sky feather IELTS ਸੈੰਟਰ ਬਠਿੰਡਾ ਵੱਲੋਂ ਪੰਜਾਬੀ ਉਲੰਪਿਆਡ ਲਈ 50 ਬੱਚਿਆਂ ਦੀ ਮੁਫ਼ਤ ਰਜਿਸਟ੍ਰੇਸ਼ਨ ਅਤੇ ਕੋਚਿੰਗ

Date: 09 November 2023
TARSEM SINGH BUTTER, BATHINDA
ਬਠਿੰਡਾ ,9 ਨਵੰਬਰ (ਬੁੱਟਰ )

ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਪੰਜਾਬੀ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪਿਆਡ 2023 ਲਈ sky feather ਆਇਲਟਸ ਸੈੰਟਰ ਪਾਵਰ ਹਾਊਸ ਰੋਡ ਬਠਿੰਡਾ ਵੱਲੋਂ ਲੈਕਚਰਾਰ ਤਰਸੇਮ ਸਿੰਘ ਬੁੱਟਰ ਦੀ ਪ੍ਰੇਰਨਾ ਨਾਲ਼ 50 ਬੱਚਿਆਂ ਦੀ ਰਜਿਸਟ੍ਰੇਸ਼ਨ ਅਤੇ ਕੋਚਿੰਗ ਮੁਫ਼ਤ ਵਿੱਚ ਕਰਵਾਏ ਦਿੱਤੇ ਜਾਣ ਦਾ ਸ਼ਲਾਘਾਯੋਗ ਉਪਰਾਲਾ ਕੀਤਾ ਹੈ।ਅਦਾਰੇ ਦੇ ਮਾਲਕ ਕੁਲਵਿੰਦਰ ਸਿੰਘ ਵੜੈਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਵਿਸ਼ਵ ਦੇ 13 ਤੋਂ 17 ਸਾਲ ਦੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ਼ ਜੋੜਨ ,ਪੰਜਾਬੀ ਬੋਲੀ ਅਤੇ ਪੰਜਾਬੀਅਤ ਦੇ ਆਲਮੀ ਪੱਧਰ 'ਤੇ ਪਸਾਰ ਲਈ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪਿਆਡ ਇੱਕ ਨਿਵੇਕਲਾ ਅਤੇ ਸ਼ਲਾਘਾਯੋਗ ਉਪਰਾਲਾ ਹੈ ।ਇਸ ਪਹਿਲਕਦਮੀ ਨਾਲ਼ ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਦਾ ਅੰਤਰਰਾਸ਼ਟਰੀ ਪੱਧਰ 'ਤੇ ਹੋਰ ਵੀ ਮਾਣ -ਸਨਮਾਨ ਵਧੇਗਾ।

ਉਹਨਾਂ ਕਿਹਾ ਕਿ ਸਕਾਈ ਫੇਦਰ ਅਦਾਰੇ ਨੂੰ ਅੰਤਰਰਾਸ਼ਟਰੀ ਪੰਜਾਬੀ ਬੋਲੀ ਉਲੰਪਿਆਡ 'ਚ ਆਪਣਾ ਯੋਗਦਾਨ ਪਾ ਕੇ ਅਥਾਹ ਮਾਣ ਮਹਿਸੂਸ ਹੋ ਰਿਹਾ ਹੈ।

ਕੁਲਵਿੰਦਰ ਸਿੰਘ ਵੜੈਚ ਨੇ ਇਸ ਵਿਲੱਖਣ ਉਪਰਾਲੇ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ: ਸਤਬੀਰ ਬੇਦੀ(I.A.S.Retd.)ਸਕੱਤਰ ਅਵੀਕੇਸ਼ ਗੁਪਤਾ(PCS) ਅਤੇ ਸਮੁੱਚੀ ਮੈਨੇਜਮੈੰਟ ਦਾ ਦਿਲੀ ਧੰਨਵਾਦ ਕਰਦਿਆਂ ਵੱਧ ਤੋਂ ਵੱਧ ਪੰਜਾਬੀਆਂ ਨੂੰ ਇਸ ਯਾਦਗਾਰੀ ਉਲੰਪਿਆਡ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਅਪੀਲ ਕੀਤੀ।

Latest News

Website Development Comapny in Ludhiana

Contact for Website Development, Online Shopping Portal, News Portal, Dynamic Website

Mobile: 9814790299

Get Your Domain Name

Domain Name, Email Hosting, VPS, SSL Certificate

Visit: www.arashinfo.com