ਫਾਸਟ ਫੈਸ਼ਨ: ਦਿੱਖ ਦੇ ਜ਼ਹਿਰ 'ਚ ਡੁੱਬਦੀ ਨੌਜਵਾਨ ਪੀੜ੍ਹੀ
ਲੇਖਕ: ਗੁਰਜੀਤ ਸਿੰਘ ਆਜ਼ਾਦਆਧੁਨਿਕ ਪੰਜਾਬੀ ਸਮਾਜ ਵਿੱਚ, ਫੈਸ਼ਨ ਹੁਣ ਸਿਰਫ਼ ਕੱਪੜਿਆਂ ਦੀ ਚੋਣ ਨਹੀਂ ਰਿਹਾ, ਇਹ ਹੁਣ ਜ਼ਿੰਦਗੀ ਬਾਰੇ ਸੋਚਣ ਦਾ ਇੱਕ ਦ੍ਰਿਸ਼ਟੀਕੋਣ ਅਤੇ ਤਰੀਕਾ ਬਣ ਗਿਆ ਹੈ। ਪੰਜਾਬੀ ਗੀਤਾਂ ਅਤੇ ਮੀਡੀਆ ਨੇ ਨੌਜਵਾਨ ਮਨਾਂ ਵਿੱਚ ਇੱਕ ਖਾਸ ਕਿਸਮ ਦੀ ਸੋਚ ਪੈਦਾ ਕੀਤੀ ਹੈ — ਜਿੱਥੇ ਪਿਆਰ ਜਾਂ ਕੁਰਬਾਨੀ ਦੀ ਬਜਾਏ, ਦਿਖਾਵਾ, ਨਸ਼ੇ, ਹਥਿਆਰ ਅਤੇ ਬ੍ਰਾਂਡਿੰਗ ਦੀ ਵਡਿਆਈ ਕੀਤੀ ਜਾਂਦੀ ਹੈ।ਪੰਜਾਬੀ ਗਾਇਕੀ ਵਿੱਚ, ਉੱਚ ਬ੍ਰਾਂਡਾਂ ਦੀ ਗੂੰਜ ਹੁਣ ਸਿਰਫ਼ ਲਗਜ਼ਰੀ ਦਾ ਪ੍ਰਤੀਕ ਹੀ ਨਹੀਂ...