ਪਿੰਡ ਸੀਂਗੋ ਵਿਖੇ ਕਿਸਾਨਾਂ ਨੇ ਕਰਵਾਇਆ ਬੱਕਰੀਆਂ ਦਾ ਮੇਲਾ, ਹਰ ਸ਼ੁੱਕਰਵਾਰ ਲੱਗਿਆ ਕਰੇਗਾ ਬੱਕਰੀ ਮੇਲਾ।

ਤਲਵੰਡੀ ਸਾਬੋ, 16 ਅਪ੍ਰੈਲ (ਗੁਰਜੰਟ ਸਿੰਘ ਨਥੇਹਾ)- ਬੇਸ਼ਕ ਕਿਸਾਨਾਂ ਵੱਲੋਂ ਘੋੜਿਆਂ ਅਤੇ ਦੁਧਾਰੂ ਪਸ਼ੂਆਂ ਦਾ ਮੇਲਾ ਸ਼ੁਰੂ ਕੀਤਾ ਹੋਇਆ ਹੈ ਪ੍ਰੰਤੂ ਹੁਣ ਸਹਾਇਕ ਧੰਦਿਆਂ ਦੇ ਰੂਪ ਵਿਚ ਬੱਕਰੀਆਂ ਦਾ ਪਸ਼ੂ ਮੇਲਾ ਸ਼ੁਰੂ ਕਰ ਦਿੱਤਾ ਗਿਆ ਹੈ ਜਿਹੜਾ ਕਿ ਪਿੰਡ ਸੀਂਗੋ ਵਿਖੇ ਹਰ ਸ਼ੁੱਕਰਵਾਰ ਲੱਗਿਆ ਕਰੇਗਾ ਅਤੇ ਜਿਸਦੇ ਵਿੱਚ ਬਹੁਤ ਮਹਿੰਗੀਆਂ ਅਤੇ ਚੰਗੀਆਂ ਕਿਸਮਾਂ ਦੀਆਂ ਬੀਟਲ, ਪਹਾੜੀ, ਬਰਬਰੀ ਅਤੇ ਦੇਸੀ ਬੱਕਰੀਆਂ ਦਾ ਮੇਲਾ ਲਗਾਇਆ ਜਾਵੇਗਾ। ਇਸੇ ਮੇਲੇ ਦੇ ਚਲਦਿਆਂ ਕਿਸਾਨਾਂ ਵੱਲੋਂ ਬੀਤੇ ਦਿਨੀਂ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਮੇਲਾ ਚੱਲਿਆ ਜਿਸ ਮੇਲੇ ਵੱਡੀ ਗਿਣਤੀ ਵਿਚ ਕਿਸਾਨਾਂ, ਬੱਕਰੀ ਉਤਪਾਦਕਾਂ ਨੇ ਸ਼ਿਰਕਤ ਕੀਤੀ ਅਤੇ ਬੱਕਰੀਆਂ ਦੀ ਖਰੀਦੋ ਫਰੋਖਤ ਕੀਤੀ। ਇਸ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਮੇਲਾ ਸੰਚਾਲਕ ਨਾਇਬ ਸਿੰਘ ਅਤੇ ਅਮਰੀਕ ਸਿੰਘ ਫ਼ੌਜੀ ਬਹਿਮਣ ਕੌਰ ਸਿੰਘ ਨੇ ਦਸਿਆ ਕਿ ਹਾਲਾਂਕਿ ਮੇਲੇ ਵਿਚ ਕਿਸੇ ਤਰਾਂ ਦੀ ਐਂਟਰੀ ਫੀਸ ਰੱਖੀ ਗਈ ਹੈ ਪ੍ਰੰਤੂ ਬੱਕਰੀਆਂ ਖਰੀਦਣ ਜਾਂ ਵੇਚਣ ਵਾਲਿਆਂ ਵੀਰਾਂ ਲਈ ਚਾਹ ਪਾਣੀ ਅਤੇ ਲੰਗਰ ਕੀਤਾ ਹੋਇਆ। ਉਹਨਾਂ ਦਸਿਆ ਕਿ ਹਰ ਸ਼ੁੱਕਰਵਾਰ ਦਾ ਬੱਕਰੀ ਮੇਲਾ ਚਲਿਆ ਕਰੇਗਾ ਅਤੇ ਆਪਣੇ ਨੂੰ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਨੌਜਵਾਨ ਜਾਂ ਕਿਸਾਨ ਵੀਰ ਪਹੁੰਚ ਸਕਦੇ ਹਨ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਵੀਰ ਖੇਤੀ ਜਾਂ ਪਸ਼ੂਆਂ ਕਾਰਨ ਆਪਣਾ ਵਪਾਰ ਕਰਕੇ ਬਰਬਾਦ ਚੁੱਕੇ ਹਨ ਉਹ ਮੇਲੇ ਵਿੱਚ ਆਪਣਾ ਧੰਦਾ ਚਲਾ ਸਕਦੇ ਹਨ ਕਿਉਂਕਿ ਚੰਗੀ ਨਸਲ ਦੀ ਬੱਕਰੀ ਇੱਕ ਲੱਖ ਰੁਪਏ ਦੀ ਵਿਕ ਰਹੀ ਹੈ ਅਤੇ ਆਪਣਾ ਮੁਨਾਫ਼ਾ ਵੀ ਕਮਾਇਆ ਜਾ ਸਕਦਾ ਹੈ। ਸਿੰਘ ਨੇ ਕਿਹਾ ਕਿ ਹਰ ਸ਼ੁੱਕਰਵਾਰ ਨੂੰ ਬੱਕਰੀ ਮੇਲੇ ਪਹੁੰਚ ਸਕਦੇ ਹਨ।