾਨਕ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ। ਉਨਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਸ਼੍ਰੀ ਗਰੁੜ ਪੁਰਾਣ ਜੀ ਦਾ ਭੋਗ ਅਤੇ ਰਸਮ ਕਿਰਿਆ 28,ਮਈ,2021 ਦਿਨ ਸ਼ੁਕਰਵਾਰ ਨੂੰ ਬਾਅਦ ਦੁਪਿਹਰ 1 ਤੋ 2 ਵਜੇ ਤੱਕ ਸ਼੍ਰੀ ਸ਼ਿਵ ਮੰਦਿਰ ਆਨੰਦ ਨਗਰ - A ਤ੍ਰਿਪੁਰੀ ਟਾਊਨ ਪਟਿਆਲਾ ਹੋਵੇਗੀ ਕਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਅੱਜ ਭੋਗ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ |