ਲੁਧਿਆਣਾ: 7 ਸਾਲ ਦੀ ਮਾਸੂਮ ਦਾ ਜਿਨਸੀ ਸ਼ੋਸ਼ਣ, 10 ਰੁਪਏ ਦਾ ਲਾਲਚ ਦੇ ਕੇ ਹਵਸ ਦਾ ਸ਼ਿਕਾਰ
- ਪੰਜਾਬ
- 21 Jan,2025
ਲੁਧਿਆਣਾ (21 ਜਨਵਰੀ 2025): ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿਚ 7 ਸਾਲ ਦੀ ਮਾਸੂਮ ਬੱਚੀ ਨੂੰ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਬਣਾਉਣ ਦਾ ਇੱਕ ਦਿਲ ਦਹਿੱਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਚੰਦਨ ਕੁਮਾਰ ਨਾਂ ਦੇ ਮੁਲਜ਼ਮ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
ਘਟਨਾ ਉਸ ਸਮੇਂ ਵਾਪਰੀ ਜਦ ਮਾਸੂਮ ਦੀ ਮਾਤਾ ਆਪਣੇ 10 ਸਾਲ ਦੇ ਪੁੱਤਰ ਅਤੇ 7 ਸਾਲ ਦੀ ਧੀ ਨੂੰ ਘਰ ਵਿੱਚ ਛੱਡ ਕੇ ਰਿਸ਼ਤੇਦਾਰਾਂ ਕੋਲ ਗਈ ਹੋਈ ਸੀ। ਉਸ ਦੀ ਵਾਪਸੀ 'ਤੇ ਬੇਟੇ ਨੇ ਦੱਸਿਆ ਕਿ ਗੁਆਂਢੀ ਚੰਦਨ ਕੁਮਾਰ ਨੇ ਬੱਚੀ ਨੂੰ 10 ਰੁਪਏ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਿਆ। ਕੁਝ ਸਮੇਂ ਬਾਅਦ ਜਦ ਬੱਚੀ ਘਰ ਵਾਪਸ ਆਈ, ਉਹ ਬੁਰੀ ਤਰ੍ਹਾਂ ਰੋ ਰਹੀ ਸੀ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਨੇ ਮਾਸੂਮ ਦਾ ਜਿਨਸੀ ਸ਼ੋਸ਼ਣ ਕੀਤਾ। ਬੱਚੀ ਦੀ ਮਾਤਾ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ, ਜਿਸ 'ਤੇ ਐਫਆਈਆਰ ਦਰਜ ਕੀਤੀ ਗਈ। ਕੇਸ ਦੇ ਜਾਂਚ ਅਧਿਕਾਰੀ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਤਲਾਸ਼ ਜਾਰੀ ਹੈ ਅਤੇ ਉਸਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਪੁਲਿਸ ਵਲੋਂ ਇਹ ਭਰੋਸਾ ਦਵਾਇਆ ਗਿਆ ਹੈ ਕਿ ਮਾਸੂਮ ਨੂੰ ਇਨਸਾਫ਼ ਮਿਲੇਗਾ ਅਤੇ ਦੋਸ਼ੀ ਨੂੰ ਕਾਨੂੰਨੀ ਸਜ਼ਾ ਦਵਾਈ ਜਾਵੇਗੀ।
Posted By: Gurjeet Singh
Leave a Reply