ਕੇਂਦਰੀ ਏਜੰਸੀਆਂ ਦੇ ਏਜੰਟ ਗੁਰਪਤਵੰਤ ਖਿਲਾਫ ਸਜਾ ਖੁਦ ਤਹਿ ਕਰੇਗਾ ਅੰਬੇਡਕਰੀ ਦਲਿਤ ਸਮਾਜ - ਜਸਵੀਰ ਸਿੰਘ ਗੜ੍ਹੀ

ਕੇਂਦਰੀ ਏਜੰਸੀਆਂ ਦੇ ਏਜੰਟ ਗੁਰਪਤਵੰਤ ਖਿਲਾਫ ਸਜਾ ਖੁਦ ਤਹਿ ਕਰੇਗਾ ਅੰਬੇਡਕਰੀ ਦਲਿਤ ਸਮਾਜ - ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ 31ਮਾਰਚ - ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਅੱਤਵਾਦ ਸਮਰਥਕ ਕਨੇਡਾ ਬੈਠਾ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਕੇਂਦਰੀ ਏਜੰਸੀਆਂ ਦਾ ਦੱਲ਼ਾ ਹੈ ਅਤੇ ਭਾਰਤ ਦੇਸ਼ ਦਾ ਹੀ ਦੁਸ਼ਮਣ ਨਹੀਂ ਸਗੋਂ ਦਲਿਤ ਸਮਾਜ ਦੀਆਂ ਭਾਵਨਾਵਾਂ ਦਾ ਵੀ ਦੁਸ਼ਮਣ ਨੰਬਰ ਇੱਕ ਹੈ। ਅੱਜ ਫਿਲੌਰ ਵਿਖੇ ਬਾਬਾ ਸਾਹਿਬ ਅੰਬੇਡਕਰ ਦੇ ਬੁੱਤ ਨਾਲ ਹੋਈ ਛੇੜਖਾਨੀ ਤੋਂ ਬਾਅਦ ਦਿੱਤੇ ਭੜਕਾਊ ਭਾਸ਼ਣ ਤੇ ਸਖ਼ਤ ਟਿੱਪਣੀ ਕਰਦਿਆਂ ਸ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਹੈ ਕਿ ਸਿੱਖ ਧਰਮ ਦੀਆਂ ਸਿੱਖਿਆਵਾਂ ਦੀ ਆੜ ਵਿੱਚ ਦਲਿਤ ਸਮਾਜ ਦੀਆਂ ਭਾਵਨਾਵਾਂ ਨਾਲ ਖਾਲਿਸਤਾਨੀ ਅੱਤਵਾਦੀਆਂ ਵਲੋਂ ਖਿਲਵਾੜ ਕਰਨਾ ਦਲਿਤ ਸਮਾਜ ਬਰਦਾਸਤ ਨਹੀਂ ਕਰੇਗਾ। ਅਜਿਹੇ ਖਾਲਿਸਤਾਨੀ ਅੱਤਵਾਦੀ ਪਿਛਲੇ 45ਸਾਲਾਂ ਤੋਂ ਬਾਬਾ ਸਾਹਿਬ ਅੰਬੇਡਕਰ ਅਤੇ ਭਾਰਤੀ ਸੰਵਿਧਾਨ ਖਿਲਾਫ਼ ਪੁੱਠੇ ਸਿੱਧੇ ਬਿਆਨ ਦੇਕੇ ਹਮੇਸ਼ਾ ਦਲਿਤ ਸਮਾਜ ਦੀਆਂ ਭਾਵਨਾਵਾਂ ਨੂੰ ਕੁਚਲ ਰਹੇ ਹਨ। ਕੇਂਦਰੀ ਏਜੰਸੀਆਂ ਅਜਿਹੇ ਦੇਸ਼ ਵਿਰੋਧੀ ਅਨਸਰਾਂ ਦੀਆਂ ਗਲਤ ਹਰਕਤਾਂ ਨੂੰ ਬੜ੍ਹਾਵਾ ਦੇਕੇ ਦੇਸ਼ ਵਿਚ ਦਲਿਤ ਸਮਾਜ ਨੂੰ ਅਲੱਗ-ਥਲੱਗ ਕਰਕੇ ਮਨੁਸਿੰਮ੍ਰਿਤੀ ਥੋਪਣਾ ਚਾਹੁੰਦੀਆਂ ਹਨ, ਜੋਕਿ ਦੇਸ਼ ਦਾ ਅੰਬੇਡਕਰੀ ਸਮਾਜ ਅਜਿਹਾ ਕਦੀ ਵੀ ਹੋਣ ਨਹੀਂ ਦੇਵੇਗਾ। ਕੇਂਦਰੀ ਏਜੰਸੀਆਂ ਅਜਿਹੀਆਂ ਵੰਡ ਪਾਊ ਸ਼ਕਤੀਆਂ ਨੂੰ ਠੱਲ੍ਹ ਹੀ ਨਾ ਪਾਉਣ, ਸਗੋਂ ਅਜਿਹੀਆਂ ਦੇਸ਼ ਵਿਰੋਧੀ ਤੇ ਦਲਿਤ ਵਿਰੋਧੀ ਅਨਸਰਾਂ ਨੂੰ ਵਿਦੇਸ਼ ਦੀਆਂ ਧਰਤੀਆਂ ਤੇ ਹੀ ਐਲਿਮਿਨੇਟ (ਖਾਤਮਾ) ਕਰਨ, ਤਾਂਕਿ ਦੇਸ਼ ਭਗਤ ਦਲਿਤ ਸਮਾਜ ਦੇ ਸੀਨੇ ਠੰਡ ਪੈ ਸਕੇ। ਸ ਗੜੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਗੁਰਪਤਵੰਤ ਪੰਨੂ! ਤੂੰ ਕਨੇਡਾ ਅਮਰੀਕਾ ਦੀ ਧਰਤੀ ਤੇ 14ਅਪ੍ਰੈਲ ਤੱਕ ਰੋਜ਼ ਖੁੱਲਾ ਘੁਮਕੇ ਦਿਖਾ, ਦਲਿਤ ਸਮਾਜ ਦਸੇਗਾ ਕਿ ਕਿਸਦਾ ਬੁੱਤ ਧਰਤੀ ਤੇ ਖੜਾ ਰਹਿੰਦਾ ਹੈ, ਕਿਸਦਾ ਖਤਮ। ਖਾਲਿਸਤਾਨੀ ਵਿਚਾਰਧਾਰਾ ਨਾਲ ਦਲਿਤ ਸਮਾਜ ਦੀ ਨਾ ਦੁਸ਼ਮਣੀ ਹੈ ਨਾ ਦੋਸਤੀ। ਖਾਲਿਸਤਾਨੀ ਵਿਚਾਰਧਾਰਾ ਦਾ ਦਲਿਤ ਸਮਾਜ ਨਾ ਸਮਰਥਣ ਕਰਦਾ ਹੈ ਨਾ ਖੰਡਨ। ਇਹ ਦੇਖਣਾ ਹਕੂਮਤਾਂ ਦਾ ਕੰਮ ਹੈ, ਕਿ ਕਿਹੜੀ ਵਿਚਾਰਧਾਰਾ ਦੇਸ਼ ਵਿਚ ਪਨਪਣ ਦੇਣੀ ਹੈ ਕਿਹੜੀ ਨਹੀਂ। ਜਦੋਂ ਦਲਿਤ ਸਮਾਜ ਸੱਤਾ ਤੇ ਕਾਬਜ ਹੋਵੇਗਾ ਉਦੋਂ ਦਲਿਤ ਸਮਾਜ ਫੈਸਲਾ ਕਰੇਗਾ ਕਿ ਅਸੀਂ ਕਿਸ ਵਿਚਾਰਧਾਰਾ ਤੇ ਕੀ ਫੈਸਲਾਂ ਲੈਣਾ ਹੈ। ਅਸੀ ਭਾਰਤ ਦੇਸ਼ ਦੇ ਨਿਵਾਸੀ ਹੈ, ਤੇ ਕਿਸੀ ਵੀ ਦੇਸ਼ ਤੋੜਨ ਵਾਲੀ ਸ਼ਕਤੀ ਦਾ, ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦਾ ਵਿਰੋਧ ਕਰਨ ਵਾਲੇ ਦਾ ਮੂੰਹ ਤੋੜ ਜਵਾਬ ਦੇਵਾਂਗੇ। ਓਹ ਚਾਹੇ ਪੰਨੂ ਹੋਵੇ, ਚਾਹੇ ਪੰਨੂ ਦੀ ਵਿਚਾਰਧਾਰਾ ਦੇ ਹੋਰ ਲੋਕ। ਕੇਂਦਰ ਸਰਕਾਰ ਨੂੰ ਸਮੂਹ ਅਨੁਸੂਚਿਤ ਜਾਤੀਆਂ ਵਲੋਂ ਹੀ ਨਹੀਂ ਸਮੁੱਚੇ ਦੇਸ਼ ਵਲੋ ਅਪੀਲ ਹੈ ਕਿ ਅਜਿਹੇ ਅਨਸਰਾਂ ਨੂੰ ਸਰਕਾਰ ਕਨੇਡਾ ਦੀ ਧਰਤੀ ਤੇ ਹੀ ਖਤਮ ਕਰੇ, ਨਹੀਂ ਤਾਂ ਕਨੇਡਾ ਅਮਰੀਕਾ ਦਾ ਅਣਖੀ ਅੰਬੇਡਕਰੀ ਸਮਾਜ ਚੁੱਪ ਨਹੀਂ ਬੈਠੇਗਾ।


Posted By: DAVINDER KUMAR