ਦੋਰਾਹਾ, 25 ਜਨਵਰੀ, ਦੋਰਾਹਾ ਦੇ ਮੁੱਖ ਬਾਜ਼ਾਰ ਵਿਚ ਕਾਂਗਰਸੀ ਉਮੀਦਵਾਰ ਵਿਧਾਨ ਸਭਾ ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾ ਦੇ ਚੋਣ ਦਫ਼ਤਰ ਦਾ ਉਦਘਾਟਨ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਵਲੋਂ ਕੀਤਾ ਗਿਆ | ਇਸ ਸਮੇਂ ਖੰਡ ਮਿੱਲ ਬੁੱਢੇਵਾਲ ਦੇ ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ, ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਬੌਬੀ ਤਿਵਾੜੀ, ਚੇਅਰਮੈਨ ਰਾਜਵਿੰਦਰ ਸਿੰਘ ਬੇਗੋਵਾਲ,ਸੀਨੀ.ਆਗੂ ਡਾ.ਜੇ.ਐੱਲ.ਆਨੰਦ,ਪ੍ਰਧਾਨ ਰਾਜਵੀਰ ਸਿੰਘ ਰੂਬਲ, ਸੀਨੀ.ਕਾਂਗਰਸੀ ਆਗੂ ਪਿੰ੍ਰਸੀਪਲ ਜਤਿੰਦਰ ਸ਼ਰਮਾ,ਯੂਥ ਕਾਂਗਰਸ ਦੇ ਪ੍ਰਧਾਨ ਗਗਨਦੀਪ ਸਿੰਘ ਲੰਢਾ,ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ,ਸਕੱਤਰ ਪ੍ਰਦੇਸ਼ ਕਾਂਗਰਸ ਹਰਮਿੰਦਰ ਸਿੰਘ ਛਿੰਦਾ ਘੁਡਾਣੀ, ਸੀਨੀ.ਮੀਤ ਪ੍ਰਧਾਨ ਰਣਜੀਤ ਸਿੰਘ ਘੁੰਮਣ,ਕੌਂਸਲਰ ਕੁਲਵੰਤ ਸਿੰਘ,ਕੌਂਸਲਰ ਗੁਰਿੰਦਰ ਸਿੰਘ ਕਾਕਾ ਬਾਜਵਾ, ਕੌਂਸਲਰ ਹਰਨੇਕ ਸਿੰਘ ਨੇਕੀ,ਸਾਬਕਾ ਕੌਂਸਲਰ ਕੰਵਲਜੀਤ ਸਿੰਘ ਬਿੱਟੂ,ਕੌਂਸਲਰ ਰਾਜਿੰਦਰ ਗਹੀਰ,ਨੰਬਰਦਾਰ ਪੱਪੂ ਅੜ੍ਹੈਚਾਂ,ਕੌਂਸਲਰ ਨਵਜੀਤ ਸਿੰਘ ਨੈਬ ਆਦਿ ਆਗੂ ਵੀ ਪੁੱਜੇ |