ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਤਲਵੰਡੀ ਸਾਬੋ ਵੱਲੋਂ ਸਾਂਝੇ ਮੋਰਚੇ ਦੀ ਹਮਾਇਤ ਦਾ ਐਲਾਨ
- ਪੰਥਕ ਮਸਲੇ ਅਤੇ ਖ਼ਬਰਾਂ
- (Asia/Kolkata)
ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਉੱਘੇ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਦੀ ਸਿੱਖ ਸੰਘਰਸ਼ ਦੌਰਾਨ ਕੌਮ ਪ੍ਰਤੀ ਸਮਰਪਤ ਹੋਣ ਕੇ ਸੇਵਾ ਕਰਨ ਦੇ ਇਤਿਹਾਸ ਨੂੰ ਭੁਲਾਇਆ ਨਹੀਂ ਜਾ ਸਕਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਦਲ ਖਾਲਸਾ ਦੇ ਆਗੂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਜਾਰੀ ਇੱਕ ਅਖ਼ਬਾਰੀ ਬਿਆਨ ’ਚ ਕੀਤਾ। ਜਿਕਰਯੋਗ ਹੈ ਕਿ ਸ੍ਰ. ਢਿੱਲੋਂ ਬੀਤੇ 6 ਸਤੰਬਰ ਨੂੰ ਬਠਿੰਡਾ ਵਿਖੇ ਚੜ੍ਹਾਈ ਕਰ ਗਏ ਸਨ। ਉਹਨਾਂ ਕਿਹਾ ਕਿ ਪਿੰਡ ਕੋਟਭਾਰਾ ਤੋਂ ਚਲ ਕੇ ਦੂਜੇ ਸੂਬਿਆਂ ਤੋਂ ਕਾਨੂੰਨ ਦੀ ਪੜ੍ਹਾਈ (ਐਲ.ਐਲ.ਬੀ.) ਕਰਨ ਬਾਅਦ ਸ਼ੁਰੂਆਤ ’ਚ ਉਹਨਾਂ ਦਾ ਝੁਕਾਅ ਖੱਬੇਪੱਖੀ ਵਿਚਾਰਧਾਰਾ ਵੱਲ ਹੋ ਗਿਆ ਸੀ ਪਰ ਜਦੋਂ ਹੀ ਉਹ ਆਪਣੇ ਸਾਥੀਆਂ ਮਰਹੂਮ ਪੱਤਰਕਾਰ ਭਾਈ ਦਲਬੀਰ ਸਿੰਘ, ਸੀਨੀਅਰ ਪੱਤਰਕਾਰ ਤੇ ਲੇਖਕ ਜਸਪਾਲ ਸਿੰਘ ਸਿੱਧੂ ਸਮੇਤ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਕੋਲ ਜਾਣ ਲੱਗੇ ਤਾਂ ਉਹਨਾਂ ਦਾ ਰੁਝਾਨ ਸਿੱਖ ਖਾੜਕੂ ਸੰਘਰਸ਼ ਵੱਲ ਹੋ ਗਿਆ ਅਤੇ ਐਨ.ਐਸ.ਏ ਲੱਗਣ ਬਾਅਦ ਉਹ ਰੂਹਪੋਸ਼ ਹੋ ਗਏ ਤਾਂ ਉਹਨਾਂ ਨੂੰ ਗੋਲ਼ੀ ਮਾਰਨ ਦੇ ਹੁਕਮ ਜਾਰੀ ਕੀਤੇ ਗਏ। ਜੇਲ੍ਹ ਵਿਚੋਂ ਰਿਹਾਅ ਹੋ ਕੇ ਉਹਨਾਂ ਸਿੱਖ ਸੰਘਰਸ਼ ਨਾਲ ਸਬੰਧਤ ਨੌਜਵਾਨਾਂ ਦੇ ਮੁਫ਼ਤ ਕੇਸ ਲੜ੍ਹੇ। ਉਹਨਾਂ ਕਿਹਾ ਕਿ ਸ੍ਰ. ਬਲਵੰਤ ਸਿੰਘ ਢਿੱਲੋਂ ਹਮੇਸ਼ਾ ਸਾਡੀਆਂ ਯਾਦਾਂ ’ਚ ਜੀਵਤ ਰਹਿਣਗੇ। ਉਹਨਾਂ ਦੀ ਅੰਤਮ ਅਰਦਾਸ 15 ਸਤੰਬਰ, ਦਿਨ ਮੰਗਲਵਾਰ ਨੂੰ ਗੁਰਦੁਆਰਾ ਸਾਹਿਬ ਮਾਡਲ ਟਾਊਨ ਬਠਿੰਡਾ ਵਿਖੇ ਹੋਵੇਗੀ। ਇਸ ਮੌਕੇ ਪਰਿਵਾਰ ਨਾਲ ਵਕੀਲ ਗੁਰਜੰਟ ਸਿੰਘ ਗਹਿਰੀ, ਵਕੀਲ ਹਰਦੇਵ ਸਿੰਘ ਧਿੰਗੜ ਤੇ ਗੁਰਦੀਪ ਸਿੰਘ ਮਲਕਾਣਾ ਨੇ ਵੀ ਦੁੱਖ ਸਾਂਝਾ ਕੀਤਾ।