ਬੈਂਕ ਨਾਲ 1 ਕਰੋੜ 22 ਲੱਖ ਦੀ ਠੱਗੀ ਦਾ ਪਰਦਾਫਾਸ਼ ਦੋ ਔਰਤਾਂ ਸਮੇਤ ਪੰਜ ਕਾਬੂ ਐਸ.ਐਸ.ਪੀ.
Sep 27, 2019 04:30 AM
(Asia/Kolkata)
ਪਟਿਆਲਾ, 27 ਸਤੰਬਰ(ਪੀ.ਐਸ.ਗਰੇਵਾਲ) ਬੈਂਕ ਦੇ ਪ੍ਰੀ ਪੇਡ ਏ.ਟੀ.ਐਮ. ਕਾਰਡਾਂ ਨਾਲ ਛੇੜਛਾੜ ਕਰਕੇ ਕਾਰਡਾਂ ਦੀ ਲਿਮਟ ਤੋਂ ਵੱਧ 1 ਕਰੋੜ 22 ਲੱਖ ਰੁਪਏ ਕਢਵਾਕੇ ਬੈਂਕ ਨਾਲ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਅਤੇ ਦੋ ਔਰਤਾਂ ਨੂੰ ਠੱਗੀ ਦੇ ਪੈਸੇ ਨਾਲ ਖਰੀਦੇ ਸੋਨੇ, ਕਾਰ ਅਤੇ ਐਕਟਿਵਾ ਸਮੇਤ ਪਟਿਆਲਾ ਪੁਲਿਸ ਨੇ ਫੜਨ ਵਿਚ ਕਾਮਯਾਬੀ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਲਾਈਨ ਪਟਿਆਲਾ ਵਿਖੇ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਐਸ.ਐਸ.ਪੀ. ਪਟਿਆਲਾ ਸ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਨ ਸਮਾਲ...