ਜਨਮ ਦਿਨ ਦੇ ਮੌਕੇ ਕੀਤਾ ਸਭ ਤੋਂ ਵੱਡਾ ਦਾਨ ਖੂਨਦਾਨ

Date: 01 May 2023
RAJESH DEHRA, RAJPURA
ਰਾਜਪੁਰਾ 1 ਮਈ (ਰਾਜੇਸ਼ ਡਾਹਰਾ)

ਅੱਜ਼ ਰਾਜਪੁਰਾ ਦੇ ਪੱਤਰਕਾਰ ਦਰਸਨ ਖਾਨ ਨੇ ਆਪਣੇ ਜ਼ਨਮ ਦਿਨ ਤੇ ਰਾਜ਼ਪੂਰਾ ਦੇ ਗੁਰਦਵਾਰਾ ਜ਼ੋਤੀ ਸਰੂਪ ਫ਼ੋਕਲ ਪੁਆਇਟ ਵਿਚ ਖੁਨਦਾਨ ਕੈਪ ਲਗਵਾ ਕੇ ਆਪਣਾ ਜਨਮ ਦਿਨ ਮਨਾਇਆ।ਜ਼ਿਸ ਵਿਚ ਰਾਜ਼ਪੂਰਾ ਦੇ ਸਰਕਾਰੀ ਹਸਪਤਾਲ ਦੀ ਟੀਮ ਨੇ ਪਹੁਚ ਕੇ 46 ਖੂਨ ਦੇ ਯੂਨਟ ਪ੍ਪਤ ਕੀਤੇ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਐਸ ਪੀ ਕਰਾਇਮ ਬਰਾਚ ਪਟਿਆਲਾ ਚੰਦ ਸਿੰਘ ਨੇ ਸ਼ਿਰਕਤ ਕੀਤੀ ਅਤੇ ਖੂਨਦਾਨੀਆਂ ਦੀ ਹੋਸਲਾ ਅਫਜਾਈ ਕੀਤੀ।ਇਸ ਮੌਕੇ ਗਲਬਾਤ ਕਰਦਿਆ ਪੱਤਰਕਾਰ ਦਰਸ਼ਨ ਖਾਨ ਨੇ ਦੱਸਿਆ ਕਿ ਇਹ ਖੂਨ ਦਾਨ ਮੈ ਆਪਣਾ ਜ਼ਨਮ ਨੂੰ ਮੁਖ ਰਖਦਿਆ ਕੀਤਾ ਗਿਆ ਹੈ ਇਸ ਦਾ ਉਪਰਾਾਲਾ ਮੇਰੇ ਸ਼ਹਜ਼ੋਗੀ ਰਾਜ਼ਨ ਨਾਲ ਮਿਲ ਕੇ ਕਰਵਾਇਆ ਗਿਆ ਹੈ ਓਥੇ ਹੀ ਦਰਸਨ ਜ਼ੀ ਨੇ ਦੱਸਿਆ ਕੀ ਲੋਕ ਆਪਣੇ ਜ਼ਨਮ ਦਿਨ ਤੇ ਲੋੜ ਤੋ ਵੱਧ ਖਰਚ ਕਰ ਕੇ ਆਪਣਾ ਜਨਮ ਦਿਨ ਮਨਾਉਦੇ ਹਨ ਪਰ ਸਾਨੂੰ ਆਪਣਾ ਜ਼ਨਮ ਦਿਨ ਲੋਕਾ ਦੀ ਮਦਦ ਕਰ ਕੇ ਓਸ ਦਿਨ ਨੂੰ ਖਾਸ ਤੋਰ ਤੇ ਮਨਾਉਣਾ ਚਾਹੀਦਾ ਹੈ ਅਤੇ ਕਿਹਾ ਕੀ ਸ਼ਭ ਤੋ ਵੱਡਾ ਦਾਨ ਖੂਨ ਦਾਨ ਹੁਦਾ ਹੈ ਜ਼ਿਸ ਨਾਲ ਕਿਸੇ ਲੋੜ ਮੰਦ ਦੀ ਮਦਦ ਹੋ ਸਕਦੀ ਹੈ ਇਹ ਸਾਨੂੰ ਆਪਣੀ ਜ਼ਿਦਗੀ ਦੇ ਵਿਚ ਜ਼ਰੂਰ ਕਰਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਮੇਰੀ ਬਲੱਡ ਬੈੰਕ ਵਿਚ ਗੱਲ ਹੋਈ ਸੀ ਕਿ ਉਥੇ ਬਲੱਡ ਦੀ ਲੋੜ ਹਮੇਸ਼ਾ ਹੁੰਦੀ ਰਹਿੰਦੀ ਹੈ ਅਤੇ ਜਿਨ੍ਹਾਂ ਹੋ ਸਕੇ ਸਾਨੂ ਸਮੇਂ ਸਮੇਂ ਤੇ ਆਪਣਾ ਬਲੱਡ ਡੋਨੇਟ ਕਰਨਾ ਚਾਹੀਦਾ ਹੈ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com