22 October 2020 ਦੀਆਂ ਖ਼ਬਰਾਂ

2 published stories
ਬਿਹਾਰ ਚੋਣਾਂ ਲਈ ਭਾਜਪਾ ਵਲੋਂ 'ਸੰਕਲਪ ਪੱਤਰ' ਜਾਰੀ

ਬਿਹਾਰ ਚੋਣਾਂ ਲਈ ਭਾਜਪਾ ਵਲੋਂ 'ਸੰਕਲਪ ਪੱਤਰ' ਜਾਰੀ

Oct 22, 2020 04:30 AM (Asia/Kolkata)

ਪਟਨਾ, ਆਗਾਮੀ ਬਿਹਾਰ ਵਿਧਾਨ ਸਭਾ ਚੋਣਾਂ ਲਈ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਪਟਨਾ 'ਚ ਭਾਜਪਾ ਦਾ 'ਸੰਕਲਪ ਪੱਤਰ' (ਚੋਣ ਮਨੋਰਥ ਪੱਤਰ) ਜਾਰੀ ਕੀਤਾ। ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ 11 ਸੰਕਲਪ ਕੀਤੇ ਹਨ। ਇਨ੍ਹਾਂ 'ਚ ਸਭ ਤੋਂ ਪਹਿਲਾਂ ਸੰਕਲਪ ਇਹ ਹੈ ਕਿ ਜੇਕਰ ਭਾਜਪਾ ਸੱਤਾ 'ਚ ਆਉਂਦੀ ਹੈ ਤਾਂ ਬਿਹਾਰ 'ਚ ਕੋਰੋਨਾ ਵੈਕਸੀਨ ਦਾ ਮੁਫ਼ਤ ਟੀਕਾਕਰਨ ਕੀਤਾ ਜਾਵੇਗਾ। ਭਾਜਪਾ ਨੇ ਆਪਣੇ ਸੰਕਲਪ ਪੱਤਰ 'ਚ 19 ਲੱਖ ਨੌਕਰੀਆਂ ਦੇਣ ਦਾ ਵੀ ਵਾਅਦਾ ਕੀਤਾ ਹੈ।

CBI ਛੋਟੇ-ਛੋਟੇ ਮਾਮਲਿਆਂ 'ਚ ਵੀ ਵੜਨ ਲੱਗੀ, ਕੇਸ ਕਿਸੇ ਹੁੰਦਾ ਹੈ ਅਤੇ ਜਾਂਚ ਕਿਤੇ ਕਰਨ ਆ ਜਾਂਦੀ ਹੈ- ਰਾਓਤ

CBI ਛੋਟੇ-ਛੋਟੇ ਮਾਮਲਿਆਂ 'ਚ ਵੀ ਵੜਨ ਲੱਗੀ, ਕੇਸ ਕਿਸੇ ਹੁੰਦਾ ਹੈ ਅਤੇ ਜਾਂਚ ਕਿਤੇ ਕਰਨ ਆ ਜਾਂਦੀ ਹੈ- ਰਾਓਤ

Oct 22, 2020 04:30 AM (Asia/Kolkata)

ਮੁੰਬਈ, ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ਨੇ ਸੂਬਾ ਮਾਮਲਿਆਂ ਦੀ ਜਾਂਚ ਲਈ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਨੂੰ ਦਿੱਤੀ ਗਈ ਆਮ ਸਹਿਮਤੀ ਨੂੰ ਵਾਪਸ ਲੈ ਲਿਆ ਹੈ। ਭਾਵ ਕਿ ਹੁਣ ਮਹਾਰਾਸ਼ਟਰ 'ਚ ਕਿਸੇ ਵੀ ਕੇਸ ਦੀ ਜਾਂਚ ਲਈ ਸੀ. ਬੀ. ਆਈ. ਨੂੰ ਪਹਿਲਾਂ ਉੱਥੋਂ ਦੀ ਸਰਕਾਰ ਕੋਲੋਂ ਇਜਾਜ਼ਤ ਲੈਣੀ ਹੋਵੇਗੀ। ਇਸ ਫ਼ੈਸਲੇ ਨੂੰ ਸ਼ਿਵ ਸੈਨਾ ਦੇ ਬੁਲਾਰੇ ਅਤੇ ਰਾਜ ਸਭਾ ਮੈਂਬਰ ਸੰਜੇ ਰਾਓਤ ਨੇ ਸਹੀ ਠਹਿਰਾਇਆ ਹੈ। ਉਨ੍ਹਾਂ ਕਿਹਾ, ''ਸੀ. ਬੀ. ਆਈ. ਛੋਟੇ-ਛੋਟੇ ਮਾਮਲਿਆਂ 'ਚ ਵੀ ਵੜਨ ਲੱਗੀ ਹੈ। ਸੀ. ਬੀ. ਆਈ...

  • Previous
  • 1
  • Next