13,ਅਗਸਤਦੋਰਾਹਾ( ਅਮਰੀਸ਼ ਆਨੰਦ)Interview with Dr. Jasbir Singh ਮੈ ਦੁਨਿਆ ਦੇ ਹਰ ਕੋਨੇ ਵਿਚ ਮਾਰਸ਼ਲ ਆਰਟਸ ਦੇ ਕੇਂਦਰ ਖੋਲਣਾ ਚਾਹੁੰਦਾ ਹਾਂ: ਗ੍ਰੈਂਡ ਮਾਸਟਰ ਡਾ. ਜਸਬੀਰ ਸਿੰਘ ਅਸੀ ਸਭ ਜਾਣਦੇ ਹਾਂ ਕਿ ਮਾਰਸ਼ਲ ਆਰਟਸ ਦਾ ਮਤਲਬ ਯੁੱਧ ਕਲਾ ਨਾਲ ਹੈ ਜੋ ਕਿ ਅੱਜ ਇਤਿਹਾਸਿਕ ਯੁਰੋਪੀਏ ਮਾਰਸ਼ਲ ਆਰਟਸ ਰੂਪ ਵਿਚ ਜਾਣਿਆ ਜਾਂਦਾ ਹੈ । ਮਾਰਸ਼ਲ ਆਰਟਸ ਦੇ ਕਲਾਕਾਰ ਨੂੰ ਮਾਰਸ਼ਲ ਕਲਾਕਾਰ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਅਤੇ ਇਹ ਵੀ ਬੜੇ ਮਾਣ ਦੀ ਗੱਲ ਹੈ ਕਿ ਚੀਨ ਵਿਚ ਜੋ ਮਾਰਸ਼ਲ ਆਰਟਸ ਅਤੇ ਕੁੰਗ ਫੁ ਵਰਗੀਆ ਵਿਦਿਆ ਬੋਧਿਧਰਮਨ ਨਾਮ ਦੇ ਮਹਾਨ ਭਾਰਤੀਯ ਦੀ ਦੇਣ ਹੈ। ਕੁਝ ਸਵਾਲਾਂ ਦੇ ਜਵਾਬ ਗ੍ਰੈਂਡ ਮਾਸਟਰ ਡਾਕਟਰ ਜਸਬੀਰ ਸਿੰਘ ਨੇ ਦਿੱਤੇ ਓਹ ਕੁਝ ਇਸ ਤਰਾ ਹਨ। 1. ਤੁਹਾਡਾ ਪੂਰਾ ਨਾਮ ਕੀ ਹੈ ? ਤੁਸੀ ਕਿੱਥੇ ਦੇ ਨਿਵਾਸੀ ਹੋ ? ਮੇਰਾ ਪੂਰਾ ਨਾਮ ਗ੍ਰੈਂਡ ਮਾਸਟਰ ਪ੍ਰੋਫੈਸਰ ਡਾ. ਜਸਬੀਰ ਸਿੰਘ ਹੈ। ਮੇਰਾ ਜਨਮ ਭਾਰਤ ਵਿਚ ਪੰਜਾਬ ਦੇ ਸ਼ਹਿਰ ਕਪੂਰਥਲਾ ਦਾ ਹੈ ਅਤੇ ਹੁਣ ਮੈ ਕੈਲੀਫੋਰਨੀਆ, ਯੂ ਐੱਸ ਏ ਵਿਚ ਅਮੈਰੀਕਨ ਨਾਗਰਿਕ ਹਾਂ।2. ਤੁਸੀ ਮਾਰਸ਼ਲ ਆਰਟਸ ਨੂੰ ਹੀ ਅਪਣਾ ਕਰੀਅਰ ਕਉ ਚੁਣਿਆ ? ਮੈ ਕਦੇ ਇਸ ਨੂੰ ਆਪਣੇ ਕਰੀਅਰ ਬਨਾਉਣ ਦਾ ਸੋਚਿਆ ਹੀ ਨਹੀਂ ਸੀ ਪਰ ਹੁਣ ਇਹ ਹੀ ਮੇਰੀ ਜਿੰਦਗੀ ਹੈ । ਇਹ ਲੋਕਾਂ ਨੂੰ ਸੁਰੱਖਿਆ ਕਰਨ ਦਾ ਮੌਕਾ ਦਿੰਦਾ ਹੈ ।