Kejriwal's Sheesh Mahal: ਆਮ ਲੋਕਾਂ ਲਈ ਖੁੱਲ੍ਹਿਆ ਅਰਵਿੰਦ ਕੇਜਰੀਵਾਲ ਦਾ 'ਸ਼ੀਸ਼ ਮਹਿਲ', ਮੀਡੀਆ ਨੂੰ ਵੀ ਮਿਲਿਆ ਅੰਦਰ ਜਾਣ ਦਾ ਮੌਕਾ

Kejriwal's Sheesh Mahal: ਆਮ ਲੋਕਾਂ ਲਈ ਖੁੱਲ੍ਹਿਆ ਅਰਵਿੰਦ ਕੇਜਰੀਵਾਲ ਦਾ 'ਸ਼ੀਸ਼ ਮਹਿਲ', ਮੀਡੀਆ ਨੂੰ ਵੀ ਮਿਲਿਆ ਅੰਦਰ ਜਾਣ ਦਾ ਮੌਕਾ

Kejriwal's Sheesh Mahal: ਦਿੱਲੀ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਨੂੰ ਅੱਜ ਜਨਤਾ ਲਈ ਖੋਲ੍ਹ ਦਿੱਤਾ ਹੈ। ਦਿੱਲੀ ਦੇ ਮੰਤਰੀ ਪ੍ਰਵੇਸ਼ ਵਰਮਾ ਨੇ ਕਿਹਾ ਕਿ ਇਸ ਦਾ ਮੁੱਖ ਉਦੇਸ਼ ਜਨਤਕ ਫੰਡਾਂ ਦੇ ਖਰਚੇ ਦਾ ਹਿਸਾਬ ਲੋਕਾਂ ਸਾਹਮਣੇ ਰੱਖਣਾ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ 'ਤੇ ਟੈਕਸਦਾਤਾਵਾਂ ਦਾ ਪੈਸਾ ਖਰਚ ਕੀਤਾ ਗਿਆ ਹੈ ਅਤੇ ਸਰਕਾਰ ਨੂੰ ਜਨਤਾ ਨੂੰ ਹਰ ਪੈਸੇ ਦਾ ਹਿਸਾਬ ਦੇਣਾ ਚਾਹੀਦਾ ਹੈ।

ਪ੍ਰਵੇਸ਼ ਵਰਮਾ ਅਨੁਸਾਰ ਹਰ ਸਰਕਾਰ ਨੂੰ ਜਨਤਕ ਖਰਚੇ ਬਾਰੇ ਇਸੇ ਤਰ੍ਹਾਂ ਪਾਰਦਰਸ਼ਤਾ ਰੱਖਣੀ ਚਾਹੀਦੀ ਹੈ। ਇਸੇ ਮਕਸਦ ਨਾਲ ਇਹ ਸਹੂਲਤ ਦਿੱਲੀ ਦੇ ਲੋਕਾਂ ਲਈ ਖੋਲ੍ਹੀ ਗਈ ਹੈ। ਅੱਜ ਮੀਡੀਆ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਜਲਦੀ ਹੀ ਦਿੱਲੀ ਵਾਸੀ ਵੀ ਅੰਦਰ ਜਾ ਕੇ ਇਸ ਨੂੰ ਦੇਖ ਸਕਣਗੇ। ਇਸ ਪ੍ਰਾਜੈਕਟ ਲਈ ਖਰੀਦੀਆਂ ਗਈਆਂ ਵਸਤਾਂ ਦੇ ਵੇਰਵੇ ਵੀ ਜਨਤਕ ਕੀਤੇ ਗਏ ਹਨ।

ਵੱਖ-ਵੱਖ ਦੇਸ਼ਾਂ ਤੋਂ ਮੰਗਵਾਇਆ ਗਿਆ ਸਾਮਾਨ

ਪ੍ਰਵੇਸ਼ ਵਰਮਾ ਨੇ ਦੱਸਿਆ ਕਿ ਇਸ ਇਮਾਰਤ ਲਈ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਸਾਮਾਨ ਮੰਗਵਾਇਆ ਗਿਆ ਸੀ। ਉਨ੍ਹਾਂ ਮੁਤਾਬਕ ਸੰਗਮਰਮਰ ਵੀਅਤਨਾਮ ਤੋਂ ਦਰਾਮਦ ਕੀਤਾ ਗਿਆ ਸੀ, ਜਦਕਿ ਕਰੌਕਰੀ ਅਤੇ ਮੇਜ਼ ਵੀ ਵੱਖ-ਵੱਖ ਦੇਸ਼ਾਂ ਤੋਂ ਮੰਗਵਾਏ ਗਏ ਸਨ।

ਉਨ੍ਹਾਂ ਕਿਹਾ ਕਿ ਅੱਜ ਕੈਮਰਿਆਂ ਰਾਹੀਂ ਪੂਰਾ ਦੇਸ਼ ਇਸ ਸੱਚਾਈ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕੇਗਾ।