ਦੋਰਾਹਾ 'ਚ ਅੱਜ ਰਾਸ਼ਟਰੀ ਰਾਜ ਮਾਰਗ 'ਤੇ ਲਗਾਇਆ ਗਿਆ ਵਿਸ਼ਾਲ ਧਰਨਾ
Date: 27 September 2021
Amrish Kumar Anand, Doraha

ਅਮਰੀਸ਼ ਆਨੰਦ,
- ਅੱਜ ਦੋਰਾਹਾ ਵਿਖੇ ਕਿਸਾਨ ਮਜਦੂਰ ਮੁਲਾਜਮ ਸਾਂਝਾ ਫਰੰਟ ਦੋਰਾਹਾ ਚ ਸ਼ਾਮਿਲ ਜਥੇਬੰਦੀਆਂ ਕਿਸਾਨ ਮਜਦੂਰ ਮੁਲਾਜਮ ਸਾਂਝਾ ਫਰੰਟ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਭਾਰਤੀ ਕਿਸਾਨ ਯੂਨੀਅਨ,ਪੰਜਾਬ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ, ਐੱਲ ਇੰਡੀਆ ਕਿਸਾਨ ਸਭਾ,ਯੂਨੀਅਨਾਂ ਦੇ ਨੁਮਾਇੰਦਿਆਂ,ਆਲ ਟ੍ਰੇਡਜ਼ ਯੂਨੀਅਨ ਦੋਰਾਹਾ,ਵਪਾਰ ਮੰਡਲ,ਕਰਮਚਾਰੀ ਯੂਨੀਅਨ,ਕਿਸਾਨ ਮਜ਼ਦੂਰ, ਪੈਨਸ਼ਨਰ ਟੀ.ਐੱਸ.ਯੂ ਮੁਲਾਜ਼ਮ ਯੂਨੀਅਨ,ਨਗਰ ਕੌਂਸਲ ਮੁਲਾਜ਼ਮ ਯੂਨੀਅਨ,ਬੀ.ਐੱਡ ਟਿੱਚਰ ਯੂਨੀਅਨ,ਪੰਜਾਬੀ ਲਿਖਾਰੀ ਸਭਾ ਰਾਮਪੁਰ ,ਯੂਥ ਫੋਰਮ ਦੋਰਾਹਾ ,ਦੋਰਾਹਾ ਐਮਬੂਲੈਂਸ ਵੈਲਫੇਅਰ ਸੋਸਾਇਟੀ, ਤੇ ਆਂਗਣਵਾੜੀ ਵਰਕਰਾਂ, ਕਿਸਾਨ ਵਰਕਰਾਂ, ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ 'ਤੇ ਦੋਰਾਹਾ ਵਿਖੇ ਰਾਸ਼ਟਰੀ ਰਾਜ ਮਾਰਗ 'ਤੇ ਵਿਸ਼ਾਲ ਰੋਸ ਧਰਨਾ ਲਗਾਇਆ ਗਿਆ,ਜਿਸ ਵਿਚ ਵੱਖ -ਵੱਖ ਕਿਸਾਨ ਜਥੇਬੰਦੀਆਂ, ਟ੍ਰੇਡ ਯੂਨੀਅਨਾਂ ਦੇ ਨੁਮਾਇੰਦਿਆਂ ਸਮੇਤ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵਲੋਂ ਸਮੂਲੀਅਤ ਕੀਤੀ ਗਈ | ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦਿਨ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਸਿੱਧੂ ਹਸਪਤਾਲ ਦੇ ਲਾਗੇ ਰਾਸ਼ਟਰੀ ਰਾਜ ਮਾਰਗ ਨੂੰ ਜਾਮ ਕੀਤਾ ਗਿਆ ਗਿਆ ਅਤੇ ਦੋਰਾਹਾ ਰੇਲਵੇ ਸਟੇਸ਼ਨ 'ਤੇ ਵੀ ਧਰਨਾ ਲਗਾਇਆ,ਇਸ ਧਰਨੇ ਵਿਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਸੰਬੋਧਨ ਕਰਦੇ ਕਿਹਾ ਕਿ ਜਦੋ ਤੱਕ ਕੇਂਦਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਉਦੋਂ ਤੱਕ ਸੰਘਰਸ ਜਾਰੀ ਰਹੇਗਾ. ਇਸ ਮੌਕੇ ਪਰਮਵੀਰ ਘਲੋਟੀ ਬਲਵੰਤ ਸਿੰਘ ਸੁਦਾਗਰ ਸਿੰਘ ਘੁਡਾਣੀ,ਤਰਲੋਚਨ ਸਿੰਘ ,ਗੁਰਜੀਤ ਸਿੰਘ ਨਾਮਧਾਰੀ,ਐਸ.ਪੀ.ਭੱਟੀ ਆੜ੍ਹਤੀਆਂ,ਜਗਜੀਤ ਸਿੰਘ ਜੱਗੀ,ਸਿਮਰਦੀਪ ਸਿੰਘ ਦੋਬੁਰਜੀ,ਨਵਨੀਤ ਮਾਂਗਟ ਰਾਮਪੁਰ,ਕੁਲਬੀਰ ਸਰਾਂ,ਰਮੀ ਬਾਜਵਾ,ਸੁਨੀਤਾ ਰਾਣੀ, ਵਿਕਰਮਜੀਤ ਸਿੰਘ ਕਦੋਂ,ਜਸਵੀਰ ਝੱਜ ਪਵਨ ਕੁਮਾਰ ਕੌਸ਼ਲ,ਤਰਸੇਮ ਲਾਲ ਤੋਂ ਇਲਾਵਾ ਵੱਖ ਵੱਖ ਕਿਸਾਨ ਯੂਨੀਅਨ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ.
Latest News
- ਕਾਲਜ ਮੈਨੇਜਮੈਂਟ ਤੇ ਵਿਦਿਆਰਥੀਆਂ ਨੇ ਸੜਕ ਦੇ ਡੀਵਾਈਡਰ ਵਿੱਚ ਕੱਟ ਪਾ ਕੇ ਕਾਲਜ ਨੂੰ ਲਾਂਘਾ ਦੇਣ ਦੀ ਕੀਤੀ ਮੰਗ।
- ਅਕਾਲ ਯੂਨੀਵਰਸਿਟੀ ਵਿਚ ਕਵੀਰਾਜ ਨਰੇਸ਼ ਸਕਸੈਨਾ ਦੇ ਵਿਸ਼ੇਸ਼ ਭਾਸ਼ਣ ਦਾ ਹੋਇਆ ਆਯੋਜਨ।
- ਮੁਨਸ਼ੀਵਾਲਾ ਚ ਹੋਈ ਕੁੱਟਮਾਰ ਦੀ ਕਾਂਗਰਸੀ ਆਗੂਆਂ ਵਲੋ ਨਿਖੇਧੀ
- ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਦੇ ਸਹਿਯੋਗ ਨਾਲ ਖੂਨਦਾਨ ਮਹਾਂ-ਸੰਮੇਲਨ।
- ਫਾਜ਼ਿਲਕਾ ’ਚ ਕਾਂਗਰਸ 13, ਭਾਜਪਾ 4 ਤੇ ਸੀ.ਪੀ.ਆਈ. 1 ਸੀਟ ’ਤੇ ਰਹੀ ਜੇਤੂ
- ਮੁੱਖ ਮੰਤਰੀ ਦੇ ਓ. ਐੱਸ. ਡੀ ਕੈਪਟਨ ਸੰਦੀਪ ਸੰਧੂ ਨੇ ਤਲਵੰਡੀ ਸਾਬੋ ਪੁੱਜ ਕਾਂਗਰਸ ਦੇ ਜੇਤੂ ਮੈਂਬਰਾਂ ਨੂੰ ਕੀਤਾ ਸਨਮਾਨਿਤ, ਤਖਤ ਸਾਹਿਬ ਹੋਏ ਨਤਮਸਤਕ।
- ਫਤਿਹਗੜ ਨੌ ਅਬਾਦ ਲਾਗੇ ਸੰਦੋਹਾ ਬਰਾਂਚ 'ਚ ਪਾੜ ਪੈਣ ਨਾਲ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਬਰਬਾਦ
- ਅਕਾਲੀ ਭਾਜਪਾ ਗਠਜੋੜ ਦੇ ਹੱਕ ਵਿੱਚ ਵੋਟਾਂ ਪਾਉਣ ਵਾਲੇ ਵੋਟਰਾਂ ਅਤੇ ਅਕਾਲੀ ਵਰਕਰਾਂ ਦਾ ਸਿੱਧੂ ਨੇ ਕੀਤਾ ਧੰਨਵਾਦ।
- ਘੱਗਰ ਸਮੇਤ ਪਟਿਆਲਾ ਦੇ ਸਾਰੇ ਬਰਸਾਤੀ ਨਾਲਿਆਂ ਵਿੱਚ ਹਾਲ ਦੀ ਘੜੀ ਪਾਣੀ ਕੰਟਰੋਲ ਹੇਠ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਧੁੱਸੀ ਬੰਨ੍ਹ ਦਾ ਜਾਇਜ਼ਾ
Website Development Comapny in Ludhiana
Contact for Website Development, Online Shopping Portal, News Portal, Dynamic Website
Mobile: 9814790299