ਬਾਬਾ ਸਾਹਿਬ ਅੰਬੇਡਕਰ ਜੀ ਦੇ 66 ਵੇ ਪਰੀਨਿਰਵਾਣ ਦਿਵਸ ਮੌਕੇ ਜੈ ਭੀਮ ਮੰਚ ਨੇ ਕਲੈਂਡਰ ਕੀਤਾ ਰਿਲੀਜ਼

Date: 08 December 2022
RAJESH DEHRA, RAJPURA
ਰਾਜਪੁਰਾ,8 ਦਸੰਬਰ ( ਰਾਜੇਸ਼ ਡਾਹਰਾ)

ਬਾਬਾ ਸਾਹਿਬ ਅੰਬੇਡਕਰ ਜੀ ਦੇ 66 ਵੇ ਪਰੀਨਿਰਵਾਣ ਦਿਵਸ ਮੌਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਦੀ ਅਗਵਾਈ ਹੇਠ ਕੌਮੀ ਸਪੁੱਤ ਰਾਜ ਕੁਮਾਰ ਅਤਿਕਾਏ ਜੀ ਦੀ ਪਹਿਲੀ ਬਰਸੀ ਨੂੰ ਸਮਰਪਿਤ 2023 ਕੈਲੰਡਰ ਰਿਲੀਜ਼ ਕੀਤਾ ਗਿਆ| ਇਸ ਕੈਲੰਡਰ ਦੀ ਵਿਸ਼ੇਸ਼ਤਾ ਸੁੱਖੀ ਜੀ ਵੱਲੋਂ ਇਹ ਦੱਸੀ ਗਈ ਕਿ ਭਾਰਤ ਵਿੱਚ ਕੋਈ ਵੀ ਸੰਗਠਨ ਜਾਂ ਸੰਸਥਾ ਹੈ ਇਹੋ ਜਿਹਾ ਕਲੰਡਰ ਨਹੀਂ ਬਣਾਉਂਦੀਆਂ,ਜਿਸ ਵਿੱਚ ਉਨ੍ਹਾਂ ਦੇ ਸਮਾਜ ਦੇ ਯੋਧਿਆ ਜਾਂ ਸਮਾਜ ਵਿਸ਼ੇਸ਼ ਤੌਰ ਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਜੀ ਦੁਆਰਾ ਕੀਤੇ ਗਏ ਸੰਘਰਸ਼ ਦਾ ਕੋਈ ਉਲੇਖ ਹੋਵੇ।ਇਸ ਲਈ ਜੈ ਭੀਮ ਕੈਲੰਡਰ ਦੀ ਵਿਸ਼ੇਸ਼ਤਾ ਦਾ ਮਹੱਤਵ ਹੋਰ ਵਧ ਜਾਂਦਾ। ਸੁਖਜਿੰਦਰ ਸੁੱਖੀ ਨੇ ਕੌਮੀ ਸਪੁੱਤ ਵਿਰੇਸ਼ ਰਾਜ ਕੁਮਾਰ ਅਤਿਕਾਏ ਸਾਹਿਬ ਜੀ ਦੀ ਵੀ ਪ੍ਰਾਪਤੀਆਂ ਬਾਰੇ ਆਪਣੇ ਵਿਚਾਰ ਦਿੱਤੇ, ਉਨ੍ਹਾਂ ਦੱਸਿਆ ਕਿ ਅਤਿਕਾਏ ਸਾਹਿਬ ਨੇ ਸਾਡੇ ਸਮਾਜ ਦੀ ਹਰ ਲੜਾਈ ਜੋਰ ਸ਼ੋਰ ਤੇ ਸੱਚੇ ਸਿਪਾਹੀ ਵਜੋਂ ਲੜੀ ਹੈ।ਉਹਨਾਂ ਦੇ ਇਹ ਪਰਿਆਸਾ ਕਾਰਨ ਹੀ ਕੌਮ ਨੇ ਉਨਾਂ ਨੂੰ ਕੌਮੀ ਸਪੁੱਤ ਦਾ ਦਰਜਾ ਵੀ ਦਿੱਤਾ ਹੈ। ਜੈ ਭੀਮ ਕਲੰਡਰ M.L.A.ਰਾਜਪੁਰਾ ਸ੍ਰੀ ਨੀਨਾ ਮਿੱਤਲ, ਯੋਗੇਸ਼ ਕੱਕੜ , ਵੀਰ ਆਨੰਦ ਰਾਕਸ਼ਸ਼ ,ਸੀਤਲ ਅਦਿਵੰਨਸ਼ੀ ਅਤੇ ਦੀਪ ਦਸ਼ਾਨੰਦ ਵੱਲੋ ਲਾੱਚ ਕੀਤਾ ਗਿਆ। ਇਸ ਮੌਕੇ ਜਸਬੀਰ ਨਾਹਰ,ਬਿੱਟੂ ਅਟਵਾਲ,ਰਵੀ ਆਦੇਵੰਸ਼ੀ ,ਸਤੀਸ਼ ਮੱਟੂ,ਦੀਪਕ ਮੱਟੂ,ਕਮਲ ਮੱਟੂ, ਸੰਤੋਖ ਸਿੰਘ,ਸੁਰੇਸ਼ ਬੀਰ, ਕਮਲ ਭੋਗਲਾ,ਸ਼ਕੁੰਤਲਾ ਬਾਜਵਾ,ਦਰਸ਼ਨ ਬਨਵਾੜੀ,ਗਾਇਕ ਭੁਪਿੰਦਰ ਸਿੰਘ, ਮਨਦੀਪ ਸਿੰਘ ਮੌਜੂਦ ਸਨ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com