ਹੁਸ਼ਿਆਰਪੁਰ, 2 ਫਰਵਰੀ (ਪੱਤਰ ਪ੍ਰੇਰਕ) - ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਾਹਿਲਪੁਰ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਫੋਰਸ ਦੇ ਆਗੂਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਛੱਬੀ ਜਨਵਰੀ ਵਾਲੇ ਦਿਨ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੌਰਾਨ ਬੀਜੇਪੀ ਦੁਆਰਾ ਪਹਿਲਾਂ ਹੀ ਮਿਥੀ ਸਾਜ਼ਿਸ਼ ਤਹਿਤ ਹੰਗਾਮਾ ਕਰਵਾਇਆ ਗਿਆ ਅਤੇ ਇਹ ਵੀ ਸਾਬਿਤ ਹੋ ਗਿਆ ਕਿ ਲਾਲ ਕਿਲ੍ਹੇ ਤੇ ਧਾਰਮਿਕ ਨਿਸ਼ਾਨ ਚੜ੍ਹਾਉਣ ਵਾਲੇ ਬੀਜੇਪੀ ਦੇ ਖ਼ਾਸ ਬੰਦੇ ਸਨ ਤਕਰੀਬਨ ਦੋ ਮਹੀਨੇ ਤੋਂ ਚੱਲੇ ਆ ਰਹੇ ਸੰਘਰਸ਼ ਨੂੰ ਕਿਸਾਨ ਆਗੂਆਂ ਨੇ ਸਿਖਰਾਂ ਤੇ ਪਹੁੰਚਾ ਦਿੱਤਾ ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਮੁੱਚੀ ਬੀਜੇਪੀ ਲੀਡਰਸ਼ਿਪ ਇੱਥੋਂ ਤਕ ਕਿ ਗੋਦੀ ਮੀਡੀਆ ਨੇ ਵੀ ਇਸ ਸੰਘਰਸ਼ ਨੂੰ ਤੋੜਨ ਲਈ ਕੋਝੀਆਂ ਚਾਲਾਂ ਚੱਲੀਆਂ ਪ੍ਰੰਤੂ ਅੰਦੋਲਨ ਨੂੰ ਰੋਕ ਨਹੀਂ ਸਕੇ ਅੰਦੋਲਨ ਦੌਰਾਨ ਤਕਰੀਬਨ ਇੱਕ ਸੌ ਪੰਜਾਹ ਕਿਸਾਨ ਮਜ਼ਦੂਰ ਸ਼ਹੀਦ ਹੋ ਗਏ ਕੇਂਦਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਸ਼ਹੀਦਾਂ ਦੀ ਸ਼ਹਾਦਤ ਉੱਤੇ ਹਾਂ ਦਾ ਨਾਅਰਾ ਨਹੀਂ ਲਗਾਇਆ ਛੱਬੀ ਜਨਵਰੀ ਦੀ ਰੈਲੀ ਦੌਰਾਨ ਤਕਰੀਬਨ ਦੋ ਸੌ ਕਿਸਾਨ ਮਜ਼ਦੂਰ ਲਾਪਤਾ ਹਨ ਕਿਸਾਨਾਂ ਦਾ ਕੋਈ ਪਤਾ ਟਿਕਾਣਾ ਨਹੀਂ ਹੈ ਕਿ ਉਨ੍ਹਾਂ ਨੂੰ ਬੀਜੇਪੀ ਆਰਐੱਸਐੱਸ ਵਾਲੇ ਜਿਹੜੇ ਨਕਲੀ ਪੁਲੀਸ ਬਣ ਕੇ ਅੰਦੋਲਨ ਵਿੱਚ ਰਹੇ ਸਨ ਨੇ ਮਾਰ ਮੁਕਾਇਆ ਹੈ ਜਾਂ ਉਹ ਪੁਲੀਸ ਹਿਰਾਸਤ ਵਿਚ ਹਨ ਜੇਕਰ ਉਹ ਪੁਲੀਸ ਦੀ ਹਿਰਾਸਤ ਵਿਚ ਹਨ ਤਾਂ ਉਨ੍ਹਾਂ ਨੂੰ ਸਰਵਜਨਕ ਕਰਕੇ ਰਿਹਾਅ ਕੀਤਾ ਜਾਵੇ ਆਗੂਆਂ ਨੇ ਗੋਦੀ ਮੀਡੀਆ ਤੇ ਦੋਸ਼ ਲਗਾਉਂਦਿਆਂ ਕਿਹਾ ੳੁਨ੍ਹਾਂ ਅੰਦੋਲਨ ਅਤੇ ਕਿਸਾਨਾਂ ਦੇ ਖਿਲਾਫ ਰੱਜ ਕੇ ਪ੍ਰਚਾਰ ਕੀਤਾ ਅਤੇ ਇਹ ਪ੍ਰਚਾਰ ਅਸਲੀਅਤ ਤੋਂ ਕੋਸਾਂ ਦੂਰ ਸੀ ਹਾਲਾਂਕਿ ਗੋਦੀ ਮੀਡੀਆ ਤੋਂ ਇਲਾਵਾ ਕੁਝ ਚੈਨਲਾਂ ਦੇ ਪੱਤਰਕਾਰਾਂ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਅਸਲੀਅਤ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਭਾਵੇਂ ਸਰਕਾਰ ਜਾਂ ਕਿਸਾਨਾਂ ਦੇ ਖ਼ਿਲਾਫ਼ ਸੀ ਪ੍ਰੰਤੂ ਸੱਚ ਸੀ ਇਸੇ ਤਰ੍ਹਾਂ ਇੱਕ ਟੀਵੀ ਚੈਨਲ ਦੇ ਪੱਤਰਕਾਰ ਨੇ ਜਦੋਂ ਆਰਐਸਐਸ ਅਤੇ ਬੀਜੇਪੀ ਦੇ ਗੁੰਡਿਆਂ ਦਾ ਸੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਜਿਹੜੇ ਪੁਲੀਸ ਨਾਲ ਮਿਲ ਕੇ ਕਿਸਾਨਾਂ ਤੇ ਲਾਠੀਚਾਰਜ ਕਰ ਰਹੇ ਸੀ ਅਤੇ ਪੱਥਰਬਾਜ਼ੀ ਕਰ ਰਹੇ ਸੀ ਤਾਂ ਉਸ ਪੱਤਰਕਾਰ ਉੱਪਰ ਝੂਠਾ ਪਰਚਾ ਕਰਕੇ ਗ੍ਰਿਫਤਾਰ ਕੀਤਾ ਗਿਆ ਅਤੇ ਕੈਮਰੇ ਵਿਚ ਰਿਕਾਰਡ ਕੀਤੀ ਗਈ ਇਨ੍ਹਾਂ ਦੀ ਘਿਨਾਉਣੀ ਹਰਕਤ ਨੂੰ ਡਿਲੀਟ ਕਰ ਦਿੱਤਾ ਗਿਆ ਆਗੂਆਂ ਨੇ ਕਿਹਾ ਕਿ ਜੇਕਰ ਮੀਡੀਆ ਆਪਣਾ ਸਹੀ ਰੋਲ ਅਦਾ ਕਰਦੀ ਹੋਵੇ ਸਰਕਾਰ ਹੋਵੇ ਜਾਂ ਆਮ ਆਦਮੀ ਧੱਕੇਸ਼ਾਹੀ ਕਰਦਾ ਹੈ ਉਸਦੇ ਖ਼ਿਲਾਫ਼ ਅਸਲੀਅਤ ਛਾਪਦੇ ਹਨ ਅਤੇ ਤਾਂ ਉਹ ਸਤਿਕਾਰਯੋਗ ਹੈ ਪ੍ਰੰਤੂ ਜੇਕਰ ਰਾਜ ਸਭਾ ਵਿੱਚ ਮੈਂਬਰ ਬਣ ਕੇ ਉਹ ਸਰਕਾਰ ਦੇ ਪੱਖ ਵਿੱਚ ਖ਼ਬਰਾਂ ਦਿਖਾਉਂਦੇ ਹਨ ਤਾਂ ਜਨਤਾ ਉਨ੍ਹਾਂ ਨੂੰ ਮੀਡੀਆ ਨਹੀਂ ਦਲਾਲ ਕਹੇਂਗੀ ਅਤੇ ਕਾਨੂੰਨਨ ਵੀ ਉਹ ਲੋਕਾਂ ਦੇ ਦੋਸ਼ੀ ਹਨ ਆਗੂਆਂ ਨੇ ਉਨ੍ਹਾਂ ਪੱਤਰਕਾਰਾਂ ਅਤੇ ਚੈਨਲਾਂ ਦੀ ਪ੍ਰਸ਼ੰਸਾ ਕੀਤੀ ਜਿਹੜੇ ਆਪਣੀ ਜਾਨ ਤੇ ਖੇਡ ਕੇ ਲੋਕਾਂ ਨੂੰ ਸੱਚ ਦਿਖਾਉਂਦੇ ਹਨ ਅਤੇ ਜਨਤਾ ਉਨ੍ਹਾਂ ਨੂੰ ਸਲਾਮ ਕਰਦੀ ਹੈ ਆਗੂਆਂ ਨੇ ਮੰਗ ਕੀਤੀ ਖੇਤੀ ਕਰਨ ਨੂੰ ਰੱਦ ਕਰਕੇ ਜੇਲ੍ਹਾਂ ਵਿੱਚ ਬੰਦ ਨੌਜਵਾਨਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਸ਼ਹੀਦ ਹੋਏ ਕਿਸਾਨ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਇਸ ਮੌਕੇ ਤੇ ਕੌਮੀ ਪ੍ਰਧਾਨ ਅਸੋਕ ਸੱਲਣ, ਇਕਬਾਲ ਸਿੰਘ ਹੈਪੀ ਮਾਹਿਲਪੁਰ ਸੁਖਦੇਵ ਅਸਲਾਮਾਬਾਦ ਈਸ ਕੁਮਾਰ ਸ਼ੇਰਗੜ ਹੰਸ ਰਾਜ ਰਾਣਾ ਬੱਬੂ ਸਿੰਗੜੀਵਾਲ ਅਮਰਜੀਤ ਸੰਧੀ ਸੋਮ ਦੇਵ ਸੰਧੀ ਜੋਤੀ ਸਕਰੂਲੀ ਦੇਵ ਰਾਜ ਭਗਤ ਨਗਰ ਰਾਕੇਸ ਜੱਸੀ ਸਿੰਗੜੀਵਾਲ ਚੇਅਰਮੈਨ ਤਰਸੇਮ ਦੀਵਾਨਾ ਅਵਤਾਰ ਬਸੀ ਖਵਾਜੂ ਹਰਨਾਮ ਸਿੰਘ ਬਲਵੰਤ ਸਿੰਘ ਮਨਦੀਪ ਸਿੰਘ ਰਮਜਾਨ ਮੁਹੰਮਦ ਆਦਿ ਹਾਜਿਰ ਸਨ ।