ਜਿਸ ਨੂੰ ਸਫਲ ਬਨਾਉਣ ਵਿਚ ਮੇਰਾ ਵੀ ਯੋਗਦਾਨ ਹੈ ਅਤੇ ਮੈਨੂੰ ਇਸ ਗੱਲ ਦਾ ਪੂਰਾ ਮਾਣ ਹੈ ।3. ਕੀ ਤੁਸੀਂ ਮਾਰਸ਼ਲ ਆਰਟਸ ਵਿੱਚ ਕੋਈ ਡਿਗਰੀ ਜਾਂ ਡਿਪਲੋਮਾ ਕੀਤਾ ਹੋਇਆ ਹੈ ?ਹਾਂ ਮੈਂ ਮਾਰਸ਼ਲ ਆਰਟਸ ਵਿੱਚ ਪੀਐੱਚ ਡੀ ਕੀਤੀ ਹੋਈ ਹੈ ।4. ਕੀ ਤੁਹਾਨੂੰ ਆਪਣੇ ਬਚਪਨ ਤੋਂ ਹੀ ਮਾਰਸ਼ਲ ਆਰਟਸ ਲਗਨ ਸੀ ? ਹਾਂ , ਬਚਪਨ ਵਿੱਚ ਬਰੂਸਲੀ ਦੀਆਂ ਫਿਲਮਾਂ ਮੈਨੂੰ ਮਾਰਸ਼ਲ ਆਰਟਸ ਵੱਲ ਆਕਰਸ਼ਿਤ ਕਰਦੀਆਂ ਸੀ ਅਤੇ ਇਹ ਆਕਰਸ਼ਣ ਮੇਰਾ ਜਨੂੰਨ ਤੇ ਮੇਰੀ ਜ਼ਿੰਦਗੀ ਬਣ ਗਿਆ ।5. ਤਾਈਕਮਾਂਡੋ ਅਤੇ ਮਾਰਸ਼ਲ ਆਰਟਸ ਵਿਚ ਕਿ ਅੰਤਰ ਹੈ ?ਤਾਈਕੋਵਾਡੋ ਕੋਰੀਆ ਤੋ ਉਤਪੰਨ ਹੋਇਆ ਹੈ ਇਸ ਨੂੰ ਪੌਰਾਣਿਕ ਮਾਰਸ਼ਲ ਆਰਟਸ ਵੀ ਕਿਹਾ ਜਾਂਦਾ ਹੈ । ਅਜ ਕਲ ਇਹ ਇੱਕ ਓਲੰਪਿਕ ਸਪੋਰਟਸ ਹੈ । ਮੈ ਖੁਦ ਵਰਲਡ ਤਾਈਕਵਾਡੋ ਕੋਕਿਵਾਨ ਕੋਰੀਆ ਤੋ ਸਰਟੀਫਾਈਡ ਹਾ।6. ਤੁਹਾਡਾ ਮਾਰਸ਼ਲ ਆਰਟਸ ਵਿੱਚ ਬਲੈਕ ਬੈਲਟ ਤੱਕ ਦਾ ਸਫਰ ਕਿਹੜੀਆਂ ਕਿਹੜੀਆਂ ਚੁਣੌਤੀਆਂ ਭਰਿਆ ਸੀ ? ਸਾਡੇ ਦੇਸ਼ ਵਿਚ ਉਸ ਸਮੇਂ ਮਾਰਸ਼ਲ ਅਾਰਟਸ ਨੂੰ ਅੈਨੀ ਪਹਿਲ ਨਹੀਂ ਸੀ ਦਿੱਤੀ ਜਾਂਦੀ ਸੀ । ਮੇਰੇ ਘਰ ਵਿਚ ਕੋਈ ਵੀ ਮਾਰਸ਼ਲ ਅਟਰਸ ਨਹੀਂ ਸੀ ਸਿੱਖਣ ਦੇਣਾ ਚਾਹੁੰਦਾ ਸੀ । ਉਹਨਾਂ ਨੂੰ ਲਗਦਾ ਸੀ ਕਿ ਮੈ ਇੱਕ ਗੁੰਡਾ ਬਣ ਜਾਵਾਂਗਾ ਪਰ ਮੇਰੀ ਮਾਂ ਨੇ ਮੈਨੂੰ ਸਮਝਾਇਆ ਤੇ ਪੂਰੀ ਹੱਲਾਸ਼ੇਰੀ ਦਿੱਤੀ । ਮੈ ਹੁਣ ਤੱਕ ਆਪਣੇ ਜੀਵਨ ਵਿੱਚ ਪੰਜ ਮਾਰਸ਼ਲ ਆਰਟਸ ਚੈਂਪੀਅਨਸ਼ਿਪ ਖੇਡੀਆਂ ਅਤੇ ਜਿੱਤਿਆ ਹੈ । 1.ਵਰਲਡ ਮਾਰਸ਼ਲ ਆਰਟਸ ਅਤੇ ਕਿਕ ਬਾਕਸਿੰਗ ਚੈਂਪੀਅਨਸ਼ਿਪ ਨਵੰਬਰ 2000 ਇਟਲੀ 5 ਵਾਂ ਸਥਾਨ ।2.ਵਰਲਡ ਤਾਈਕਵਾਂਡੋ ਦੀ ਚੈਂਪੀਅਨਸ਼ਿਪ ਨਵੰਬਰ 2000 ਪਰਿਸ 3ਜਾ ਸਥਾਨ ।3.ਬਾਰਵੇ ਇੰਟਰਨੈਸ਼ਨਲ ਮੁਯੈਥਾਈ ਅਤੇ ਕਰਾਟੇ ਚੈਂਪੀਅਨਸ਼ਿਪ 2001 ਥਾਈਲੈਂਡ ਸਿਲਵਰ ਮੈਡਲ । 4. ਅੱਠਵੇਂ ਅੰਤਰਰਾਸ਼ਟ੍ਰੀਅਨ ਕਰਾਟੇ ਅਤੇ ਕਿਕ ਬਾਕਸਿੰਗ ਚੈਂਪੀਅਨਸ਼ਿਪ ਮਈ ਨੇਪਾਲ 3ਜਾ ਸਥਾਨ । 5. ਐਸੋਸੀਏਸ਼ਨ ਸੈਂਟਰੀ ਸਪੋਰਟੀਵ ਚੈਂਪੀਅਨਸ਼ਿਪ ਮਈ 2005 ਇਟਲੀ 1ਲਾ ਸਥਾਨ । 7. ਕਦੇ ਕੋਈ ਮੇਜਰ ਇੰਜਰੀ ਹੋਈ? ਕਹਿੰਦੇ ਨੇ ਨੌ ਪੇਨ ਨੌ ਗੇਨ , ਸੱਟਾ ਪੰਜ ਕਈ ਲੱਗਿਆ ਪਰ ਮੈ ਜਿੱਤਣ ਲਈ ਨਹੀਂ ਬਲਕਿ ਸਿੱਖਣ ਲਈ ਖੇਲਦਾ ਰਿਹਾ । ਅੱਜ ਵੀ ਮੈਨੂੰ ਯਾਦ ਹੈ ਕੇ ਮੈ ਆਪਣੀ ਜ਼ਿੰਦਗੀ ਦਾ ਪਹਿਲਾ ਸਟੇਟ ਮੈਚ ਹਰਿਆ ਸੀ ਪਰ ਮੈ ਹਿੰਮਤ ਨਾ ਹਾਰਦੇ ਹੋਏ ਅੱਗੇ ਵਧਿਆ ਇਸ ਲਈ ਸ਼ਾਇਦ ਹੁਣ ਤਕ ਮੈ ਜਿੱਤ ਰਿਹਾ ਹਾਂ ਅਤੇ ਅੱਜ ਇੱਕ ਸਫਲ ਖਿਡਾਰੀ ਹਾਂ ।8. ਮਾਰਸ਼ਲ ਆਰਟਸ ਵਿੱਚ ਇੰਨਾ ਉੱਚਾ ਖਿਤਾਬ ਪਾਉਂਣ ਤੋਂ ਇਲਾਵਾ ਤੁਸੀਂ ਕੀ ਕਰ ਰਹੇ ਹੋ ?ਵਰਤਮਾਨ ਵਿੱਚ ਮੈਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਐਡਵਾਈਜ਼ਰੀ ਕਮੇਟੀ ਦਾ ਆਫੀਸਲ ਮੈਂਬਰ ਹਾਂ । ਰਾਸ਼ਟਰਪਤੀ ਐਵਾਰਡ ਦੀ ਕਮੇਟੀ ਦਾ ਮੈਂਬਰ ਹਾਂ ਅਤੇ ਉੱਤਰ ਅਤੇ ਦੱਖਣ ਅਮਰੀਕਾ ( NASAU) ਦਾ ਰੱਖਿਆ ਮੰਤਰੀ ਹਾਂ । ਮੈਂ ਅੰਤਰਰਾਸ਼ਟਰੀ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹਾਂ ਇਸ ਤੋਂ ਇਲਾਵਾ ਕਈ ਅੰਤਰਰਾਸ਼ਟਰੀ ਐਨ.ਜੀ.ਓ. ਅਤੇ ਕਈ ਅੰਤਰਰਾਸ਼ਟਰੀ ਮਿਲਟਰੀ ਅਤੇ ਪੀਸ ਪੁਲਿਸ ਅਤੇ ਪੁਲਿਸ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹਾਂ। ਮੇਰਾ ਮੰਨਣਾ ਇਹ ਹੈ ਕਿ ਸੰਸਾਰ ਦੇ ਹਿੱਤ ਲਈ ਹੀ ਜਿੰਨਾ ਕਰ ਸਕੋ ਕਰਨਾ ਚਾਹੀਦਾ ਹੈ ।8. ਪੀਸ ਪੁਲਿਸ ਬਾਰੇ ਕੁਝ ਦੱਸੋ । ਪੀਸ ਪੁਲਿਸ ਦਾ ਮਤਲਬ ਹੈ ਉਹ ਪੁਲਿਸ ਜੋ ਸ਼ਾਂਤੀਪੂਰਨ ਮਾਨਵਤਾ ਦੇ ਕੰਮਾਂ ਨੂੰ ਸੰਪੰਨ ਕਰਦੀ ਅਤੇ ਕਰਾਉਦੀ ਹੈ । ਜਿਵੇਂ ਕਿ ਕਿਸੇ ਪਰਿਵਾਰ ਦਾ ਬੇਟਾ ਜਾਂ ਬੇਟੀ ਸੁਰੱਖਿਆ ਬਲ ਵਿੱਚ ਕਿਸੇ ਕਾਰਨ ਸ਼ਹੀਦ ਹੋ ਜਾਣ ਉਸ ਸਮੇਂ ਉਸ ਪਰਿਵਾਰ ਨੂੰ ਐਸੇ ਔਖੇ ਸਮੇਂ ਵਿੱਚ ਕਈ ਸਰਕਾਰੀ ਕੰਮਾਂ ਜਾਂ ਅਲੱਗ ਅਲੱਗ ਪੱਧਰ ਤੇ ਉਨ੍ਹਾਂ ਲੋਕਾਂ ਦੀ ਮਦਦ ਕਰਦੀ ਹੈ ।9.ਤੁਸੀਂ ਆਪਣੀ ਸਫ਼ਲਤਾ ਦਾ ਸਿਹਰਾ ਕਿਸ ਨੂੰ ਬਣਦੇ ਹੋ ?