ਲੇਡੀ ਪੁਲਿਸ ਇੰਸਪੈਕਟਰ ਅਮਨਜੋਤ ਕੌਰ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਦੇ ਖਿਲਾਫ ਹੋਵੇ ਸਖਤ( ਮਿਸਾਲੀ) ਕਾਰਵਾਈ। ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ ,ਐਡਵੋਕੇਟ,ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ..

ਪਟਿਆਲਾ,ਅੱਜ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਰਾਜਿੰਦਰ ਪਾਲ ਆਨੰਦ ਸਾਬਕਾ ਡੀਐਸਪੀ, ਐਡਵੋਕੇਟ ਨੇ ਇੱਕ ਬਿਆਨ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਅੰਮ੍ਰਿਤਸਰ ਵਿਖੇ ਥਾਣਾ ਵੇਰਕਾ ਦੀ ਲੇਡੀ ਐਸ.ਐਚ.ਓ ਇੰਸਪੈਕਟਰ ਅਮਨਜੋਤ ਕੌਰ ਤੇ ਆਪਣੀ ਡਿਊਟੀ ਕਰਦੇ ਸਮੇਂ ਕੁਝ ਗੁੰਡਾ ਅੰਸਰਾਂ ਵੱਲੋਂ ਹਮਲਾ ਕਰਕੇ ਉਹਨਾਂ ਨੂੰ ਸਖਤ ਜਖਮੀ ਕਰ ਦਿੱਤਾ ਗਿਆ ਹੈ ਤੇ ਉਨਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਾਉਣਾ ਪਿਆ ਹੈ।ਦੋਸ਼ੀਆਂ ਦੀ ਇਹ ਕਾਰਵਾਈ ਪੰਜਾਬ ਪੁਲਿਸ ਦੇ ਅਫਸਰਾਂ ਅਤੇ ਜਵਾਨਾਂ ਨੂੰ ਡਰਾ ਕੇ ਅਤੇ ਡਿਮੋਰਲਾਈਜ ਕਰਕੇ ਗੁੰਡਾ ਰਾਜ ਕਾਇਮ ਕਰਨ ਦੀ ਇੱਕ ਤਰਕੀਬ ਜਾਪਦੀ ਹੈ।ਜਿਸ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ।ਸ੍ਰੀ ਰਾਜਿੰਦਰ ਪਾਲ ਆਨੰਦ ਨੇ ਪੰਜਾਬ ਪੁਲਿਸ ਦੀ ਤਾਰੀਫ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਪੁਲਿਸ ਇੱਕ ਬਹਾਦਰ ਪੁਲਿਸ ਹੈ ਜਿਸ ਨੇ ਐਡੇ ਵੱਡੇ ਅੱਤਵਾਦ ਨੂੰ ਮਾਤਰ10 ਸਾਲਾਂ ਵਿੱਚ ਖਤਮ ਕਰ ਦਿੱਤਾ ਸੀ।ਗੁੰਡਾ ਰਾਜ ਸਥਾਪਿਤ ਨਹੀਂ ਹੋਣ ਦਿੱਤਾ ਜਾਏਗਾ।ਸ੍ਰੀ ਰਾਜਿੰਦਰ ਪਾਲ ਆਨੰਦ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਇੰਸਪੈਕਟਰ ਅਮਨਜੋਤ ਕੌਰ ਐਸਐਚਓ ਥਾਣਾ ਵੇਰਕਾ ਅੰਮ੍ਰਿਤਸਰ ਉੱਪਰ ਹਮਲਾ ਕਰਨ ਵਾਲਿਆਂ ਗੁੰਡਿਆਂ ਦੇ ਖਿਲਾਫ ਇੱਕ ਮਿਸਾਲੀ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਅਤੇ ਅਫਸਰਾਂ ਦੇ ਹੌਸਲੇ ਬੁਲੰਦ ਰਹਿ ਸਕਣ ਤੇ ਗੁੰਡਾ ਅਨਸਰਾਂ ਨੂੰ ਇਹ ਸੰਦੇਸ਼ ਜਾਵੇ ਕਿ ਜੇਕਰ ਉਹ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੇ ਅਫਸਰਾਂ ਤੇ ਅਜਿਹੇ ਹਮਲੇ ਕਰਨਗੇ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਤੇ ਸਖਤ ਸਬਕ ਸਿਖਾਇਆ ਜਾਏਗਾ।ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ (ਪੰਜਾਬ)ਪੰਜਾਬ ਪੁਲਿਸ ਦੇ ਅਫਸਰਾਂ ਅਤੇ ਅਤੇ ਜਵਾਨਾਂ ਨਾਲ ਜੋ ਆਪਣੀ ਡਿਊਟੀ ਕਾਨੂੰਨ ਮੁਤਾਬਿਕ ਕਰ ਰਹੇ ਹਨ ਉਹਨਾਂ ਦੀ ਪਿੱਠ ਤੇ ਹਮੇਸ਼ਾ ਖੜੀ ਹੈ ਤੇ ਉਨਾਂ ਦੀ ਤੇ ਉਹਨਾਂ ਦੇ ਪਰਿਵਾਰਾਂ ਦੀ ਹਰ ਤਰ੍ਹਾਂ ਦੀ ਮਦਦ ਕਰਦੀ ਰਹੇਗੀ।