ਬਾਬਾ ਸਾਹਿਬ ਨੇ ਦੱਬੇ-ਕੁਚਲਿਆਂ ਨੂੰ ਉੱਪਰ ਚੁੱਕਣ 'ਚ ਨਿਭਾਇਆ ਅਹਿਮ ਰੋਲ : ਵਿਧਾਇਕ ਲਖਵੀਰ ਲੱਖਾਂ

Date: 15 April 2021
Amrish Kumar Anand, Doraha
ਦੋਰਾਹਾ

ਅਮਰੀਸ਼ ਆਨੰਦ,

ਹਲਕਾ ਪਾਇਲ ਵਿੱਚ ਪੈਂਦੇ ਦੋਰਾਹਾ ਸ਼ਹਿਰ ਵਿਖੇ ਵਾਲਮੀਕਿ ਪ੍ਰਬੰਧਕ ਕਮੇਟੀ ਦੋਰਾਹਾ ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ.ਅੰਬੇਦਕਰ ਦਾ 130ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਹਲਕਾ ਪਾਇਲ ਦੇ ਵਿਧਾਇਕ ਸ. ਲਖਵੀਰ ਸਿੰਘ ਲੱਖਾਂ ਨੇ ਵੀ ਵਿਸ਼ੇਸ਼ ਤੌਰ ਤੇ ਪਹੁੰਚ ਕੇ ਡਾ: ਭੀਮ ਰਾਓ ਅੰਬੇਦਡਰ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਇਆ। ਉਨਾਂ ਦੱਸਿਆ ਕਿ ਉਨਾਂ ਨੇ ਘਰ ਅੰਦਰ ਅਤਿ ਗਰੀਬੀ ਦੀ ਹਾਲਤ ਵਿਚ ਹੁੰਦਿਆਂ ਦੇਸ ਤੇ ਵਿਦੇਸ ਵਿਚੋਂ ਉਚ ਵਿਦਿਆ ਹਾਸਲ ਕੀਤੀ ਅਤੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਸੰਵਿਧਾਨ ਰਾਹੀਂ ਜਿਥੇ ਉਨਾਂ ਨੂੰ ਵੋਟ ਪਾਉਣ ਦਾ ਹੱਕ ਦਿਵਾਇਆ, ਉਥੇ ਸਮਾਜ ਵਿਚੋਂ ਉਚ-ਨੀਚ ਦਾ ਅੰਤਰ ਮਿਟਾਉਣ ਦੀ ਪੂਰੀ ਕੋਸ਼ਿਸ ਕੀਤੀ। ਆਖਰ ਵਿਚ ਸਾਰੇ ਬੁਲਾਰਿਆਂ ਆਖਿਆ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸੰਵਿਧਾਨ ਦੇ ਨਿਰਮਾਤਾ ਦੀਆਂ ਸੰਘਰਸ਼ਮਈ ਪ੍ਰਾਪਤੀਆਂ ਦੀ ਜਾਣਕਾਰੀ ਲਈ ਉਨਾਂ ਦੀਆਂ ਪੇਟਿੰਗਾਂ ਹਰ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿਚ ਲਗਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾਂ, ਨਗਰ ਕਾਉਂਸਿਲ ਪ੍ਰਧਾਨ ਸੁਦਰਸ਼ਨ ਕੁਮਾਰ ਸ਼ਰਮਾ, ਯੂਥ ਆਗੂ ਦਲਜੀਤ ਝੱਜ,ਕੌਂਸਲਰ ਨਵਜੀਤ ਸਿੰਘ ਨਾਇਬ ਨਾਰਕੋਟਿਕ ਸੈੱਲ ਚੇਅਰਮੈਨ ਦੀਪਇੰਦਰ ਸਿੰਘ ਰਿੰਕੂ, ਵਾਲਮੀਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਹੁਲ ਬਡਿਆਲ,ਰਾਜੇਸ਼ ਲਾਲੀ ਵਾਇਸ ਪ੍ਰਧਾਨ,ਸੁਖਦੇਵ,ਅਨਿਲ ਕੁਮਾਰ,ਰਿਕੀ ਬਾਲੂ, ਰਾਹੁਲ ਬਾਲੂ,ਨਰੇਸ਼ ਕੁਮਾਰ, ਰਾਹੁਲ ਕੁਮਾਰ, ਵਿਸ਼ਾਲ ਬਾਲੂ,ਨੀਰਜ ਕੁਮਾਰ,ਸ਼ਾਮ ਲਾਲ,ਅਸ਼ੋਕ ਕੁਮਾਰ,ਕਪੂਰ ਸਿੰਘ, ਹਰਬੰਸ ਕੁਮਾਰ ,ਅਨੂਪ ਕੁਮਾਰ ,ਸਫਾਈ ਸੇਵਕ ਯੂਨੀਅਨ ਪ੍ਰਧਾਨ ਧਰਮਪਾਲ ਹਾਜ਼ਿਰ ਹੋਏ.

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com