ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਠਵੀਂ ਦਾ ਨਤੀਜਾ ਸ਼ਾਨਦਾਰ ਰਿਹਾ
- ਪੰਜਾਬ
- 05 Apr,2025

5 ਅ੍ਪ੍ਰੈਲ ਦੋਰਾਹਾ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨ ਅੱਠਵੀਂ ਸ਼੍ਰੇਣੀ ਮਾਰਚ 2025 ਦੇ ਨਤੀਜਿਆਂ ਚ ਸ਼ਕਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਜਤਿੰਦਰ ਸ਼ਰਮਾ ਤੇ ਵਾਇਸ ਪ੍ਰਿੰਸੀਪਲ ਨੀਰੂ ਸ਼ਰਮਾ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਜਿਨਾਂ ਚ ਜੋਤੀ ਪੁੱਤਰੀ ਰਾਕੇਸ਼ ਕੁਮਾਰ ਨੇ 600 ਵਿੱਚੋ 510 ਅੰਕ ਲੈ ਕੇ ਪਹਿਲਾਂ ਸਥਾਨ ਗਾਯਰੀਤਰੀ ਪੁੱਤਰੀ ਪਿੰਦੂ ਨੇ 600 ਚੋਂ 507 ਅੰਕ ਲੈ ਕੇ ਦੂਸਰਾ ਸਥਾਨ ਜਦ ਕਿ ਗੈਵਨ ਟਿਵਾਣਾ ਪੁੱਤਰ ਗੁਰੂ ਸੇਰ ਟਿਵਾਣਾ ਨੇ 600 ਵਿੱਚੋ 504 ਅੰਕ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ । ਵਿਦਿਆਰਥੀਆਂ ਦੀ ਪੜ੍ਹਾਈ ਪੱਖੋਂ ਇਸ ਸ਼ਾਨਦਾਰ ਕਾਰਗੁਜ਼ਾਰੀ ਦੇ ਸਕੂਲ ਪ੍ਰਿੰਸੀਪਲ ਜਤਿੰਦਰ ਸ਼ਰਮਾ ਤੇ ਵਾਈਸ ਪਿ੍ਸੀਪਲ ਨੀਰਜ ਸਰਮਾ, ਸ਼ਰਮਾ ਸੁਮਨ ਨੇ ਸਮੂਹ ਸਟਾਫ, ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਉਨਾਂ ਦੱਸਿਆ ਕਿ ਕਲਾਸ ਦੇ ਬਾਕੀ ਵਿਦਿਆਰਥੀਅਆਂ ਨੇ 60 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ ਇਸ ਸਮੇਂ ਸਕੂਲ ਚ ਕਲਾਸ ਦੇ ਸਾਰੇ ਵਿਦਿਆਰਥੀਆਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਇਸ ਮੌਕੇ ਰਜੀਵ ਵੈਦ,ਸੁਖਪਾਲ ਸਿੰਘ, ਇੰਦਰਪਾਲ ਕੌਰ,ਸੀਮਾ ਰਾਣੀ,ਨੇਹਾ ਸੂਦ, ਕਮਲੇਸ਼ ਸ਼ਰਮਾ ਆਦਿ ਹਾਜਰ ਸਨ
Posted By:

Leave a Reply