ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਤਲਵੰਡੀ ਸਾਬੋ ਵੱਲੋਂ ਸਾਂਝੇ ਮੋਰਚੇ ਦੀ ਹਮਾਇਤ ਦਾ ਐਲਾਨ

ਪੰਜਾਬ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਤਲਵੰਡੀ ਸਾਬੋ ਵੱਲੋਂ ਸਾਂਝੇ ਮੋਰਚੇ ਦੀ ਹਮਾਇਤ ਦਾ ਐਲਾਨ

ਤਲਵੰਡੀ ਸਾਬੋ, 10 ਸਤੰਬਰ (ਗੁਰਜੰਟ ਸਿੰਘ ਨਥੇਹਾ)- ਅੱਜ ਪੈਨਸ਼ਨਰਾਂ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਇੱਕ ਮਹੀਨਾ ਵਾਰ ਮੀਟਿੰਗ ਸਾਧੂ ਸਿੰਘ ਦੀ ਪ੍ਰਧਾਨਗੀ ਹੇਠ ਹੋਈ ।ਇਸ ਮੀਟਿੰਗ ਵਿੱਚ ਤਲਵੰਡੀ ਸਾਬੋ ਤੋਂ ਵੱਖ ਵੱਖ ਵਿਭਾਗਾਂ ਦੇ ਰਿਟਾਇਰਡ ਮੁਲਾਜ਼ਮਾਂ ਨੇ ਹਿੱਸਾ ਲਿਆ। ਮੀਟਿੰਗ ਵਿੱਚ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸਾਂਝਾ ਮੋਰਚਾ ਵੱਲੋ ਸੰਘਰਸ਼ ਉਲੀਕੇ ਗਏ ਹਨ।ਉਨ੍ਹਾਂ ਦੀ ਪੁਰਜ਼ੋਰ ਹਮਾਇਤ ਕੀਤੀ ਗਈ। ਹਾਈ ਕੋਰਟ ਵਲੋਂ ਮੁਲਾਜ਼ਮਾਂ ਡੀ ਏ ਨਾ ਦੇਣ ਲਈ ਕੋਰਟ ਦੇ ਫੈਸਲਿਆਂ ਵਿੱਚ ਅੰੜਿੱਕੇ ਪਾਉਣ ਦੀ ਪੰਜਾਬ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ।ਪੰਜਾਬ ਪੱਧਰ ਤੇ 8 ਸਤੰਬਰ ਤੋਂ ਉਲੀਕੇ ਪ੍ਰੋਗਰਾਮਾ ਦੀ ਹਮਾਇਤ ਕੀਤੀ । ਮੁੱਖ ਸਕੱਤਰ ਵੱਲੋ ਦਿੱਤੇ ਭਰੋਸੇ ਮਗਰੋਂ ਮਾਰੂ ਪੱਤਰ ਰੱਦ ਕਰਨ, ਮੁਖ ਮੰਤਰੀ ਨਾਲ 14 ਮੰਗਾਂ ਦੇ ਵਿਚਾਰ ਭਰਨ ਦੀ ਮੀਟਿੰਗ ਰੱਖਣ ਉਪਰੰਤ ਹੜਤਾਲ ਖਤਮ ਕੀਤੀ ਗਈ ਹੈ ਸਰਕਾਰ ਨੂੰ ਮੰਗਾਂ ਮੰਨਣ ਲਈ ਹੱਥ ਵਧਾਉਣ ਦੀ ਅਪੀਲ ਕੀਤੀ ਗਈ। ਪੰਜਾਬ ਸਰਕਾਰ ਦੇ ਸਮਾਗਮਾਂ ਵਿੱਚ ਆਮ ਲੋਕਾਂ ਵੱਲੋਂ ਸਵਾਲ ਪੁੱਛਣ ਤੇ ਪੁਲੀਸ ਧੱਕੇਸ਼ਾਹੀ ਸ਼ਾਹੀ ਦੀ ਸਖ਼ਤ ਨਿਖੇਧੀ ਕੀਤੀ ਗਈ। 7 ਅਗਸਤ ਮਹਾ ਰੈਲੀ ਦੇ ਸ਼ਹੀਦ ਗੁਰਚਰਨ ਸਿੰਘ ਫੋਟੋ ਪੈਨਸ਼ਨ ਭਵਨ ਵਿੱਚ ਸਥਾਪਤ ਕੀਤੀ ਗਈ। ਇਸ ਮੌਕੇ ਡਾ. ਸੁਖਦੇਵ ਸਿੰਘ, ਲਾਭਵੀਰ ਸਿੰਘ, ਅਮਰਜੀਤ ਸਿੰਘ ਹਰਦੇਵ ਸਿੰਘ ਭੂਰਾ ਸਿੰਘ ਗੌਰੀ ਸੰਕਰ, ਕੁਲਵੰਤ ਸਿੰਘ, ਹਰਬੰਸ ਸਿੰਘ ਤੇ ਵੱਡੀ ਗਿਣਤੀ ਵਿੱਚ ਪੈਨਸ਼ਨਰ ਸਾਥੀ ਹਾਜਰ ਸਨ।