ਮਾਨਸਿਕ ਤਲਾਕ:-- ਡਾ ਸੁਮਨ ਡਡਵਾਲ

ਸਮਾਜ ਪ੍ਰੇਸ਼ਾਨ ਹੈਹਰ ਇੱਕ ਜਾਣਦਾ ਤਲਾਕਾਂ ਦਾ ਵੱਧ ਰਿਹਾ ਰੁਝਾਨ ਹੈਨਿਤ ਪੰਚਾਇਤਾਂ, ਠਾਣੇ,ਕਚਹਿਰੀਆਂ ਦੇ ਅੰਦਰਮਾਰ ਕੁੱਟਾਈ, ਦਾਜ ਦੀ ਝੂਠੀ ਸੱਚੀ ਦਾਸਤਾਨ ਹੈ। ਇਹੋ ਜਿਹੀ ਨੁਮਾਇਸ਼ ਨੂੰ ਜਗ ਦੇਖਦਾ ਨਾਲੇ ਪ੍ਰੇਸ਼ਾਨ ਹੁੰਦਾ, ਨਾਲੇ ਅੱਗ ਸੇਕਦਾ।ਅਦਾਲਤਾਂ ਸਜਦੀਆਂ, ਬਹਿਸਾਂ ਹੁੰਦੀਆਂ,ਦਹੇਜ ਦੀਆਂ ਵਸਤਾਂ ਵਾਪਿਸ ਹੁੰਦੀਆਂ,ਟੁੱਟੇ ਵਿਆਹ ਸੂਲ ਕੁੜੀ ਦੀ ਰੂਹ ਚੀਰਦੇ ਜਾਂਦੇ,ਤੇ ਮੁਆਵਜਾ ਦੇਂਦੇ ਦੇਂਦੇ ਮੁੰਡੇ ਦੇ ਹੱਡ ਘਸ ਜਾਂਦੇ।ਪਰ ਕਾਨੂੰਨੀ ਤਲਾਕ ਦਾ ਫਾਇਦਾ ਵੀ ਹੁੰਦਾ ਹੈ ਜਿਸ ਨਾਲ ਰਹਿ ਨਹੀਂ ਸਕਦੇ, ਉਸਦੇ ਨਾਲ ਰਹਿਣਾ ਨਹੀਂ ਪੈਂਦਾ,ਨਵੇਂ ਪਸੰਦੀ ਦੇ ਰਾਹ ਖੋਜ ਕੇ, ਦੁਬਾਰਾ ਆਪਣਾ ਘਰ ਵਸਾਉਂਦੇ।ਇਸਤੋਂ ਉਲਟ ਕਿਤੇ ਹੁੰਦਾ ਮਾੜਾ ਮਾਨਸਿਕ ਤਲਾਕਵਿਆਹ ਦੇ ਦਿਖਾਵੇ ਵਾਲੇ ਲਿਬਾਸ ਚ ਮਾਨਸਿਕ ਤਲਾਕਜੋ ਗਿਣਤੀ ਚ ਨਹੀਂ ਆਉਂਦਾ, ਜੋ ਕਾਗਜ਼ੀ ਨਹੀਂ ਹੁੰਦਾ ਕਿਸੇ ਪਟੜੀ, ਦਰਿਆ, ਪੁਲ ਦੇ ਕੰਢਿਆਂ ਤੇ ਅਟਲਾਂਟਿਕ ਅਤੇ ਪ੍ਰਸ਼ਾਂਤ ਮਹਾਂਸਾਗਰਦੇ ਪਾਣੀਆਂ ਵਰਗਾ,ਜੋ ਚਲਦੇ ਤੇ ਨਾਲ ਨੇ ਪਰ ਕਦੀ ਮਿਲਦੇ ਨਹੀਂ ।ਗਿੱਲੇ ਵਾਲਣ ਤੇ ਪਾਥੀਆਂ ਵਾਂਗੂ ਇਹ ਰਿਸ਼ਤਾ,ਨਾ ਬਲਦਾ, ਨਾ ਬੁਝਦਾ ਬੱਸ ਧੁਖਦਾ ਤੇ ਧੁਖਦਾ ਹੀ ਰਹਿੰਦਾ,ਖੁਸ਼ੀ, ਆਜ਼ਾਦੀ ਦਾ ਸਾਹ ਨਾ ਆਵੇ, ਬੱਸ ਦੱਮ ਹੀ ਘੁਟਦਾ ਰਹਿੰਦਾ,ਜੋ ਖਤਮ ਕਰ ਦੇਣਾ ਹੈ , ਮਜਾ ਇੱਕ ਛੱਤ ਹੇਠ ਰਹਿਣ ਦਾ ਨਹੀਂ ਰਹਿੰਦਾ ।