"ਮਾਨ ਖਾਬਰਾਂ" ਲੈ ਕੇ ਆਏ ਆਪਣਾ ਨਵਾਂ ਗੀਤ "ਬੀ-ਟਾਊਨ"
23 Feb, 2022 12:00 AM
ਜਲੰਧਰਅਮਰੀਸ਼ ਆਨੰਦ, ਪੰਜਾਬੀ ਸੰਗੀਤ ਖੇਤਰ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲਾ ਗਾਇਕ"ਮਾਨ ਖਾਬਰਾਂ" ਦਾ ਨਵਾਂ ਗੀਤ"ਬੀ-ਟਾਊਨ"ਜੋ ਕਿ ਜਲਦ ਹੀ ਰਿਲੀਜ਼ ਕੀਤਾ ਜਾਣਾ ਹੈ,ਗਾਇਕ"ਮਾਨ ਖਾਬਰਾਂ"ਨੇ ਆਪਣੇ ਨਵੇਂ ਆ ਗੀਤ ਦੀ ਚਰਚਾ ਕਰਦੇ ਹੋਏ ਦੱਸਿਆ ਕਿ ਇਹ ਗੀਤ ਜਲਦ ਹੀ"ਖਾਬਰਾਂ ਮਿਊਜ਼ਿਕ ਕੰਪਨੀ"ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਵੇਗਾ,ਓਹਨਾ ਦੱਸਿਆ,ਇਸ ਗੀਤ ਨੂੰ ਓਹਨਾ ਆਪ ਹੀ ਕਲਮਬੱਧ ਕੀਤਾ ਗਿਆ ਹੈ,ਇਸ ਗੀਤ ਦਾ ਮਿਊਜ਼ਿਕ"ਅਨਾਦੀ ਮਿਸ਼ਰਾ"ਵਲੋਂ ਬਹੁਤ ਹੀ ਮਿਹਨਤ ਨਾਲ ਤਿਆਰ ਕੀਤਾ ਗਿਆ ਹੈ, ਇਸ ਗੀਤ ਦਾ ਵੀਡੀਓ "ਹਾਈ ਕੈੰਡੀ ਮੀਡੀਆ"ਵਲੋਂ ਕੈਨੇਡਾ ਦੀ ਖੂਬਸੂਰਤ ਲੋਕੇਸ਼ਨਾ ਤੇ ਤਿਆਰ ਕੀਤਾ ਗਿਆ ਹੈ,ਇਸ ਗੀਤ ਦਾ ਪੋਸਟਰ "ਅਨਕੈਨੀ ਡਿਜ਼ਾਈਨ"ਵਲੋਂ ਤਿਆਰ ਕੀਤਾ ਗਿਆ ਹੈ,ਇਸਦੇ ਨਾਲ ਹੀ "ਮਾਨ ਖਾਬਰਾਂ"ਨੇ ਦੱਸਿਆ ਕਿ ਇਸ ਪ੍ਰੋਜੈਕਟ ਤੇ ਸਾਰੀ ਟੀਮ ਵਲੋਂ ਬਹੁਤ ਹੀ ਮਿਹਨਤ ਕੀਤੀ ਗਈ ਹੈ ਤੇ ਸਰੋਤਿਆਂ ਵਲੋਂ ਖੂਬ ਪਸੰਦ ਕੀਤਾ ਜਾਵੇਗਾ,ਇਸ ਪ੍ਰੋਜੈਕਟ ਵਿਚ ਓਹਨਾ ਗਾਇਕ ਚੰਦਨ ਮਾਨ,ਅਚਰਿੰਦਰ ਤੇ ਰਾਘਵ ਬੰਸਲ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਗਿਆ.
Posted By: Amrish Kumar Anand







