ਦੋਰਾਹਾ :28ਜਨਵਰੀ, 2025
ਸਥਾਨਿਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਵਿਖੇ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਦੱਸਿਆ ਕੇ ਸਮਾਜ ਦੀ ਬਿਹਤਰੀ ਅਤੇ ਅਕਾਦਿਮਕ ਖੋਜ ਦੇ ਖੇਤਰ ਨੂੰ ਵਿਕਸਿਤ ਕਰਨ ਲਈ 30 ਜਨਵਰੀ, 2025 ਦਿਨ ਵੀਰਵਾਰ ਨੂੰ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪੋਸਟ‑ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਵੱਲੋਂ ‘ਪੰਜਾਬੀ ਨਾਟਮੰਚ ਦੀਆਂ ਪ੍ਰਾਪਤੀਆਂ ਅਤੇ ਕਿੱਤਾਮੁਖੀ ਸੰਭਾਵਨਾਵਾਂ’ ਵਿਸ਼ੇ ਉੱਤੇ ਕਾਲਜ ਡਿਵੈਲਪਮੈਂਟ ਕਾਊਂਸਲ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਪਾਂਸਰ ਇੱਕ ਰੋਜ਼ਾ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰਾਸ਼ਟਰੀ ਸੈਮੀਨਾਰ ਵਿੱਚ ਉੱਘੇ ਨਾਟਕਕਾਰ ਅਤੇ ਚਿੰਤਕ ਡਾ. ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਅਤੇ ਪ੍ਰੋਫ਼ੈਸਰ ਸੰਜੇ ਕੌਸ਼ਿਕ ਡੀਨ ਕਾਲਜ ਡਿਵੈਲਪਮੈਂਟ ਕਾਊਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਬੁੱਧੀਜੀਵੀਆਂ ਦੇ ਪੈਨਲ ਵਿੱਚ ਡਾ. ਯੋਗਰਾਜ ਅੰਗਰਿਸ਼, ਚੇਅਰਪਰਸਨ ਅਤੇ ਪ੍ਰੋਫ਼ੈਸਰ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਡਾ. ਨਿਰਮਲ ਜੌੜਾ, ਡਾਇਰੈਕਟਰ ਸਟੂਡੈਂਟ ਵੈੱਲਫੇਅਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ, ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ, ਡਾ. ਗੁਰਸੇਵਕ ਸਿੰਘ ਲੰਬੀ, ਸਹਾਇਕ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲ਼ਾ, ਡਾ. ਗੁਰਪ੍ਰੀਤ ਕੌਰ, ਐਸੋਸੀਏਟ ਪ੍ਰੋਫ਼ੈਸਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਡਾ. ਹਰਪ੍ਰੀਤ ਸਿੰਘ ਐਸੋਸੀਏਟ ਪ੍ਰੋਫ਼ੈਸਰ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ, ਫ਼ਗਵਾੜਾ ਬਤੌਰ ਪੈਨਲਿਸਟ ਇਸ ਸੈਮੀਨਾਰ ਵਿੱਚ ਸ਼ਾਮਿਲ ਹੋਣਗੇ। ਇਸ ਰਾਸ਼ਟਰੀ ਸੈਮੀਨਾਰ ਦੀ ਪ੍ਰਧਾਨਗੀ ਡਾ. ਯੋਗਰਾਜ ਅੰਗਰਿਸ਼ ਦੁਆਰਾ ਕੀਤੀ ਜਾਵੇਗੀ ਅਤੇ ਸਮਾਪਤੀ ਸੰਬੋਧਨ ਡਾ. ਨਿਰਮਲ ਜੌੜਾ ਦੁਆਰਾ ਕੀਤਾ ਜਾਵੇਗਾ। ਅਕਾਦਮਿਕ ਖੇਤਰਾਂ ਦੇ ਮਾਹਿਰ ਵਿਦਵਾਨ, ਅਧਿਆਪਕ ਸਾਹਿਬਾਨ ਅਤੇ ਖੋਜਾਰਥੀ ਇਸ ਸੈਮੀਨਾਰ ਵਿੱਚ ਆਪਣੇ ਖੋਜ‑ਪੱਤਰ ਪੇਸ਼ ਕਰਨ ਲਈ ਸੈਮੀਨਾਰ ਕਨਵੀਨਰ ਡਾ. ਸੋਮਪਾਲ ਹੀਰਾ ਨਾਲ਼ ਰਾਬਤਾ ਕਾਇਮ ਕਰ ਸਕਦੇ ਹਨ।
Leave a Reply