ਬੇਗਮਪੁਰਾ ਟਾਈਗਰ ਫੋਰਸ ਦੀ ਐਗਜ਼ੀਕਿਊਟਿਵ ਕਮੇਟੀ ਵੱਲੋਂ ਜਾਣਕਾਰੀ ਦਿੰਦੀਆ ਕਿਹਾ ਗਿਆ ਕਿ ਐਗਜ਼ੀਕਿਊਟਿਵ ਕਮੇਟੀ ਕੌਮੀ ਬਾਡੀ ਪੰਜਾਬ ਬਾਡੀ ਵੱਲੋਂ ਚੇਅਰਮੈਨ ਤਰਸੇਮ ਦੀਵਾਨਾ ਜੀ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਜੀ ਨੇ ਆਪਣਾ ਅਸਤੀਫ਼ਾ 14 ਜੁਲਾਈ 2022 ਨੂੰ ਦੇ ਦਿੱਤਾ ਸੀ। ਬੇਗਮਪੁਰਾ ਟਾਈਗਰ ਫੋਰਸ ਦੇ ਵਿਚ ਇੱਕ ਵਿਵਾਦ ਨੂੰ ਲੈ ਕੇ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫ਼ੇ ਤੋਂ ਤੁਰੰਤ ਤਿੰਨ ਜਾਂ ਚਾਰ ਘੰਟੇ ਬਾਅਦ ਹੀ ਉਨ੍ਹਾਂ ਨਾਲ ਉਨ੍ਹਾਂ ਦੇ ਘਰ ਜਾ ਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ ਪੰਜਾਬ ਪ੍ਰਧਾਨ ਤਾਰਾ ਚੰਦ ਅਤੇ ਸੀਨੀਅਰ ਦੋਆਬਾ ਵਾਈਸ ਪ੍ਰਧਾਨ ਦੇਵਰਾਜ ਜੀ ਨੇ ਜਾ ਕੇ ਉਨ੍ਹਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ। ਪਰ ਉਹ ਆਪਣੀ ਜ਼ਿੱਦ ਤੇ ਅੜੇ ਰਹੇ । ਇਸ ਮਸਲੇ ਨੂੰ ਸੁਲਝਾਉਣ ਲਈ 17 ਜੁਲਾਈ 2022 ਨੂੰ ਪਿੰਡ ਡਗਾਣਾ ਵਿਖੇ ਸਮੂਹ ਅਹੁਦੇਦਾਰਾਂ ਦੀ ਮੀਟਿੰਗ ਰੱਖੀ ਗਈ। ਜਿਸ ਵਿਚ ਤਰਸੇਮ ਦੀਵਾਨਾ ਜੀ ਨੂੰ ਵੀ ਫੋਨ ਕਰਕੇ ਸੱਦਿਆ ਗਿਆ । ਪਰ ਤਰਸੇਮ ਦੀਵਾਨਾ ਜੀ ਇਸ ਮੀਟਿੰਗ ਵਿੱਚ ਨਹੀਂ ਆਏ ਅਤੇ ਨਾਲ ਦੇ ਨਾਲ ਜ਼ਿਲ੍ਹਾ ਇੰਚਾਰਜ ਵੀਰਪਾਲ ਵੀ ਇਸ ਮੀਟਿੰਗ ਵਿਚ ਨਹੀਂ ਆਏ। ਉਨ੍ਹਾਂ ਨੇ ਬਿਮਾਰ ਹੋਣ ਬਾਰੇ ਫੋਨ ਕਰਕੇ ਦੱਸ ਦਿੱਤਾ ਸੀ। ਇਸ ਮੀਟਿੰਗ ਦੇ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਤਰਸੇਮ ਦੀਵਾਨਾ ਜੀ ਨੂੰ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਕਿ ਉਹ ਆਪਣੇ ਅਹੁਦੇ ਤੇ ਵਾਪਸ ਆ ਜਾਣ। ਪਰ ਅਗਲੇ ਹੀ ਦਿਨ ਜਾ ਕੇ ਬੀਰਪਾਲ ਨੇ ਕੁਝ ਕੁ ਬੰਦਿਆਂ ਦਾ ਇਕੱਠ ਇਹ ਕਹਿ ਕੇ ਕੀਤਾ ਕੀ ਮਨਜੀਤ ਦਾ ਮਸਲਾ ਹੈ ਉਸ ਸਬੰਧ ਵਿਚ ਮੀਟਿੰਗ ਕਰਨੀ ਹੈ। ਪਰ ਅਗਲੇ ਦਿਨ ਅਖ਼ਬਾਰ ਵਿਚ ਕੁਝ ਹੋਰ ਹੀ ਦੇਖਣ ਨੂੰ ਮਿਲਦਾ ਹੈ। ਜਿਸ ਬਾਰੇ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੂੰ ਪਤਾ ਵੀ ਨਹੀਂ ਸੀ। ਜੋ ਸਮਾਂ ਤਰਸੇਮ ਦੀਵਾਨਾ ਜੀ ਨੂੰ ਇੱਕ ਹਫ਼ਤੇ ਦਾ ਦਿੱਤਾ ਗਿਆ ਸੀ ਉਸ ਇਕ ਹਫ਼ਤੇ ਦੇ ਵਿੱਚ ਵੀ ਤਕਰੀਬਨ ਤਕਰੀਬਨ ਸਾਰੇ ਅਹੁਦੇਦਾਰਾਂ ਨੇ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਰ ਦੀਵਾਨਾ ਜੀ ਫਿਰ ਆਪਣੀ ਜ਼ਿੱਦ ਤੇ ਅੜੇ ਰਹੇ ਅਤੇ ਉਨ੍ਹਾਂ ਨੇ ਕਿਹਾ ਕਿ ਜੇਕਰ ਦੋਆਬਾ ਪ੍ਰਧਾਨ ਅਮਰਜੀਤ ਸੰਧੀ ਅਤੇ ਦੋਆਬਾ ਇੰਚਾਰਜ ਸੋਮਦੇਵ ਸੰਧੀ ਨੂੰ ਤੁਸੀਂ ਬੇਗਮਪੁਰਾ ਟਾਈਗਰ ਫੋਰਸ ਵਿੱਚੋਂ ਕੱਢੋਗੇ। ਤਾਂ ਮੈਂ ਦੁਆਰਾ ਚੇਅਰਮੈਨ ਅਹੁਦੇ ਤੇ ਆਵਾਂਗਾ। ਪਰ ਕੌਮੀ ਪ੍ਰਧਾਨ ਅਸ਼ੋਕ ਸੱਲਣ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਦਾ ਕਸੂਰ ਕੀ ਹੈ ? ਜੇਕਰ ਤੁਸੀਂ ਮੀਟਿੰਗ ਵਿਚ ਆ ਕੇ ਉਨ੍ਹਾਂ ਦਾ ਕਸੂਰ ਦੱਸੋਗੇ ਤੇ ਜ਼ਰੂਰ ਅਸੀਂ ਉਨ੍ਹਾਂ ਤੇ ਐਕਸ਼ਨ ਲਵਾਂਗੇ। ਪਰ ਦੀਵਾਨਾ ਜੀ ਨੇ ਸਾਫ਼ ਕਹਿ ਦਿੱਤਾ ਕਿ ਮੈਂ ਉਨ੍ਹਾਂ ਦੇ ਅੱਗੇ ਨਹੀਂ ਬੈਠਣਾ। ਫਿਰ 24 ਤਰੀਕ ਨੂੰ ਦੁਬਾਰਾ ਮੀਟਿੰਗ ਸ਼ੇਰਗੜ੍ਹ ਵਿਖੇ ਹੋਈ। ਜਿਸ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਤਰਸੇਮ ਦੀਵਾਨਾ ਜੀ ਦਾ ਅਸਤੀਫ਼ਾ ਐਗਜ਼ੀਕਿਊਟਿਵ ਕਮੇਟੀ ਕੌਮੀ ਬਾਡੀ ਪੰਜਾਬ ਬਾਡੀ ਦੋਆਬਾ ਬਾਡੀ ਅਤੇ ਜ਼ਿਲ੍ਹਾ ਬਾਡੀ ਦੀ ਸਹਿਮਤੀ ਨਾਲ ਮਨਜ਼ੂਰ ਕਰ ਲਿਆ ਗਿਆ । ਨਾਲ ਦੀ ਨਾਲ ਅਨੁਸ਼ਾਸਨਹੀਣਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਸਕੱਤਰ ਹੰਸਰਾਜ ਇਸਲਾਮਾਬਾਦ ਨੂੰ ਵੀ ਇਸ ਮੀਟਿੰਗ ਦੇ ਵਿੱਚ ਨਾ ਆਉਣ ਤੇ ਬੇਗਮਪੁਰਾ ਟਾਈਗਰ ਫੋਰਸ ਦੀ ਜ਼ਿਲ੍ਹਾ ਬਾਡੀ ਤੋ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ ਵੱਲੋਂ ਸੇਵਾਮੁਕਤ ਕਰ ਦਿੱਤਾ ਗਿਆ। ਪੱਤਰਕਾਰਾਂ ਨੂੰ ਵੀ ਇਸ ਵਿਚ ਬੇਨਤੀ ਕੀਤੀ ਗਈ ਕਿ ਬੇਗਮਪੁਰਾ ਟਾਈਗਰ ਫੋਰਸ ਦੀ ਈਮੇਲ ਆਈਡੀ ਅਤੇ ਲੈਟਰਪੈਡ ਤੋ ਹੀ ਜੋ ਖ਼ਬਰਾਂ ਆਉਂਦੀਆਂ ਹਨ। ਉਨ੍ਹਾਂ ਨੂੰ ਹੀ ਅਖ਼ਬਾਰਾਂ ਵਿਚ ਲਗਾਇਆ ਜਾਵੇ। ਪਰ ਅੱਜ ਦੇਖਣ ਵਿੱਚ ਇਹ ਆਇਆ ਹੈ ਕਿ ਜ਼ਿਲ੍ਹਾ ਇੰਚਾਰਜ ਵੀਰਪਾਲ ਠਰੋਲੀ ਵੱਲੋਂ ਕੌਮੀ ਬਾਡੀ ਪੰਜਾਬ ਬਾਡੀ ਦੁਆਬਾ ਬਾਡੀ ਨੂੰ ਦੱਸੇ ਬਗੈਰ ਹੀ ਖਬਰ ਲਗਾ ਦਿੱਤੀ ਗਈ। ਬੇਗਮਪੁਰਾ ਟਾਈਗਰ ਫੋਰਸ ਵਿੱਚ ਬੀਰਪਾਲ ਵੱਲੋਂ ਅਨੁਸ਼ਾਸਨਹੀਣਤਾ ਨੂੰ ਦੇਖਦੇ ਹੋਏ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਅਤੇ ਕੌਮੀ ਪ੍ਰਧਾਨ ਅਸ਼ੋਕ ਸੱਲਣ ਵੱਲੋਂ ਵੀਰਪਾਲ ਨੂੰ ਵੀ ਜ਼ਿਲ੍ਹਾ ਇੰਚਾਰਜ ਦੇ ਅਹੁਦੇ ਤੋਂ ਸੇਵਾਮੁਕਤ ਕਰ ਦਿੱਤਾ ਗਿਆ ਹੈ। ਇਸ ਮੌਕੇ ਕੌਮੀ ਵਾਈਸ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ, ਪੰਜਾਬ ਪ੍ਰਧਾਨ ਤਾਰਾ ਚੰਦ, ਦੋਆਬਾ ਇੰਚਾਰਜ ਸੋਮਦੇਵ ਸੰਧੀ, ਦੋਆਬਾ ਪ੍ਰਧਾਨ ਅਮਰਜੀਤ ਸੰਧੀ, ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ, ਜ਼ਿਲਾ ਵਾਈਸ ਪ੍ਰਧਾਨ ਇੰਦਰ ਡਗਾਣਾ, ਜ਼ਿਲ੍ਹਾ ਸਕੱਤਰ ਈਸ਼ ਕੁਮਾਰ ਸ਼ੇਰਗੜ੍ਹ, ਜ਼ਿਲ੍ਹਾ ਸਕੱਤਰ ਉਂਕਾਰ ਬਜਰਾਵਰ, ਜ਼ਿਲ੍ਹਾ ਸਕੱਤਰ ਬਿੱਟਾ ਬਸੀ, ਹਲਕਾ ਚੱਬੇਵਾਲ ਪ੍ਰਧਾਨ ਜਿੰਮੀ, ਜਨਰਲ ਸਕੱਤਰ ਰਾਹੁਲ ਅਤੇ ਹੋਰ ਵੀ ਸਾਥੀ ਮੌਜੂਦ ਸਨ।