ਸਨਾਤਨ ਧਰਮ ਮੰਦਿਰ ਵਿਖੇ ਜਨਮਅੱਸਟਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂੰਮ ਧਾਮ ਨਾਲ ਮਨਾਇਆ ਗਿਆ

Date: 14 August 2020
Amrish Kumar Anand, Doraha
14, August

ਦੋਰਾਹਾ ( ਅਮਰੀਸ਼ ਆਨੰਦ )

ਦੋਰਾਹਾ ਦੇ ਸਥਾਨਕ ਸਨਾਤਨ ਧਰਮ ਮੰਦਿਰ ਵਿਖੇ ਜਨ੍ਮਸ਼ਟਾਮੀ ਦਾ ਤਿਉਹਾਰ ਮੰਦਿਰ ਕਮੇਟੀ ਦੇ ਮੈਬਰਾਂ ਤੇ ਸਮੂਹਿਕ ਦੋਰਾਹਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਬੜੀ ਧੂਮਧਾਮ ਨਾਲ ਮਨਾਇਆ ਗਿਆ ਮੰਦਿਰ ਕਮੇਟੀ ਦੇ ਪ੍ਰਧਾਨ ਡਾ. ਜੇ. ਐਲ ਆਨੰਦ ਨੇ ਦੱਸਿਆ ਕਿ ਜਨ੍ਮਸ਼ਟਾਮੀ ਦੇ ਸ਼ੁਭ ਅਵਸਰ ਤੇ ਸਨਾਤਨ ਧਰਮ ਮੰਦਿਰ ਨੂੰ ਬੜੀ ਚੰਗੇ ਢੰਗ ਨਾਲ ਸਜਾਇਆ ਗਿਆ. ਜਿਥੇ ਇਥੇ ਬੜੀ ਦੂਰ ਦੂਰ ਤੋਂ ਆਏ ਸਰਧਾਲੂਆਂ ਨੇ ਭਗਵਾਨ ਕ੍ਰਿਸ਼ਨ ਨੂੰ ਝੁਲਾ ਝੁਲਾਇਆ ਤੇ ਭੋਗ ਲਗਾਇਆ,ਇਸ ਤੋਂ ਇਲਾਵਾ ਇਸ ਦੌਰਾਨ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਲਖਵੀਰ ਲੱਖਾਂ, ਦਲਜੀਤ ਝੱਜ, ਸੁਦਰਸ਼ਨ ਸ਼ਰਮਾ ਪੱਪੂ, ਹਰਿੰਦਰ ਹਿੰਦਾ,ਮਨਦੀਪ ਮਾਂਗਟ, ਕੰਵਲਜੀਤ ਸਿੰਘ ਬਿੱਟੂ ,ਰਾਜਿੰਦਰ ਗਹੀਰ( ਸਾਰੇ ਕੌਂਸਲਰ) ਬੌਬੀ ਤਿਵਾੜੀ,ਰਾਹੁਲ ਬੈਕਟਰ, ਏ ਕੇ ਟੰਡਨ, ਓ.ਪੀ ਸੂਦ ,ਕ੍ਰਿਸ਼ਨ ਆਨੰਦ, ਵਿਜੇ ਮਕੋਲ,ਕ੍ਰਿਸ਼ਨ ਵਿਨਾਇਕ, ਮਨੋਜ ਬਾਂਸਲ ਤੇ ਭਗਵਾਨ ਪੰਡਿਤ ਤੇ ਕਿਰਪਾ ਸ਼ੰਕਰ ਨੇ ਹਾਜ਼ਰੀ ਲਗਵਾਈ ਤੇ ਭਜਨ ਮੰਡਲੀਆਂ ਵਲੋਂ ਕਰੋਨਾ ਦੀਆ ਸਾਵਧਾਨੀਆਂ ਨੂੰ ਮਦੇਨਜ਼ਰ ਰੱਖਦੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਸੋਹਣੇ ਸੋਹਣੇ ਭਜਨਾ ਨਾਲ ਗੁਣਗਾਣ ਕੀਤਾ ਗਿਆ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com