ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਬਰਮਾਲੀਪੁਰ ਵਿਖੇ ਦੇਸ ਦੇ ਮਹਾਨ ਸਪੂਤ ਭਗਤ ਸਿੰਘ ਦਾ ਜਨਮ ਦਿਹਾੜਾ ਮਨਾੲਿਅਾ ਗਿਆ

Date: 29 September 2020
Amrish Kumar Anand, Doraha
30,September ਦੋਰਾਹਾ, (ਅਮਰੀਸ਼ ਆਨੰਦ )

ੲਿਥੋ ਨੇੜੇ ਬਾਬਾ ਸਾਹਿਬ ਸਿੰਘ ਬੇਦੀ ਐਜੂਕੇਸ਼ਨ ਸੰਸਥਾ ਬਰਮਾਲੀਪੁਰ ਵਿਖੇ ਦੇਸ਼ ਦੇ ਮਹਾਨ ਸਪੂਤ ,ਪੰਜਾਬੀ ਸੂਰਵੀਰ ਯੋਧੇ ਸਰਦਾਰ ਭਗਤ ਸਿੰਘ ਦਾ ਜਨਮ ਦਿਨ ਸੰਸਥਾ ਇੰਚਾਰਜ ਮੈਡਮ ਰਾਜਵਿੰਦਰ ਕੌਰ ਰਣਦਿਓ ਦੀ ਸਰਪ੍ਰਸਤੀ ਹੇਠ ਬੱਚਿਆਂ ਵਲੋਂ ਬੜੀ ਧੂਮ ਧਾਮ ਨਾਲ ਮਨਾੲਿਅਾਂ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀ ਸਾਹਿਬਜੋਤ ਸਿੰਘ ਤੇ ਕਰਨਵੀਰ ਸਿੰਘ ਨੇ ਗੀਤ "ਮੇਰਾ ਰੰਗ ਦੇ ਬਸੰਤੀ ਚੋਲ਼ਾਂ ਨੀ ਮਾਏ ਮੇਰੀੲੇ"ਗਾ ਕੇ ਕੀਤੀ।ਇਸ ਸਮੇ ਬੇਦੀ ਸੰਸਥਾ ਵਲੋਂ ਬੱਚਿਆਂ ਵਿਚ ਭਗਤ ਸਿੰਘ ਦੀ ਜੀਵਨੀ ਤੇ ਸੁੰਦਰ ਲੇਖ ਲਿੱਖਤ ,ਕੁਈਜ ਅਤੇ ਭਾਸਣ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚੋ ਫਸਟ ਆਉਣ ਵਾਲੇ ਵਿਦਿਆਰਥੀਅਾਂ ਸਾਹਿਲਵੀਰ ਸਿੰਘ ,ਅਰਮਾਨਦੀਪ ਕੌਰ,ਅੰਨੂਰੀਤ ਤੂਰ ਅਤੇ ਸਿਮਰਨ ਕੌਰ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬੇਦੀ ਸੰਸਥਾ ਦੇ ਐਮ ਡੀ ਸਰਦਾਰ ਮਨਪ੍ਰੀਤ ਸਿੰਘ ਰਣਦਿੳ ਵਲੋਂ ਐਂਨ.ਆਰ.ਆਈ ਸਹਿਯੋਗੀ ਸੱਜਣ ਪਰਮਿੰਦਰ ਸਿੰਘ ਬੋਪਾਰਾਏ ਕੈਨੇਡਾ ,ਅਨਮੋਲ ਕੈਨੇਡਾ ਅਤੇ ਐਸ.ਐਸ.ਪੀ ਕੁਲਵੰਤ ਸਿੰਘ ਅਸਾਮ ਦੀ ਮਦਦ ਨਾਲ ਵਿਦਿਆਰਥੀਆਂ ਤੇ ਸੰਗਤ ਲਈ ਬ੍ਰੈਡ,ਪਕੌੜੇ,ਜਲੇਬੀਆਂ ਤੇ ਚਾਹ ਦਾ ਲੰਗਰ ਲਗਾਇਆ ਗਿਆ।ਐਮ ਡੀ ਰਣਦਿਓ ਨੇ ਸਰਦਾਰ ਭਗਤ ਸਿੰਘ ਜੀ ਨੂੰ ਸਰਧਾਂ ਦੇ ਫੁੱਲ ਭੇਟ ਕਰਦਿਆਂ ਆਪਣੇ ਭਾਸਣ ਦੁਰਾਂਨ ਬੱਚਿਆਂ ਨੂੰ ਦੇਸ਼ ਦੀ ਉੱਨਤੀ ਅਤੇ ਰੱਖਿਆ ਵਿਚ ਉੱਚ ਦਰਜੇ ਦੇ ਅਫਸਰ ਬਣ ਕੇ ਯੋਗਦਾਨ ਪਾਉਣ ਲਈ ਪ੍ਰੇਰਿਆ ਅਤੇ ਭਗਤ ਸਿੰਘ ਦੇ ਦੱਸੇ ਮਾਰਗ ਤੇ ਚਲਣ ਦੀ ਸਿੱਖਿਆ ਦਿੰਦੇ ਹੋਏ ਆਖਿਆ ਕੇ ਬੇਰੁਜਗਾਰੀ ,ਗਰੀਬੀ ,ਭਿਰਸਟਾਚਾਰੀ,ਅਣਪੜ੍ਹਤਾ ਅਤੇ ਅੰਨਦਾਤੇ ਕਿਸਾਨ ਦੀ ਲੁੱਟ ਦੇਸ਼ ਦੇ ਮੱਥੇ ਕਲੰਕ ਹਨ। ਜਨਮ ਦਿਹਾੜੇ ਪ੍ਰੋਗਰਾਮ ਵਿਚ ਨੰਨੀ ਬਿਸ਼ਨਪੁਰਾ ,ਟੋਨੀ ਕੁਮਾਰੀ ਕੋਟ ਸ਼ੇਖੋਂ ,ਹਰਜਸ ਬਰਮਾਲੀਪੁਰ ,ਮਨਪ੍ਰੀਤ ਸਿੰਘ ਜਸਪਾਲੋ,ਨੀਤੀਸ਼ ਦੋਰਾਹਾ,ਇਕਬਾਲ ਘੁਡਾਣੀ ਕਲਾਂ ,ਮਨਰਾਜ ਚਣਕੋੲੀਅਾਂਂ ,ਅਰਮਾਨ ਰਾੲੀ ਮਾਜਰਾ ,ਬਲਤੇਜ ਕਟਾਰੀ ,ਪਵਨ ਬੈਨੀਪਾਲ ,ਅਮਰਵੀਰ ਸਿੰਘ ਬਰਮਾਲੀਪੁਰ ,ਗੁਰਸੀਰਤ,ਏਕਮ ਤੂਰ , ਅਰਪਨਪ੍ਰੀਤ ਸਿੰਘ ,ਜਸ਼ਨ ਤੂਰ ,ਯੂਸਫ਼,ਮਹਿਕਪ੍ਰੀਤ ਕੌਰ ,ਉਦੇਵੀਰ ਸਿੰਘ ,ਕਿਰਮਸੁਖ ,ਅਮਨਦੀਪ ਸਿੰਘ, ਗੁਰਲੀਨ ਕੌਰ ਅਤੇ ਤੇਜਿੰਦਰ ਸਿੰਘ ਨੇ ਸਮੂਲੀਅਤ ਕੀਤੀ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com