ਨਗਰ ਕੌਂਸਲ ਰਾਜਪੁਰਾ ਵਿਖੇ ਨਵੇਂ ਕਾਰਜ ਸਾਧਕ ਅਫ਼ਸਰ ਦਾ ਸਵਾਗਤ

ਰਾਜਪੁਰਾ, 28 ਅਗਸਤ: (ਰਾਜੇਸ਼ ਡਾਹਰਾ ) : ਨਗਰ ਕੌਂਸਲ ਰਾਜਪੁਰਾ ਵਿਖੇ ਨਵੇਂ ਨਿਯੁਕਤ ਕਾਰਜ ਸਾਧਕ ਅਫ਼ਸਰ (ਈ.ਓ.) ਪਰਵਿੰਦਰ ਸਿੰਘ ਜੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਨਗਰ ਕੌਂਸਲ ਦਾ ਸਟਾਫ਼ ਮੌਜੂਦ ਰਿਹਾ।

ਨਗਰ ਕੌਂਸਲ ਦੇ ਭਾਰਤੀਯ ਸਫਾਈ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਕੁਮਾਰ ਦੀ ਅਗਵਾਈ ਹੇਠ ਭਾਰਤੀਯ ਸਫਾਈ ਮਜ਼ਦੂਰ ਸੰਘ ਦੇ ਮੈਂਬਰਾਂ, ਦਫ਼ਤਰੀ ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਅਤੇ ਫਾਇਰ ਅਫ਼ਸਰ ਅਮਨਦੀਪ ਸਿੰਘ ਰੂਬੀ ਨੇ ਪਰਵਿੰਦਰ ਸਿੰਘ ਨੂੰ ਜੀ ਆਇਆਂ ਆਖਿਆ।

ਇਸ ਮੌਕੇ ਹਾਜ਼ਰ ਹੋਰਨਾਂ ਵਿੱਚ ਰਾਜ ਕੁਮਾਰ, ਤਰਸੇਮ ਲਾਲ, ਅਸ਼ੋਕ ਧਮੋਲੀ, ਸੁਖਵਿੰਦਰ ਸਿੰਘ ਸੁੱਖੀ, ਅਜੇ ਬੈਂਸ, ਸੋਨੂੰ, ਬਨਵਾਰੀ, ਪ੍ਰੇਮ ਕੁਮਾਰ, ਪਵਨ ਕੁਮਾਰ, ਬਲਵਿੰਦਰ ਸਿੰਘ, ਸੁਨੀਲ ਪਾਠਕ, ਪ੍ਰਦੀਪ ਕੁਮਾਰ, ਸੁਰਿੰਦਰ ਬਾਬਾ ਜੀ, ਜੌਨੀ ਫਾਇਰਮੈਨ, ਗੁਰੀ, ਸਤਪਾਲ ਅਤੇ ਹੋਰ ਦਫ਼ਤਰੀ ਸਟਾਫ਼ ਸ਼ਾਮਲ ਸੀ। ਸਾਰਿਆਂ ਨੇ ਨਵੇਂ ਈ.ਓ. ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਗੇ।


Posted By: RAJESH DEHRA