ਬੀ ਕੇ ਯੂ ਚੜੂਨੀ ਵੱਲੋ ਗੁਰਪ੍ਰੀਤ ਸਿੰਘ ਸੰਧੂ ਨੂੰ ਹਲਕਾ ਘਨੌਰ ਦਾ ਮੁੱਖ ਸੇਵਾਦਾਰ ਐਲਾਨਿਆ

Date: 14 December 2021
RAJESH DEHRA, RAJPURA
ਰਾਜਪੁਰਾ 14 ਦਸੰਬਰ (ਰਾਜੇਸ਼ ਡਾਹਰਾ)

ਅੱਜ ਹਲਕਾ ਘਨੌਰ ਦੇ ਪਿੰਡ ਭੋਗਲਾ ਵਿਖੇ ਘਨੌਰ ਦੇ ਸੈਕੜੇ ਜੁਝਾਰੂ ਸਾਥੀਆਂ ਦੀ ਮੌਜੂਦਗੀ ਵਿੱਚ ਬੀ ਕੇ ਯੂ ਚੜੂੰਨੀ ਦੇ 'ਮਿਸਨ ਪੰਜਾਬ 2022' ਦੇ ਤਹਿਤ ਅੱਜ ਪਿੰਡ ਵਿੱਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀ ਕੇ ਯੂ ਚੜੂੰਨੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਜੋੜੇਮਾਜਰਾ ਨੇ ਮੁੱਖ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਕੇਯੂ ਚੜੂੰਨੀ ਪੰਜਾਬ ਪ੍ਰਧਾਨ ਰਛਪਾਲ ਸਿੰਘ ਜੋੜੇਮਾਜਰਾ ਨੇ ਦੱਸਿਆ ਕਿ ਅੱਜ ਬੀ ਕੇ ਯੂ ਚੜੂੰਨੀ ਦੇ ਮੁਖੀ ਗੁਰਨਾਮ ਸਿੰਘ ਚੜੂੰਨੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਪਿਛਲੇ ਲੰਬੇ ਸਮੇਂ ਤੋਂ ਹਲਕਾ ਘਨੌਰ ਦੀ ਮੁੱਖ ਮੰਗ ਤੇ ਹਲਕਾ ਘਨੌਰ ਦੇ ਲੋਕਲ ਅਤੇ ਨਿਧੜਕ ਆਗੂ ਗੁਰਪ੍ਰੀਤ ਸਿੰਘ ਸੰਧੂ ਨਰੜੂ ਨੂੰ ਹਲਕਾ ਘਨੌਰ ਦਾ ਮੁੱਖ ਸੇਵਾਦਾਰ ਐਲਾਨ ਕਰਦਿਆ ਅਤੇ ਉਹਨਾਂ ਨਾਲ ਸਰਿੰਦਰ ਸਿੰਘ ਚੀਮਾ ਨੂੰ ਸਰਕਲ ਪ੍ਰਧਾਨ, ਅਮਨ ਹਾਸਮਪੁਰ ਨੂੰ ਯੂਥ ਵਿੰਗ ਪ੍ਰਧਾਨ,ਗੁਰਪ੍ਰੀਤ ਸੈਦਖੇੜੀ ਨੂੰ ਵਾਇਸ ਯੂਥ ਪ੍ਰਧਾਨ , ਗੁਰਵਿੰਦਰ ਸਿੰਘ ਕੋਲੇਮਾਜਰਾ ਨੂੰ ਜਰਨਲ ਸਕੱਤਰ,ਗੁਰਪ੍ਰੀਤ ਸਿੰਘ ਅਲਾਣਾ ਪ੍ਰਧਾਨ ਐਸੀ ਵਿੰਗ,ਦਰਸਨ ਖਾਲਸਾ ਮੀਤ ਪ੍ਰਧਾਨ, ਰਣਧੀਰ ਸਿੰਘ ਮੰਡੋਲੀ ਮੀਤ ਪ੍ਰਧਾਨ, ਬਲਜਿੰਦਰ ਸਿੰਘ ਸੰਧੂ ਅਬਦੁਲਪੁਰ ਨੂੰ ਸੋਸਲ ਮੀਡੀਆ ਇੰਚਾਰਜ਼ ਨਿਯੁਕਤ ਕਿਤੇ ਗਏ ਹਨ। ਇਸ ਮੌਕੇ ਉਨ੍ਹਾਂ ਨੇ ਨਵਨੁਕਯਤ ਉਹਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੈਂਨੂੰ ਪੂਰਾ ਵਿਸ਼ਵਾਸ ਹੈ ਕਿ ਸਾਰੇ ਅਹੁਦੇਦਾਰ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਯਤਨ ਕਰਨਗੇ।ਇਸ ਮੌਕੇ ਗੁਰਪ੍ਰੀਤ ਸਿੰਘ ਸੰਧੂ ਨੇ ਪ੍ਰਧਾਨ ਰਛਪਾਲ ਸਿੰਘ ਜੋੜੇਮਾਜਰਾ ਦਾ ਅਤੇ ਬੀਕੇਯੂ ਮੁਖੀ ਗੁਰਨਾਮ ਸਿੰਘ ਚੜੂੰਨੀ ਦਾ ਉਸ ਨੂੰ ਹਲਕਾ ਘਨੋਰ ਦਾ ਮੁੱਖ ਸੇਵਾਦਾਰ ਬਣਾਉਣ ਤੇ ਧੰਨਵਾਦ ਕੀਤਾ ਅਤੇ ਇਸ ਵੱਡੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿਵਾਇਆ।ਇਸ ਮੋਕੇ ਉਹਨਾਂ ਨਾਲ ਬਲਜੀਤ ਸਿੰਘ ਭੋਗਲਾ,ਮਨਦੀਪ ਸਿੰਘ ਸੇਹਰੀ,ਅਮਰੀਕ ਸਿੰਘ,ਰਘਵੀਰ ਸਿੰਘ, ਮੰਗਾ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੰਘ,ਲਖਵੀਰ ਸਿੰਘ ਲੱਕੀ,ਜੋਗਾ ਸਿੰਘ ਖੜੋਲੀ, ਤੇ ਵੱਖ-ਵੱਖ ਪਿੰਡਾਂ ਦੇ ਵਾਸੀ ਮੌਜੂਦ ਰਹੇ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com