ਹਰ ਕੋਈ ਕਹਿੰਦਾ ਹੈ ਕਿ ਇੱਕ ਸਫ਼ਲ ਮਨੁੱਖ ਦੇ ਪਿੱਛੇ ਇੱਕ ਔਰਤ ਦਾ ਹੱਥ ਹੈ ਅਤੇ ਮੈਂ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਮਾਂ ਦੇ ਸਿਰ ਬਣਦਾ ਹੈ ਕਿਉਂਕਿ ਉਨ੍ਹਾਂ ਦੇ ਅਸ਼ੀਰਵਾਦ ਸਦਕਾ ਹੀ ਮੈਂ ਸਫਲਤਾ ਦਾ ਸੁਆਦ ਚੱਖਿਆ ਹੈ ।10. ਹੁਣ ਤੁਸੀਂ ਅਮਰੀਕਾ ਦੇ ਨਿਵਾਸੀ ਹੋ ਕਦੀ ਭਾਰਤ ਦੀ ਯਾਦ ਆਉਂਦੀ ਹੈ । ਬਿਲਕੁਲ, ਭਾਰਤ ਵਿੱਚ ਮੇਰੀਆਂ ਜੜ੍ਹਾਂ ਨੇ ਅਤੇ ਮੈਂ ਮੇਰੀ ਜੜ੍ਹ ਨੂੰ ਕਦੀ ਨਹੀਂ ਭੁੱਲਦਾ ਸਾਹਾਂ ਵਿੱਚ ਵੱਸਦਾ ਹੈ ਭਾਰਤ ਦੀ ਯਾਦ ਆਉਂਦੀ ਹੈ ਤਾਂ ਭਾਰਤ ਆਉਂਦਾ ਹਾਂ ਪਰਿਵਾਰ ਦੇ ਸਾਰੇ ਮੈਂਬਰਾਂ ਅਤੇ ਦੋਸਤਾਂ ਨੂੰ ਮਿਲਦਾ ਹਾਂ । 11. ਖ਼ੁਦ ਨੂੰ ਇੱਕ ਲਾਈਨ ਵਿੱਚ ਕਿਵੇਂ ਪਰਿਭਾਸ਼ਿਤ ਕਰੋਗੇ ?ਵਿਨਮਰ ਬਣੋ । ਇਸ ਮੰਤਰ ਨੂੰ ਆਧਾਰ ਬਣਾ ਕੇ ਜ਼ਿੰਦਗੀ ਤੋਂ ਸਿੱਖਦੇ ਹੋਏ ਵਾਹਿਗੁਰੂ ਜੀ ਦੀ ਗੁਰਬਾਣੀ ਦਾ ਅਨੁਸਰਨ ਕਰਦੇ ਹੋਏ ਲੋਕ ਕਲਿਆਣਕਾਰੀ ਭਾਵਨਾ ਨਾਲ ਜੋ ਅੱਗੇ ਵਧਦਾ ਚਲਾ ਜਾ ਰਿਹਾ ਹੈ ਉਹ ਜਸਬੀਰ ਸਿੰਘ ਹੈ ।12. ਅੱਜ ਕਰਨ ਮਾਰਸ਼ਲ ਆਰਟਸ ਨੂੰ ਵਿਦੇਸ਼ਾਂ ਦੇ ਸਕੂਲਾਂ ਵਿੱਚ ਕਈ ਸਮਾਜਿਕ ਸੰਸਥਾਵਾਂ ਨੇ ਆਤਮ ਰੱਖਿਆ ਹੇਤੁ ਪਹਿਲ ਦੇ ਆਧਾਰ ਤੇ ਜੋੜਿਆ ਹੈ ਪਰ ਸਬਜੈਕਟ ਦਾ ਦਰਜਾ ਨਹੀਂ ਮਿਲ ਸਕਿਆ ਅਤੇ ਓਲੰਪਿਕ ਖੇਡਾਂ ਵਿੱਚ ਵੀ ਓਹ ਸਨਮਾਨ ਹਾਸਲ ਨਹੀਂ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ? ਸਹੀ ਮਾਇਨੇ ਵਿੱਚ ਕਿਹਾ ਜਾਏ ਤਾਂ ਇਸ ਵਿੱਚ ਇੱਕ ਪੇਚੀਦਾ ਪੇਜ ਹੈ ਅਸੀਂ ਹਰ ਇੱਕ ਮਾਰਸ਼ਲ ਆਰਟਸ ਦਾ ਇੱਕ ਹੀ ਅਕਾਦਮਿਕ ਜਾਂ ਫਿਰ ਇੱਕ ਹੀ ਪ੍ਰੋਗਰਾਮ ਵਿੱਚ ਅਡਜਸਟਮੈਂਟ ਨਹੀਂ ਕਰਾ ਸਕਾਂਗੇ ਕਿਉਂਕਿ ਮਾਰਸ਼ਲ ਆਰਟਸ ਕਈ ਦੇਸ਼ਾਂ ਵਿੱਚ ਕਈ ਪ੍ਰਕਾਰ ਦਾ ਹੈ ਅਤੇ ਕਈ ਮਾਰਸ਼ਲ ਆਰਟ ਦੇ ਬਾਰੇ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਫਿਲਹਾਲ ਜੁਡੋ ਤਾਈਕਵਾਂਡੋ ਅਤੇ ਸ਼ੋਤੋਕਾਨ ਕਰਾਟੇ ਓਲੰਪਿਕ ਖੇਡਾਂ ਵਿੱਚ ਸ਼ਾਮਲ ਹਨ ਅਤੇ ਕਈ ਅਕੈਡਮਿਕ ਸਕੂਲਾਂ ਵਿੱਚ ਫਿਜ਼ੀਕਲ ਐਜੂਕੇਸ਼ਨ ਰਾਹੀਂ ਮਾਰਸ਼ਲ ਆਰਟਸ ਨੂੰ ਪ੍ਰਮੁੱਖਤਾ ਦਿੱਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਮਾਰਸ਼ਲ ਆਰਟਸ ਹੋਰ ਉੱਭਰੇ ਐਸੀ ਕਾਮਨਾ ਕਰਦੇ ਹਾਂ ।13. ਭਾਰਤ ਦੇ ਯੁਵਾ ਵਰਗ ਨੂੰ ਤੁਸੀਂ ਕੀ ਕਹਿਣਾ ਚਾਹੋਗੇ ?ਭਾਰਤ ਵਿੱਚ ਮਾਰਸ਼ਲ ਆਰਟਸ ਦੇ ਕੇਂਦਰ ਮੇਰੇ ਕਈ ਜਗ੍ਹਾ ਉੱਪਰ ਚੱਲਦੇ ਹਨ ਪਰ ਮੈਂ ਚਾਹੁੰਦਾ ਹਾਂ ਕਿ ਭਾਰਤ ਦੇ ਕੋਨੇ ਕੋਨੇ ਵਿੱਚ ਮਾਰਸ਼ਲ ਆਰਟ ਦੇ ਕੇਂਦਰ ਹੋਣ ਤਾਂ ਜੋ ਅੱਜ ਦਾ ਯੁਵਾ ਵਰਗ ਨਸ਼ਿਆਂ ਤੋਂ ਦੂਰ ਹੋ ਕੇ ਮਾਰਸ਼ਲ ਆਰਟਸ ਦੀ ਸਿਖਲਾਈ ਪ੍ਰਾਪਤ ਕਰਕੇ ਇੱਕ ਨਵੇਂ ਸੂਰਜ ਨੂੰ ਉਦੈ ਕਰੇ ।