ਚੇਹਰੇ ਤੇ ਖੁਸ਼ੀ ਦਾ ਨਕਾਬ ਪਹਿਨਾਉਣਾ ਪੈਂਦਾਕਾਨੂੰਨੀ ਤਲਾਕ ਤਾ ਇੱਕ ਵਾਰ ਹੁੰਦਾਪਰ ਮਾਨਸਿਕ ਤਲਾਕ ਵੈਂਟੀਲੇਟਰ ਤੇ ਪਿਆਕੌਮਾ ਦੇ ਮਰੀਜ ਵਰਗਾ, ਨਾ ਇਹ ਜਿਓੰਦਾ ਨਾ ਮਰਦਾ ਨਾ ਪਿਆਰ , ਨਾ ਦੁੱਖ ਦਰਦ ਦੀ ਸਾਰ,ਨਾਲ ਰਹਿੰਦੇ ਹੋਏ ਵੀ ਵਿਛੋੜਾ ਹੈ,ਨਾ ਅਦਾਲਤ, ਨਾ ਜੱਜ, ਨਾ ਹਥੌੜਾ ਹੈ,ਬੱਸ ਦੋਨਾਂ ਦੀਆਂ ਮਜਬੂਰੀਆਂ ਤੇ ਸੁੱਕੇ ਹੰਝੂਆਂ ਉੱਤੇ, ਖੁਸ਼ ਵਿਆਹ ਦਾ ਮਾਖੌਟਾ ਹੈ। ਨਾ ਗੁੱਸਾ, ਨਾ ਸਾਥੀ ,ਨਾ ਘਰ, ਨਾ ਰਿਸ਼ਤਾ ਛੱਡ ਹੋਵੇ,ਨਾ ਵਿਆਹ ਵਾਲਾ ਬੂਟਾ ਵਧੇ ਤੇ ਨਾ ਬੂਟੇ ਦੀ ਜੜੋਂ ਕੱਢ ਹੋਵੇ, ਵੱਖ ਵੱਖ ਕਮਰਿਆਂ ਦੀਆਂ ਰਾਤਾਂ ਨੇ,ਨਾ ਪਿਆਰ, ਨਾ ਗੱਲ ਬਾਤ,ਬੱਸ ਜਿੰਮੇਵਾਰੀਆਂ ਨਿਭਾ ਰਹੀਆਂ ਇਹ ਲਾਸ਼ਾਂ ਨੇ। ਪਤਾ ਨੀ ਕਿਹੜੇ ਪਾਪਾਂ ਦੀ ਇਹ ਸਜਾ ਏ ਅਣਜਾਣ ਦਰਦ ਕਹਾਣੀਆਂ ਦੇ ਵੀ ਕੋਈ ਰਜਾ ਏ,ਦਿਖਾਵੇ ਵਿੱਚ ਛੁਪਿਆ ਹੈ ਸਫ਼ਰ ਏ ਮਾਨਸਿਕ ਤਲਾਕ ਦੇ, ਇੱਕ ਹੋਰ ਮੁਸ਼ਕਲ ਸੰਘਰਸ਼ ਏ ਅੰਗੂਰਾਂ ਦੇ ਫਲ ਵਾਂਗ ਇਹ ਬੰਨ੍ਹੇ ਹੋਏ ਹਨ,ਰਿਸ਼ਤਿਆਂ ਦੀ ਮਜਬੂਰੀ ਬੇਲੋੜੀ ਹੋ ਗਈ,ਮਾਨਸਿਕ ਤਲਾਕ ਆ ਪਰ ਫਿਰ ਵੀ ਇਹ ਜੋੜੀ ਹੋ ਗਈ।ਡਾ ਸੁਮਨ ਡਡਵਾਲ[email protected]