ਬੱਚਿਆਂ ਦੇ ਹੁਨਰ ਦੇ ਵਿਕਾਸ ਲਈ ਜਗਦੀਸ਼ ਕੁਮਾਰ ਜੱਗਾ ਨੇ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਦੇ ਜੇਤੂਆਂ ਨਾਲ ਮੁਲਾਕਾਤ ਕਰ ਕੇ ਐਂਡਰਾਇਡ ਟੈਬਲੇਟ ਵੰਡੀਆਂ

ਰਾਜਪੁਰਾ,24 ਸਤੰਬਰ( ਰਾਜੇਸ਼ ਡਾਹਰਾ)ਕੋਰੋਨਾ ਦੀ ਤੀਜੀ ਲਹਿਰ ਤੋਂ ਜਾਗਰੂਕ ਕਰਨ ਲਈ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੇ ਬੀਤੀ ਦਿਨੀ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਬੱਚੇ ਬਹੁਤ ਵੱਧ ਗਿਣਤੀ ਵਿੱਚ ਭਾਗ ਲੈ ਰਹੇ ਹਨ ਅਤੇ ਹਰ ਪ੍ਰਤਿਯੋਗੀ ਦੀ ਵੀਡੀਓ ਨੂੰ ਜਗਦੀਸ਼ ਕੁਮਾਰ ਜੱਗਾ ਜੀ ਆਪ ਦੇਖਦੇ ਹੋਏ ਜੇਤੂਆਂ ਦੀ ਹੌਸਲਾ ਅਫ਼ਜ਼ਾਈ ਵੀ ਕਰ ਰਹੇ ਹਨ। ਇਸ ਪ੍ਰਤਿਯੋਗਿਤਾ ਤਹਿਤ ਹਲਕੇ ਦੇ 30 ਜੇਤੂ ਬੱਚਿਆਂ ਨੂੰ ਐਂਡਰਾਇਡ ਟੈਬਲੇਟਾਂ ਨਾਲ ਨਿਵਾਜਿਆ ਜਾਣਾ ਸੀ ਪਰ ਬੱਚਿਆਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਜਗਦੀਸ਼ ਕੁਮਾਰ ਜੱਗਾ ਜੀ ਵੱਲੋਂ ਇਨਾਮਾਂ ਦੀ ਗਿਣਤੀ ਵਧਾਉਣ ਦਾ ਵਿਚਾਰ ਕੀਤਾ ਜਾ ਰਿਹਾ ਹੈ।ਸਮਾਜ ਦੀ ਸੇਵਾ ਲਈ ਤੱਤਪਰ ਅਤੇ ਲੋਕ ਭਲਾਈ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਜੀ ਵੱਲੋਂ ਆਯੋਜਿਤ ਇਸ ਮੁਕਾਬਲੇ ਦੇ ਜੇਤੂ ਲਗਾਤਾਰ ਐਲਾਨੇ ਜਾ ਰਹੇ ਹਨ ਜਿਨ੍ਹਾਂ ਨੂੰ ਜਗਦੀਸ਼ ਕੁਮਾਰ ਜੀ ਨਿੱਜੀ ਤੌਰ ‘ਤੇ ਇਨਾਮਾਂ ਨਾਲ ਨਿਵਾਜ ਰਹੇ ਹਨ। ਅੱਜ ਸਤਵੀਂ ਜਮਾਤ ਵਿੱਚ ਪੜ੍ਹਦੀ ਸਤਵਿੰਦਰ ਕੌਰ, ਅੱਠਵੀਂ ਜਮਾਤ ਦੇ ਜਸ਼ਨ ਛਾਬੜਾ ਅਤੇ ਦਸਵੀਂ ਜਮਾਤ ਦੇ ਗੁਰਸੇਵਕ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੁਕਾਬਲੇ ਦੇ ਜੇਤੂ ਬਣਨ ’ਤੇ ਐਂਡਰਾਇਡ ਟੈਬਲੇਟ ਇਨਾਮ ਵੱਜੋਂ ਦਿੱਤੇ ਗਏ। ਕੋਰੋਨਾ ਵੈਕਸੀਨ ਪ੍ਰਤੀ ਜਾਗਰੂਕ ਕਰਦੇ ਇਸ ਮੁਕਾਬਲੇ ਨੂੰ ਰਾਜਪੁਰਾ ਹਲਕੇ ਦੇ ਹਰ ਇਲਾਕੇ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਵਿੱਚ ਤਾਂ ਇਸਦਾ ਰੁਝਾਨ ਬਹੁਤ ਜ਼ਿਆਦਾ ਹੈ। ਇਸ ਮੌਕੇ ਜਗਦੀਸ਼ ਕੁਮਾਰ ਜੱਗਾ ਜੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੱਚਿਆਂ ਦੀਆਂ ਵੀਡਿਓਜ਼ ਉਹਨਾਂ ਦੀ ਰਚਨਾਤਮਕਤਾ ਅਤੇ ਜਾਗਰੂਕਤਾ ਨੂੰ ਦਰਸਾਉਂਦੀਆਂ ਹਨ ਅਤੇ ਇਸ ਪ੍ਰਤੀਯੋਗਿਤਾ ਨਾਲ ਬੱਚਿਆਂ ਦੇ ਹੁਨਰ ਦਾ ਵਿਕਾਸ ਹੁੰਦਾ ਹੈ।