ਰਾਸ਼ਟਰੀ ਸਰਪੰਚ ਸੰਘ ਦੇ ਪੰਜਾਬ ਪ੍ਰਧਾਨ ਬਣੇ ਜਸਪ੍ਰੀਤ ਸਿੰਘ ਔਲਖ
- ਪੰਜਾਬ
- 31 Aug,2025

ਦੋਰਾਹਾ 30 ,ਅਗਸਤ (ਅਮਰੀਸ਼ ਆਨੰਦ) ਦੋਰਾਹਾ ਨਾਲ ਲੱਗਦੇ ਪਿੰਡ ਮਲੀਪੁੱਰ ਦੇ ਜਸਪ੍ਰੀਤ ਸਿੰਘ ਔਲਖ ਨੂੰ ਰਾਸ਼ਟਰੀ ਸਰਪੰਚ ਸੰਘ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਕਾਰਨ ਹਲਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜਸਪ੍ਰੀਤ ਸਿੰਘ ਔਲਖ ਨੇ ਕਿਹਾ ਕਿ ਸੰਘ ਵੱਲੋਂ ਜੋ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਸਨੂੰ ਮੈਂ ਪੂਰੀ ਨਿਸ਼ਠਾ ਅਤੇ ਇਮਾਨਦਾਰੀ ਨਾਲ ਨਿਭਾਵਾਂਗਾ।ਉਨ੍ਹਾਂ ਕਿਹਾ ਕਿ ਮੇਰਾ ਯਤਨ ਰਹੇਗਾ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਸੰਗਠਨ ਨੂੰ ਮਜ਼ਬੂਤ ਕੀਤਾ ਜਾਵੇ, ਕਾਰਜਕਾਰਣੀ ਦਾ ਵਿਸਥਾਰ ਹੋਵੇ ਅਤੇ ਸਰਪੰਚਾਂ ਦੀਆਂ ਸਮੱਸਿਆਵਾਂ ਨੂੰ ਪ੍ਰਾਥਮਿਕਤਾ ਨਾਲ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਕਦੇ ਪੰਚਾਇਤਾਂ ਅਤੇ ਸਰਪੰਚਾਂ ਦੇ ਹਿਤਾਂ ਦੀ ਰੱਖਿਆ ਲਈ ਸੰਘਰਸ਼ ਦੀ ਲੋੜ ਪਈ ਤਾਂ ਮੈਂ ਹਮੇਸ਼ਾਂ ਅੱਗੇਲੀ ਕਤਾਰ ਵਿੱਚ ਖੜਾ ਰਹਾਂਗਾ। ਮੇਰਾ ਫ਼ਰਜ਼ ਹੈ ਕਿ ਪੰਜਾਬ ਦੇ ਸਰਪੰਚਾਂ ਦੀ ਆਵਾਜ਼ ਨੂੰ ਸਹੀ ਮੰਚ ਤੱਕ ਪਹੁੰਚਾਵਾਂ ਅਤੇ ਸੰਘ ਦੇ ਆਦਰਸ਼ਾਂ ਦਾ ਪਾਲਣ ਕਰਾਂ।
Posted By:

Leave a Reply