ਦਿੱਲੀ ਚੋਣਾਂ 'ਚ ਭਾਜਪਾ ਦੀ ਜਿੱਤ 'ਤੇ ਦੋਰਾਹਾ ਵਰਕਰਾਂ 'ਚ ਖੁਸ਼ੀ ਦੀ ਲਹਿਰ, ਲੱਡੂ ਵੰਡ ਮਨਾ ਰਹੇ ਖੁਸ਼ੀ
- ਪੰਜਾਬ
- 08 Feb,2025

ਦਿੱਲੀ ਜਿੱਤੀ ਹੁਣ 2027 ਪੰਜਾਬ ਦੀ ਵਾਰੀ
ਦੋਰਾਹਾ (ਅਮਰੀਸ਼ ਆਨੰਦ)ਦਿੱਲੀ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਉਤੇ ਟਿੱਪਣੀ ਕਰਦਿਆਂ ਭਾਰਤੀ ਜਨਤਾ ਪਾਰਟੀ 'ਦੋਰਾਹਾ ਦੇ ਸੀਨੀਅਰ ਆਗੂ ਡਾ.ਆਸ਼ੀਸ਼ ਸੂਦ ਮੈਡਮ ਨੀਤੂ ਸਿੰਘ ਸਪੋਕਸਪਰਸਨ ਪੰਜਾਬ,ਜਗਤਾਰ ਸਿੰਘ ਕੂਕਾ ਨਰੇਸ਼ ਆਨੰਦ ਨੇ ਸ਼ਨਿੱਚਰਵਾਰ ਨੂੰ ਦਿੱਲੀ ਚੋਣਾਂ 'ਚ ਭਾਜਪਾ ਦੀ ਜਿੱਤ 'ਤੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਦਿਖਾ ਦਿੱਤਾ ਹੈ ਕਿ ਜਨਤਾ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਭਾਰਤੀ ਜਨਤਾ ਪਾਰਟੀ' ਦੇ ਸੀਨੀਅਰ ਆਗੂ ਡਾ.ਆਸ਼ੀਸ਼ ਸੂਦ ਜਗਤਾਰ ਸਿੰਘ ਕੂਕਾ ਨਰੇਸ਼ ਆਨੰਦ ਨੇ ਕਿਹਾ ਕਿ ਦਿੱਲੀ ਵਿਚੋਂ ਆਮ ਆਦਮੀ ਪਾਰਟੀ ਦੇ ਝੂਠ ਦੀ ਸਿਆਸਤ ਦਾ ਅੰਤ ਹੋ ਗਿਆ ਹੈ।ਉਨ੍ਹਾਂ ਕਿਹਾ, ‘‘ਦਿੱਲੀ ਦੇ ਲੋਕਾਂ ਨੇ ਦੱਸ ਦਿੱਤਾ ਹੈ ਕਿ ਜਨਤਾ ਨੂੰ ਵਾਰ-ਵਾਰ ਝੂਠੇ ਵਾਅਦਿਆਂ ਨਾਲ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਜਨਤਾ ਨੇ ਆਪਣੀਆਂ ਵੋਟਾਂ ਨਾਲ ਗੰਦੀ ਯਮੁਨਾ, ਪੀਣ ਵਾਲਾ ਗੰਦਾ ਪਾਣੀ, ਟੁੱਟੀਆਂ ਸੜਕਾਂ, ਓਵਰ ਫਲੋ ਹੁੰਦੇ ਸੀਵਰਾਂ ਅਤੇ ਹਰੇਕ ਗਲੀ ਵਿੱਚ ਖੁੱਲ੍ਹੀਆਂ ਸ਼ਰਾਬ ਦੀਆਂ ਦੁਕਾਨਾਂ ਦਾ ਜਵਾਬ ਦਿੱਤਾ ਹੈ।’’ਉਨ੍ਹਾਂ ਇਸ ਮੌਕੇ ‘ਦਿੱਲੀ ਵਿੱਚ (ਭਾਜਪਾ ਦੀ) ਇਸ ਸ਼ਾਨਦਾਰ ਜਿੱਤ’ ਲਈ ਪਾਰਟੀ ਦੇ ਮਾਨਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ, ਅਮਿਤ ਸ਼ਾਹ ਜੀ, ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ ਨੱਡਾ ਅਤੇ ਦਿੱਲੀ ਸੂਬਾਈ ਪ੍ਰਧਾਨ ਵਿਰੇਂਦਰ ਸਚਦੇਵਾ ਤੇ ਪੰਜਾਬ ਭਾਜਪਾ ਦੀ ਸਮੂਹ ਲੀਡਰਸ਼ਿਪ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ, ‘‘ਇਹ ਭਾਵੇਂ ਔਰਤਾਂ ਦਾ ਸਨਮਾਨ ਹੋਵੇ,, ਦਿੱਲੀ ਹੁਣ ਮੋਦੀ ਜੀ ਦੀ ਅਗਵਾਈ ਹੇਠ ਇੱਕ ਆਦਰਸ਼ ਰਾਜਧਾਨੀ ਬਣੇਗੀ।’’। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ' ਦੋਰਾਹਾ ਦੇ ਸੀਨੀਅਰ ਆਗੂ ਡਾ.ਆਸ਼ੀਸ਼ ਸੂਦ, ਨਰੇਸ਼ ਆਨੰਦ, ਜਗਤਾਰ ਸਿੰਘ ਕੂਕਾ ਮੈਡਮ ਨੀਤੂ ਸਿੰਘ ਸਪੋਕਸਪਰਸਨ ਪੰਜਾਬ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ' ਦੋਰਾਹਾ ਦੇ ਵਰਕਰ ਹਾਜ਼ਰ ਸਨ.
Posted By:

Leave a Reply