ਕਵਿਤਾ - ਚਾਪਲੂਸ ਤੋਂ ਬਚਕੇ
- ਰਚਨਾ,ਕਹਾਣੀ,ਲੇਖ
- 18 Apr,2025

*ਦੂਜਿਆਂ ਨੂੰ ਜੋ ਢਾਲ ਬਣਾ ਕੇ
ਮਤਲਬ ਆਪਣਾ ਕੱਢਦੇ ਨੇ ,
ਐਸੇ ਲੋਕਾਂ ਤੋਂ ਬਚਕੇ ਰਹਿਣਾ
ਖਾਰ ਦਿਲਾਂ ਚ ਰੱਖਦੇ ਨੇ l
*ਚਾਪਲੂਸੀ ਕਰਨਾ ਕੰਮ ਇਨ੍ਹਾਂ ਦਾ ,ਗੱਲਾਂ ਮਿੱਠੀਆ ਕਰਦੇ ਨੇ lਆਪਣਾ ਕਹਿਕੇ ਜੋ ਦੇਣ ਦਿਲਾਸੇ,
ਵਾਰ ਪਿੱਠ ਤੇ ਕਰਦੇ ਨੇ l
ਐਸੇ ਲੋਕਾਂ ਤੋਂ ਬਚਕੇ ਰਹਿਣਾ ਖ਼ਾਰ ਦਿਲਾਂ ਚ ਰੱਖਦੇ ਨੇ l
*ਤੇਰੇ ਮੂੰਹ ਤੇ ਤੇਰੇ ਹੋ ਜਾਣ
ਮੇਰੇ ਮੂੰਹ ਤੇ ਮੇਰੇ ਨੇ l
ਮੂੰਹ ਦੇ ਮਿੱਠੜੇ ,ਦਿਲ ਦੇ ਕੌੜੇ
ਨਾ ਇਹ ਤੇਰੇ ਨੇ ਨਾ ਇਹ ਮੇਰੇ ਨੇ ,
ਮਹਿਫ਼ਲਾਂ ਜੋੜ -ਜੋੜ ਥਾਂ -ਥਾਂ ਬੈਠਣ ,
ਨਿੱਤ ਨਵਾਂ ਕਾਰਾ ਕੋਈ ਕਰਦੇ ਨੇ ,
ਐਸੇ ਲੋਕਾਂ ਤੋਂ ਬਚਕੇ ਰਹਿਣਾ ਖ਼ਾਰ ਦਿਲਾਂ ਚ ਰੱਖਦੇ ਨੇ l
*ਆਪਣੇ ਆਪ ਨੂੰ ਦੱਸਣ ਸਿਆਣੇ ,
ਠੱਗੀਆਂ ਠੋਰੀਆਂ ਕਰਦੇ ਨੇ l
ਮਤਲਬ ਲਈ ਇਹ ਕਰਨ ਦੋਸਤੀ , ਲੋੜ ਪੈਣ ਤੇ ਨਾ ਖੜ੍ਹਦੇ
ਨੇ l
ਐਸੇ ਲੋਕਾਂ ਤੋਂ ਬਚਕੇ ਰਹਿਣਾ
ਖ਼ਾਰ ਦਿਲਾਂ ਚ ਰੱਖਦੇ ਨੇ l
*ਕੁਰਸੀ ਨੂੰ ਇਹ ਕਰਨ ਸਲਾਮਾ
ਅਕਲ ਨੂੰ ਛਿੱਕੇ ਟੰਗਦੇ ਨੇ l
ਪੈਸੇ ਲਈ ਇਹ ਰਹਿਣ ਵਿਕਾਊ
ਜ਼ਮੀਰ ਵੀ ਗਹਿਣੇ ਧਰਦੇ ਨੇ l
ਦੂਜਿਆਂ ਦੇ ਹੱਕ ਨੇ ਖਾਂਦੇ
ਹੱਡ ਤੋੜ ਮਿਹਨਤ ਨਾਂਹ ਕਰਦੇ ਨੇ l
ਮੂੰਹ ਤੇ ਮਿੱਠੀਆਂ-ਮਿੱਠੀਆਂ ਮਾਰਦੇ ,ਪਿੱਠ ਤੇ ਵਾਰਾਂ ਕਰਦੇ ਨੇ
l
ਐਸੇ ਲੋਕਾਂ ਤੋਂ ਬਚਕੇ ਰਹਿਣਾ ,
ਖ਼ਾਰ ਦਿਲਾਂ ਚ ਰੱਖਦੇ ਨੇ l
ਚਾਪਲੂਸਾਂ ਤੋਂ ਬਚਕੇ ਰਹਿਣਾ ,
ਖ਼ਾਰ ਦਿਲਾਂ ਚ ਰੱਖਦੇ ਨੇ l
ਕਲਮਕਾਰ :- ਰਾਜਿੰਦਰ ਕੌਰ ਢਿੱਲੋਂ (ਜਲੰਧਰ )
Posted By:

Leave a Reply